ਸਾਊਦੀ ਅਰਬ ਨੇ 2000 ਤੋਂ ਵਧ ਸਾਲ ਪਹਿਲਾਂ ਰਹਿਣ ਵਾਲੀ ਇਕ ਨਬਾਤੀਅਨ ਮਹਿਲਾ ਦਾ ਚਿਹਰਾ ਦੁਨੀਆ ਨੂੰ ਦਿਖਾਇਆ ਹੈ। ਇਤਿਹਾਸਕਾਰਾਂ ਤੇ ਪੁਰਾਤੱਤਵ ਵਿਗਿਆਨੀਆਂ ਦੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਚਿਹਰਾ ਲੋਕਾਂ ਦੇ ਸਾਹਮਣੇ ਲਿਆਂਦਾ ਹੈ। ਨਬਾਤੀਅਨ ਇੱਕ ਪ੍ਰਾਚੀਨ ਸਭਿਅਤਾ ਦਾ ਹਿੱਸਾ ਸਨ ਜੋ ਅਰਬ ਪ੍ਰਾਇਦੀਪ ਵਿੱਚ ਰਹਿੰਦੀ ਸੀ। ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਪ੍ਰਾਚੀਨ ਜਾਰਡਨ ਦਾ ਸ਼ਹਿਰ ਪੈਟਰਾ ਰਾਜ ਦੀ ਰਾਜਧਾਨੀ ਸੀ।
ਬਣਾਇਆ ਗਿਆ ਇਹ ਚਿਹਰਾ ਹਿਨਾਟ ਦੇ ਅਵਸ਼ੇਸ਼ਾਂ ਤੋਂ ਬਣਾਇਆ ਗਿਆ ਹੈ ਜਿਸ ਦੀ ਖੋਜ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਹੇਗਰਾ ਵਿਖੇ ਇੱਕ ਮਕਬਰੇ ਵਿੱਚ ਹੋਈ ਸੀ। ਨੈਸ਼ਨਲ ਨੇ ਦੱਸਿਆ ਕਿ ਹਿਨਾਤ ਦੇ ਨਾਲ 69 ਹੋਰ ਲੋਕਾਂ ਦੇ ਅਵਸ਼ੇਸ਼ ਵੀ ਮਕਬਰੇ ਤੋਂ ਮਿਲੇ ਹਨ।
ਜੇਕਰ ਚਿਹਰਿਆਂ ਨੂੰ ਫਿਰ ਤੋਂ ਬਣਾਉਣ ਦੀ ਗੱਲ ਕਰੀਏ ਤਾਂ ਵਿਗਿਆਨਕ ਇਨਪੁਟ ਨੂੰ ਕਲਾਮਤਕ ਸੁਭਾਅ ਨਾਲ ਮਿਲਾਉਣ ਦੇ ਬਾਅਦ ਚਿਹਰੇ ਦਾ ਨਿਰਮਾਣ ਕੀਤਾ ਗਿਆ ਸੀ ਜੋ ਕਿ ਪੂਰਾ ਪ੍ਰੋਸੈਸ ਕਾਫੀ ਮੁਸ਼ਕਲ ਸੀ। ਇਸ ਪੂਰੇ ਪ੍ਰਾਜੈਕਟ ਲਈ ਯੂਕੇ ਸਥਿਤ ਰਾਇਲ ਕਮਿਸ਼ਨ ਫਾਰ ਅਲਊਲਾ ਵੱਲੋਂ ਫੰਡ ਮੁਹੱਈਆ ਕਰਵਾਇਆ ਗਿਆ ਸੀ। ਪ੍ਰਾਜੈਕਟ ਬਾਰੇ ਰਿਪੋਰਟ ਵਿਚ ਦੱਸਿਆ ਗਿਆ ਕਿ ਮਾਹਿਰਾਂ ਦੀ ਟੀਮ ਨੇ ਪ੍ਰਾਚੀਨ ਡਾਟੇ ਦਾ ਇਸਤੇਮਾਲ ਕਰਕੇ ਮਹਿਲਾ ਦਾ ਚਿਹਰਾ ਬਣਾਉਣ ਲਈ ਮਕਬਰੇ ਵਿਚੋਂ ਮਿਲੇ ਹੱਡੀ ਦੇ ਟੁਕੜਿਆਂ ਨੂੰ ਫਿਰ ਤੋਂ ਬਣਾਇਆ। ਇਸ ਦੇ ਬਾਅਦ ਮਹਿਲਾ ਦੇ ਚਿਹਰੇ ਨੂੰ ਤਰਾਸ਼ਣ ਲਈ 3ਡੀ ਪ੍ਰਿੰਟਰ ਦਾ ਇਸਤੇਮਾਲ ਕੀਤਾ ਗਿਆ।
ਇਹ ਵੀ ਪੜ੍ਹੋ : ਮਹਿਲਾ ਕੋਚ ਦਾ ਨਵਾਂ ਖੁਲਾਸਾ, ਖੇਡ ਮੰਤਰੀ ਸੰਦੀਪ ਸਿੰਘ ਕੇਸ ਵਾਪਸ ਲੈਣ ਦਾ ਬਣਾ ਰਹੇ ਨੇ ਦਬਾਅ
ਯੋਜਨਾ ਦੇ ਡਾਇਰੈਕਟਰ ਤੇ ਪੁਰਾਤਤਿਤਵ ਲੈਲਾ ਨੇਹਮੇ ਨੇ ਦੱਸਿਆ ਕਿ ਇਸ ਮਕਬਰੇ ਦੀ ਖੁਦਾਈ ਉਸ ਦੇ ਵਿਚਾਰਾਂ ਬਾਰੇ ਹੋਰ ਜਾਣਨ ਦਾ ਵਧੀਆ ਮੌਕਾ ਸੀ। ਮਾਹਿਰਾਂ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਇਸ ਪ੍ਰੋਜੈਕਟ ਵਿੱਚ ਮਨੁੱਖੀ ਅਵਸ਼ੇਸ਼ ਸ਼ਾਮਲ ਹਨ, ਇਸਲਈ ਸਨਮਾਨਜਨਕ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਜਿਸ ਵਿਚ ਹਿਨਾਤ ਦੀ ਖੋਪੜੀ ਦਾ ਕੈਟ ਸਕੈਨ ਵੀ ਸ਼ਾਮਲ ਸੀ।
ਵੀਡੀਓ ਲਈ ਕਲਿੱਕ ਕਰੋ -: