ਮਿਊਜ਼ਿਕ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਨੈਸ਼ਨਲ ਐਵਾਰਡ ਜੇਤੂ ਸਿੰਗਰ ਜੈਰਾਮ ਹੁਣ ਸਾਡੇ ਵਿਚ ਨਹੀਂ ਰਹੀ। ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਹ ਚੇਨਈ ਵਿਚ ਆਪਣੇ ਘਰ ਮ੍ਰਿਤਕ ਪਾਈ ਗਈ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਸਿੰਗਰ ਵਾਣੀ ਜੈਰਾਮ ਨੇ 77 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਿਹਾ। ਗਾਇਕਾ ਦੀ ਮੌਤ ਕਿਵੇਂ ਹੋਈ, ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਵਾਣੀ ਜੈਰਾਮ ਨੇ ਹੁਣੇ ਜਿਹੇ ਇਕ ਪ੍ਰੋਫੈਸ਼ਨਲ ਸਿੰਗਰ ਵਜੋਂ ਮਿਊਜ਼ਿਕ ਇੰਡਸਟਰੀ ਵਿਚ 50 ਸਾਲ ਪੂਰੇ ਕੀਤੇ ਸਨ। ਉਹ ਆਪਣੇ ਕਰੀਅਰ ਵਿਚ 10,000 ਤੋਂ ਜ਼ਿਆਦਾ ਗਾਣੇ ਰਿਕਾਰਡ ਕਰ ਚੁੱਕੀ ਸੀ। ਵਾਣੀ ਜੈਰਾਮ ਆਰਡੀ ਬਰਮਨ, ਕੇਵੀ ਮਹਾਦੇਵ, ਓਪੀ ਨਈਅਰ ਤੇ ਮਦਨ ਮੋਹਨ ਵਰਗੇ ਕਈ ਮਸ਼ਹੂਰ ਸੰਗੀਤਕਾਰਾਂ ਨਾਲ ਕੰਮ ਕਰ ਚੁੱਕੇ ਸਨ।
ਗਣਤੰਤਰ ਦਿਵਸ ਤੋੰ ਇਕ ਦਿਨ ਪਹਿਲਾਂ 25 ਜਨਵਰੀ ਨੂੰ ਸਰਕਾਰ ਨੇ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਸਿੰਗਰ ਵਾਣੀ ਜੈਰਾਮ ਦਾ ਨਾਂ ਵੀ ਇਸ ਵਾਰ ਪਦਮ ਭੂਸ਼ਣ ਦੀ ਲਿਸਟ ਵਿਚ ਸੀ। ਵਾਣੀ ਜੈਰਾਮ ਨੂੰ ਆਧੁਨਿਕ ਭਾਰਤ ਦੀ ਮੀਰਾ ਵੀ ਕਿਹਾ ਜਾਂਦਾ ਸੀ। ਉਨ੍ਹਾਂ ਨੇ ਸੰਗੀਤ ਜਗਤ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਸੀ।
ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਸ਼ਖਸ ਨੂੰ ਬ੍ਰਿਟੇਨ ਦੇਵੇਗਾ ਰਾਜਦ੍ਰੋਹ ਦੀ ਸਜ਼ਾ, ਮਹਾਰਾਣੀ ਏਲਿਜਾਬੇਥ-2 ਨੂੰ ਮਾਰਨ ਲਈ ਵੜਿਆ ਸੀ ਮਹੱਲ ‘ਚ
ਵਾਣੀ ਜੈਰਾਮ ਨੇ ਤਮਿਲ, ਤੇਲਗੂ, ਕੰਨੜ, ਮਲਿਆਲਮ, ਹਿੰਦੂ,ਉਰਦੂ, ਮਰਾਠੀ, ਬੰਗਾਲੀ, ਭੋਜਪੁਰੀ ਤੇ ਉੜੀਆ ਵਿਚ ਕਈ ਗਾਣੇ ਗਾਏ ਸਨ। ਉਨ੍ਹਾਂ ਨੇ ਤਮਿਲਨਾਡੂ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕੇਰਲ, ਗੁਜਰਾਤ ਤੇ ਓਡੀਸ਼ਾ ਤੋਂ ਸੂਬਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: