ਹਰਿਆਣਾ-ਦਿੱਲੀ ਬਾਰਡਰ ‘ਤੇ ਸੋਨੀਪਤ ਕੋਲ ਸੜਕ ਹਾਦਸੇ ਵਿਚ ਮਾਰੇ ਗਏ ਫਿਲਮ ਅਭਿਨੇਤਾ ਦੀਪ ਸਿੱਧੂ ਦੀ ਮੌਤ ਨੂੰ 15 ਫਰਵਰੀ ਨੂੰ ਇਕ ਸਾਲ ਹੋ ਜਾਵੇਗਾ। ਦੁਰਘਟਨਾ ਸਮੇਂ ਦੀਪ ਸਿੱਧੂ ਨਾਲ ਗੱਡੀ ਵਿਚ ਸਵਾਰ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਕਈ ਖੁਲਾਸੇ ਕੀਤੇ ਹਨ। ਰੀਨਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਦੀਪ ਸਿੱਧੂ ਦੀ ਪਤਨੀ ਤੇ ਪਰਿਵਾਰ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ।
ਰੀਨਾ ਰਾਏ ਨੇ ਕਿਹਾ ਕਿ ਜਿਸ ਹਾਦਸੇ ਵਿਚ ਦੀਪ ਸਿੱਧੂ ਦੀ ਮੌਤ ਹੋਈ, ਉਸ ਵਿਚ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਨਹੀਂ ਸੀ। ਦੀਪ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਹਾਦਸੇ ਦੇ ਪਿੱਛੇ ਸਾਜ਼ਿਸ਼ ਦਾ ਨਾਂ ਦੇ ਕੇ ਗੁੰਮਰਾਹ ਕੀਤਾ ਗਿਆ। ਦੀਪ ਉਸ ਸਮੇਂ ਗੱਡੀ ਸਪੀਡ ਨਾਲ ਚਲਾ ਰਿਹਾ ਸੀ। ਕਾਫੀ ਦਿਨਾਂ ਤੱਕ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਜਾਂਚ ਹੋ ਰਹੀ ਹੈ ਪਰ ਸੱਚਾਈ ਇਹ ਹੈ ਕਿ ਕੋਈ ਜਾਂਚ ਨਹੀਂ ਹੋਈ। ਉਸ ਨੇ ਦੀਪ ਦੇ ਭਰਾ ਮਨਦੀਪ ਨੂੰ ਵੀ ਦੱਸਿਆ ਸੀ ਕਿ ਇਹ ਇਕ ਸਾਧਾਰਨ ਹਾਦਸਾ ਸੀ।
ਰੀਨਾ ਰਾਏ ਨੇ ਕਿਹਾ ਕਿ ਉਹ ਦੀਪ ਸਿੱਧੂ ਨਾਲ 2018 ਤੋਂ ਰਿਲੇਸ਼ਨਸ਼ਿਪ ਵਿਚ ਸੀ। ਦੋਵਾਂ ਦਾ ਸਤੰਬਰ 2022 ਵਿਚ ਵਿਆਹ ਹੋਣਾ ਸੀ ਪਰ ਪ੍ਰਮਾਤਮਾ ਨੂੰ ਇਹ ਮਨਜ਼ੂਰ ਨਹੀਂ ਸੀ। ਦੀਪ ਉਸ ਨੂੰ ਛੱਡ ਕੇ ਚਲਾ ਗਿਆ ਤੇ ਪਰ ਉਹ ਹਮੇਸ਼ਾ ਉਸ ਦੇ ਦਿਲ ਵਿਚ ਰਹੇਗਾ। ਰੀਨਾ ਨੇ ਕਿਹਾ ਕਿ ਦੀਪ ਸਿੱਧੂ ਆਪਣੀ ਪਤਨੀ ਤੋਂ 2011 ਵਿਚ ਵੱਖ ਹੋ ਗਿਆ ਸੀ। ਉਸ ਦੀ ਪਤਨੀ ਰਾਂਚੀ ਵਿਚ ਰਹਿੰਦੀ ਹੈ, ਜਦੋਂ ਕਿ ਦੀਪ ਸਿੱਧੂ ਮੁੰਬਈ ਵਿਚ ਰਹਿੰਦਾ ਸੀ। ਸਾਲ 2019 ਵਿਚ ਦੋਵਾਂ ਦੇ ਵਿਚ ਵੱਖ ਹੋਣ ਦਾ ਸਮਝੌਤਾ ਹੋ ਗਿਆ ਸੀ। ਦੋਵਾਂ ਦਾ ਤਲਾਕ ਦਾ ਕੇਸ ਕੋਰਟ ਵਿਚ ਚੱਲ ਰਿਹਾ ਸੀ ਤੇ ਫੈਸਲਾ ਆਉਣਾ ਬਾਕੀ ਸੀ। ਦੋਵਾਂ ਨੇ ਤੈਅ ਕੀਤਾ ਸੀ ਕਿ ਤਲਾਕ ਦੇ ਬਾਅਦ ਉਹ ਵਿਆਹ ਕਰ ਲੈਣਗੇ।
ਰੀਨਾ ਰਾਏ ਨੇ ਕਿਹਾ ਕਿ ਜਦੋਂ ਹਾਦਸਾ ਹੋਇਆ ਉਸ ਸਮੇਂ ਉਹ ਸੀਟ ਪਿੱਛੇ ਸੌਂ ਰਹੀ ਸੀ। ਜਦੋਂ ਗੱਡੀ ਟਕਰਾਈ ਤਾਂ ਉਸ ਦੀ ਅੱਖ ਖੁੱਲ੍ਹੀ। ਦੋਵਾਂ ਨੂੰ ਹਾਦਸੇ ਦੇ ਬਾਅਦ ਹਸਪਤਾਲ ਲਿਜਾਇਆ ਗਿਆ। ਉਥੇ ਰੀਨਾ ਨੇ ਕਿਹਾ ਕਿ ਉਸ ਨੇ ਦੀਪ ਦੇ ਭਰਾ ਮਨਦੀਪ, ਦੋਸਤ ਸਿਮਰ ਤੇ ਡਰਾਈਵਰ ਟੋਨੀ ਤੋਂ ਪੁੱਛਿਆ ਕਿ ਦੀਪ ਕਿਥੇ ਹੈ ਪਰ ਉਸ ਕੋਲੋਂ ਜਾਣਕਾਰੀ ਲੁਕਾਈ ਗਈ। ਉਸ ਨੂੰ ਤੁਰੰਤ ਭਾਰਤ ਛੱਡ ਕੇ ਅਮਰੀਕਾ ਜਾਣ ਲਈ ਕਿਹਾ ਗਿਾ। ਕਹਿਣ ਲੱਗੇ ਇਥੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ ਤੇ ਤੁਸੀਂ US ਚਲੇ ਜਾਓ। ਉਸ ਨੂੰ ਅਮਰੀਕਾ ਭੇਜਿਆ ਗਿਆ। ਉਸ ਨੂੰ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਤੋਂ ਰੋਕਿਆ ਗਿਆ।
ਰੀਨਾ ਨੇ ਕਿਹਾ ਕਿ ਦੀਪ ਸਿੱਧੂ ਦੀ ਪਤਨੀ ਨਮਰਤਾ ਦੀਪ ਤੋਂ ਕਾਫੀ ਨਫਰਤ ਕਰਦੀ ਸੀ। ਉਹ ਦੀ ਸਿੱਧੂ ਨੂੰ ਕਾਫੀ ਪ੍ਰੇਸ਼ਾਨ ਕਰਦੀ ਸੀ। ਦੀਪ ਨੇ ਜਦੋਂ ਪਤਨੀ ਨਾਲ ਸਮਝੌਤਾ ਕਰਕੇ ਤਲਾਕ ਫਾਈਲ ਕੀਤਾ ਸੀ ਉਸ ਸਮੇਂ ਕਾਫੀ ਪੈਸਾ ਉਸ ਨੂੰ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਉਸ ਨੂੰ ਪ੍ਰੇਸ਼ਾਨ ਨਾ ਕਰੇ। ਰੀਨਾ ਨੇ ਕਿਹਾ ਕਿ ਉਸ ਦੀ ਸਾਰੀ ਗੱਲਬਾਤ ਤੇ ਮੈਸੇਜ ਉਸ ਕੋਲ ਹਨ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ‘ਚ ਭੂਚਾਲ, ਆਸਿਫ਼ ਅਫਰੀਦੀ 2 ਸਾਲ ਲਈ ਬੈਨ, ਲੱਗੇ ਵੱਡੇ ਦੋਸ਼
ਰੀਨਾ ਨੇ ਇਥੋਂ ਤਕ ਕਿਹਾ ਕਿ ਪਰਿਵਾਰ ਵਾਲੇ ਵੀ ਰੀਨਾ ਕਾਰਨ ਉਸ ਖਿਲਾਫ ਹੋਏ। ਦੋਵਾਂ ਦੀ ਨਜ਼ਰ ਪ੍ਰਾਪਰਟੀ ਤੇ ਪੈਸੇ ‘ਤੇ ਸੀ। ਹੋ ਸਕਦਾ ਹੈ ਦੋਵੇਂ ਘਰ ਪੈਸਾ ਅੱਧਾ-ਅੱਧਾ ਵੰਡਣਾ ਚਾਹੁੰਦੇ ਹੋਣ। ਇਸ ਲਈ ਉਨ੍ਹਾਂ ਨੇ ਉਸ ਨੂੰ ਨਾ ਤਾਂ ਅੰਤਿਮ ਸਸਕਾਰ ਵਿਚ ਆਉਣ ਦਿੱਤਾ ਤੇ ਨਾ ਹੀ ਉਸ ਨੂੰ ਭੋਗ ਵਿਚ ਸ਼ਾਮਲ ਹੋਣ ਦਿੱਤਾ। ਉਸ ਨੇ ਕਿਹਾ ਕਿ ਇਕ ਮਹਿਲਾ ਦਾ ਪਤੀ ਚਲਾ ਗਿਆ ਤੇ ਸਸਕਾਰ ਸਮੇਂ ਉਸ ਦੀਆਂ ਅੱਖਾਂ ਵਿਚ ਅੱਥਰੂ ਤੱਕ ਨਹੀਂ ਸਨ।
ਵੀਡੀਓ ਲਈ ਕਲਿੱਕ ਕਰੋ -: