ਸ਼ੁੱਕਰਵਾਰ ਨੂੰ ਪੂਰੇ ਅਮਰੀਕਾ ਵਿੱਚ ਆਰਕਟਿਕ ਧਮਾਕਾ ਹੋਇਆ, ਜਿਸ ਨਾਲ ਇਲਾਕੇ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮਾਊਂਟ ਵਾਸ਼ਿੰਗਟਨ, ਨਿਊ ਹੈਂਪਸ਼ਾਇਰ ਵਿੱਚ ਤਾਪਮਾਨ -79 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਘੱਟਦੇ ਤਾਪਮਾਨ ਨੂੰ ਦੇਖਦੇ ਹੋਏ ਨਿਊਯਾਰਕ ਸਣੇ ਨਿਊਯਾਰਕ ਦੇ ਮੈਸੇਚੁਸੇਟਸ, ਕਨੇਟੀਕਟ, ਰੋਡ ਆਈਲੈਂਡ, ਨਿਊ ਹੈਂਪਸ਼ਾਇਰ, ਵਰਮੋਂਟ ਅਤੇ ਮੇਨ ਦੇ ਕਰੀਬ 16 ਮਿਲੀਅਨ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਸਮੇਂ ਵਰਮੋਂਟ ਵਿੱਚ ਤਾਪਮਾਨ -26 ਡਿਗਰੀ ਸੈਲਸੀਅਸ ਹੈ।
ਇਸ ਦੇ ਨਾਲ ਹੀ ਮੇਨ ਸੂਬੇ ‘ਚ 1981 ਤੋਂ ਬਾਅਦ ਪਹਿਲੀ ਵਾਰ ਇੰਨੀ ਠੰਡ ਪੈ ਰਹੀ ਹੈ। ਇੱਥੇ ਪਾਰਾ -24 ਡਿਗਰੀ ਤੱਕ ਪਹੁੰਚ ਗਿਆ ਹੈ। ਸੂਬੇ ਵਿੱਚ ਲੋਕਾਂ ਲਈ 150 ਸ਼ੈਲਟਰ ਖੋਲ੍ਹੇ ਗਏ ਹਨ। ਪੂਰੇ ਖੇਤਰ ਵਿੱਚ ਠੰਢ ਕਾਰਨ ਸਾਰੇ ਸਮਾਗਮ ਰੱਦ ਕਰ ਦਿੱਤੇ ਗਏ ਹਨ।
ਉੱਤਰੀ ਧਰੁਵ ਦੇ ਆਲੇ-ਦੁਆਲੇ ਦੇ ਖੇਤਰ ਨੂੰ ਆਰਕਟਿਕ ਵਜੋਂ ਜਾਣਿਆ ਜਾਂਦਾ ਹੈ। ਆਰਕਟਿਕ ਧਮਾਕੇ ਵਿਚ ਇਸ ਹਿੱਸੇ ਤੋਂ ਠੰਢੀ ਹਵਾ ਦਾ ਇਕ ਵੱਡਾ ਗੋਲਾ ਕੈਨੇਡਾ ਰਾਹੀਂ ਅਮਰੀਕਾ ਪਹੁੰਚਦਾ ਹੈ ਅਤੇ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਵਿਚ ਅਚਾਨਕ ਗਿਰਾਵਟ ਦਰਜ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ‘ਚ ਕੁਝ ਘੰਟਿਆਂ ‘ਚ ਤਾਪਮਾਨ 11 ਡਿਗਰੀ ਸੈਲਸੀਅਸ ਤੋਂ ਵੀ ਜ਼ਿਆਦਾ ਹੇਠਾਂ ਆ ਸਕਦਾ ਹੈ। ਮੈਦਾਨੀ ਇਲਾਕਿਆਂ ਵਿੱਚ ਤਾਪਮਾਨ -57 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ।
ਠੰਢ ਕਾਰਨ ਬੋਸਟਨ, ਵਰਸੇਸਟਰ ਅਤੇ ਮੈਸਾਚੁਸੇਟਸ ਦੇ ਸਕੂਲਾਂ ਨੂੰ ਬੱਸ ਦੀ ਉਡੀਕ ਕਰ ਰਹੇ ਜਾਂ ਪੈਦਲ ਤੁਰਨ ਵਾਲੇ ਬੱਚਿਆਂ ਨੂੰ ਹਾਈਪੋਥਰਮੀਆ ਅਤੇ ਫਰੌਸਟਬਾਈਟ ਨੂੰ ਰੋਕਣ ਲਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਬੋਸਟਨ ਦੇ ਮੇਅਰ ਨੇ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਵਾਰਮ ਸੈਂਟਰਸ ਖੋਲ੍ਹੇ ਹਨ।
ਇਹ ਵੀ ਪੜ੍ਹੋ : EPFO ਕਢਵਾਉਣ ਨੂੰ ਲੈ ਕੇ ਬਦਲਿਆ ਨਿਯਮ, ਜਾਣੋ ਹੁਣ ਕਿੰਨਾ ਲੱਗੇਗਾ ਟੈਕਸ
ਮੌਸਮ ਵਿਗਿਆਨੀਆਂ ਨੇ ਇਸ ਠੰਡ ਨੂੰ ‘ਵਨਸ ਇਨ ਅ ਜਨਰੇਸ਼ਨ’ ਦੱਸਿਆ ਹੈ। ਉੱਤਰ-ਪੂਰਬ ਵਿੱਚ ਸਭ ਤੋਂ ਉੱਚੀ ਚੋਟੀ, ਮਾਊਂਟ ਵਾਸ਼ਿੰਗਟਨ ਸਟੇਟ ਪਾਰਕ ਦਾ ਘੱਟ ਤੋਂ ਘੱਟ -46 ਡਿਗਰੀ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ, ਬੋਸਟਨ ਵਿੱਚ -13 ਡਿਗਰੀ ਅਤੇ ਵਰਸੇਸਟਰ-ਮੈਸਾਚੁਸੇਟਸ ਵਿੱਚ -16 ਡਿਗਰੀ ਪਾਰਾ ਰਿਹਾ। ਆਉਣ ਵਾਲੇ ਸਮੇਂ ਵਿੱਚ ਇਹ ਠੰਡ ਹੋਰ ਵਧ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: