IRCTC ਦੀ ਵੈੱਬਸਾਈਟ ਜ਼ਰੀਏ ਆਨਲਾਈਨ ਰੇਲਵੇ ਟਿਕਟ ਬੁੱਕ ਕਰਾਉਣ ਵਾਲਿਆਂ ਲਈ ਇਹ ਜ਼ਰੂਰੀ ਖਬਰ ਹੈ। ਆਨਲਾਈਨ ਟਿਕਟ ਬੁਕਿੰਗ ਕਰਾਉਣ ‘ਤੇ ਸੁਵਿਧਾਨ ਫੀਸ ਵਸੂਲਣ ਨਾਲ ਆਈਆਰਸੀਟੀਸੀ ਨੂੰ ਹੋਣ ਵਾਲੀ ਕਮਾਈ ਸਿਰਫ 2 ਸਾਲਾਂ ਵਿਚ ਦੁੱਗਣੀ ਹੋ ਗਈ ਹੈ। ਵਿੱਤ ਸਾਲ 2019-20 ਵਿਚ ਰੇਲ ਟਿਕਟ ਦੀ ਬੁਕਿੰਗ ‘ਤੇ ਵਸੂਲੇ ਜਾਣ ਵਾਲੇ ਸੁਵਿਧਾ ਫੀਸ ਨਾਲ ਜਿਥੇ IRCTC ਨੂੰ 352.33 ਕਰੋੜ ਦੀ ਕਮਾਈ ਹੋਈ ਸੀ ਉਹ 2021-22 ਵਿਚ ਵਧ ਕੇ 694 ਕਰੋੜ ਰੁਪਏ ‘ਤੇ ਜਾ ਪਹੁੰਚੀ।
ਰੇਲਵ ਮੰਤਰੀ ਨੇ ਲੋਕ ਸਭਾ ਵਿਚ ਪੁੱਛੇ ਗਏ ਸਵਾਲ ਦਾ ਲਿਖਤ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ 2019-20 ਦੇ ਬਾਅਦ ਤੋਂ ਆਈਆਰਸੀਟੀਸੀ ਨੂੰ ਸੁਵਿਧਾਨ ਫੀਸ ਤੋਂ ਹੋਣ ਵਾਲੀ ਕਮਾਈ ‘ਤੇ ਨਜ਼ਰ ਮਾਰੀਏ ਤਾਂ 2019-20 ਵਿਚ ਇਹ 352.33 ਕਰੋੜ ਸੀ ਜੋ 2020-21 ਵਿਚ ਘੱਟ ਕੇ 299.17 ਕਰੋੜ ‘ਤੇ ਆ ਗਈ ਸੀ। ਜਦੋਂ ਦੇਸ਼ ਵਿਚ ਲਾਕਡਾਊਨ ਲਗਾਇਆ ਗਿਆ ਸੀ ਤੇ ਲੰਬੇ ਸਮੇਂ ਤੱਕ ਰੇਲ ਸੇਵਾ ਬੰਦ ਸੀ। 2021-22 ਵਿਚ ਆਈਰਾਸੀਟੀਸੀ ਦੇ ਸੇਵਾ ਫੀਸ ਨਾਲ ਹੋਣ ਵਾਲੀ ਕਮਾਈ ਵਧ ਕੇ 694.08 ਕਰੋੜ ਰੁਪਏ ‘ਤੇ ਜਾ ਪਹੁੰਚੀ ਯਾਨੀ ਦੋ ਸਾਲਾਂ ਵਿਚ ਹੀ ਸੁਵਿਧਾਨ ਫੀਸ ਨਾਲ IRCTC ਦੀ ਕਮਾਈ ਵਿਚ ਲਗਭਗ 100 ਫੀਸਦੀ ਦਾ ਉਛਾਲ ਆ ਗਿਆ। ਵਿੱਤੀ ਸਾਲ 2022-23 ਦੇ ਦਸੰਬਰ ਮਹੀਨੇ ਤੱਕ ਯਾਨੀ ਸਿਰਫ 9 ਮਹੀਨਿਆਂ ਵਿਚ ਆਈਆਰਸੀਟੀਸੀ ਸੁਵਿਧਾਨ ਫੀਸ 604.40 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ‘ਚ ਫਰਾਰ ਮੁਲਜ਼ਮ ਏਜੰਟ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
ਰੇਲ ਮੰਤਰੀ ਨੇ ਦੱਸਿਆ ਕਿ ਆਈਆਰਸੀਟੀਸੀ ਆਨਲਾਈਨ ਈ-ਟਿਕਟ ਬੁੱਕ ਕਰਾਉਣ ‘ਤੇ ਸਹੂਲਤ ਫੀਸ ਯਾਤਰੀਆਂ ਤੋਂ ਚਾਰਜ ਕਰਦੀ ਹੈ। ਇਸੇ ਕਲਾਸ ਲਈ ਨੈੱਟ ਬੈਂਕਿੰਗ, ਕ੍ਰੈਡਿਟ-ਡੈਬਿਟ ਕਾਰਡ ਤੋਂ ਟਿਕਟ ਬੁੱਕ ਕਰਾਉਣ ‘ਤੇ 30 ਰੁਪਏ ਫੀਸ ਚਾਰਜ ਕਰਦੀ ਹੈ ਜੋ ਯੂਪੀਆਈ ਪੇਮੈਂਟ ‘ਤੇ 20 ਰੁਪਏ ਫੀਸ ਵਸੂਲਦੀ ਹੈ। ਦੂਜੇ ਪਾਸੇ ਗੈਰ-ਏਸੀ ਕਲਾਸ ਲਈ ਨੈੱਟ ਬੈਂਕਿੰਗ, ਕ੍ਰੈਡਿਟ ਡੈਬਿਡ ਕਾਰਡ ਤੋਂ ਟਿਕਟ ਬੁੱਕ ਕਰਾਉਣ ‘ਤੇ ਆਈਰਾਸੀਟੀਸੀ 15 ਰੁਪਏ ਫੀਸ ਵਸੂਲਦੀ ਹੈ ਤਾਂ ਯੂਪੀਆਈ ਦੇ ਭੁਗਤਾਨ ‘ਤੇ 10 ਰੁਪਏ ਫੀਸ ਲੈਣਾ ਹੁੰਦਾ ਹੈ। ਰੇਲ ਮੰਤਰੀ ਨੇ ਦੱਸਿਆ ਕਿ ਟਿਕਟ ਕੈਂਸਲ ਕਰਨ ‘ਤੇ ਆਈਆਰਸੀਟੀਸੀ ਸਹੂਲਤ ਫੀਸ ਵਾਪਸ ਨਹੀਂ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: