ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਫੈਸਲਿਆਂ ਦਾ ਐਲਾਨ ਕੀਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਐਮਪੀਸੀ ਦੀ ਮੀਟਿੰਗ ਦੌਰਾਨ 6 ਵਿੱਚੋਂ 4 ਮੈਂਬਰ ਰੇਪੋ ਦਰ ਵਿੱਚ 0.25 ਫੀਸਦੀ ਵਾਧਾ ਕਰਨ ਦੇ ਪੱਖ ਵਿੱਚ ਸਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਰਿਜ਼ਰਵ ਬੈਂਕ ਨੇ ਰੈਪੋ ਰੇਟ 0.25 ਫੀਸਦੀ ਵਧਾ ਕੇ 6.25 ਫੀਸਦੀ ਤੋਂ ਵਧਾ ਕੇ 6.50 ਫੀਸਦੀ ਕਰ ਦਿੱਤਾ ਹੈ।
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਵੱਡੇ ਐਲਾਨ ਨਾਲ ਕਈ ਹੋਰ ਵੱਡੇ ਐਲਾਨ ਵੀ ਕੀਤੇ ਹਨ ਜਿਨ੍ਹਾਂ ਦਾ ਅਸਰ ਆਮ ਲੋਕਾਂ ‘ਤੇ ਦੇਖਿਆ ਜਾਵੇਗਾ। ਲੋਕਾਂ ਦੀ ਸਹੂਲਤ ਲਈ ਆਰਬੀਆਈ ਨੇ ਇਕ ਪਾਇਲਟ ਪ੍ਰਾਜੈਕਟ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਪਾਇਲਟ ਪ੍ਰਾਜੈਕਟ ਤਹਿਤ ਆਰਬੀਆਈ ਕਿਊਆਰ ਕੋਡ ਬੇਸਡ ਕੁਆਇਨ ਵੈਡਿੰਗ ਮਸ਼ੀਨਾਂ ਨੂੰ ਲਗਵਾਏਗਾ। ਸ਼ੁਰੂਆਤ ਵਿਚ ਪਾਇਲਟ ਪ੍ਰਾਜੈਕਟ ਤਹਿਤ 12 ਸ਼ਹਿਰਾਂ ਵਿਚ ਕਿਊਆਰ ਕੋਡ ਬੇਸਡ ਕੁਆਇਨ ਵੈਡਿੰਗ ਮਸ਼ੀਨਾਂ ਲਗਾਈ ਜਾਣਗੀਆਂ। ਮਾਨਟਰੀ ਪਾਲਿਸੀ ਬਾਰੇ ਜਾਣਕਾਰੀ ਦਿੰਦੇ ਹੋਏ ਆਰਬੀਆਈ ਗਵਰਨਰ ਨੇ ਕਿਹਾ ਕਿ ਲੋਕਾਂ ਲਈ ਸਿੱਕਿਆਂ ਦੀ ਉਪਲਬਧਤਾ ਆਸਾਨ ਬਣਾਉਣ ਲਈ ਆਰਬੀਆਈ ਇਹ ਪਹਿਲ ਕਰ ਰਿਹਾ ਹੈ।
ਸਿੱਕਿਆਂ ਨੂੰ ਕੱਢਣ ਲਈ ਕਿਊਆਰ ਕੋਡ ਬੇਸਡ ਕੁਆਇਨ ਵੈਡਿੰਗ ਮਸ਼ੀਨਾਂ ਨੂੰ ਇੰਸਟਾਲ ਕੀਤਾ ਜਾਵੇਗਾ ਤੇ 12 ਸ਼ਹਿਰਾਂ ਵਿਚ ਲੋਕਾਂ ਨੂੰ ਸਿੱਕਿਆਂ ਦੀ ਕਮੀ ਨਾਲ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਇਨ੍ਹਾਂ ਮਸ਼ੀਨਾਂ ਤੋਂ ਜੋ ਸਿੱਕੇ ਨਿਕਲਣਗੇ ਓਨੀ ਰਕਮ ਕਸਟਮਰ ਦੇ ਬੈਂਕ ਖਾਤਿਆਂ ਵਿਚ ਜਿੰਨੀ ਜਮ੍ਹਾ ਰਕਮ ਹੈ, ਉਸੇ ਦੇ ਆਧਾਰ ‘ਤੇ ਕੱਢ ਸਕਣਗੇ। ਇਹ ਮਸ਼ੀਨਾਂ ਸਿੱਕਿਆਂ ਨੂੰ ਕੱਢਣਗੇ ਤੇ ਇਸ ਲਈ ਕਸਟਮਰ ਨੂੰ ਯੂਪੀਆਈ ਪੇਮੈਂਟ ਆਪਸ਼ਨ ਦਾ ਯੂਜ਼ ਕਰਨਾ ਪਵੇਗਾ। ਮਸ਼ੀਨਾਂ ਤੋਂ ਬੈਂਕ ਨੋਟਸ ਦੀ ਜਗ੍ਹਾ ਸਿੱਕੇ ਨਿਕਲਿਆ ਕਰਨਗੇ। ਸਿੱਕਿਆਂ ਦੀ ਪਹੁੰਚ ਆਸਾਨ ਬਣਾਉਣ ਲਈ ਆਰਬੀਆਈ ਨੇ ਇਹ ਕਦਮ ਚੁਕਿਆ ਹੈ।
ਇਹ ਵੀ ਪੜ੍ਹੋ : ਆਨਲਾਈਨ ਟਿਕਟ ਬੁਕਿੰਗ ‘ਤੇ ਸੁਵਿਧਾ ਫੀਸ ਵਸੂਲਣ ਨਾਲ ਸਿਰਫ 2 ਸਾਲਾਂ ‘ਚ IRCTC ਦੀ ਕਮਾਈ ਹੋਈ ਦੁੱਗਣੀ
ਆਰਬੀਆਈ ਗਵਰਨਰ ਨੇ ਇਹ ਵੀ ਕਿਹਾ ਕਿ ਪਾਇਲਟ ਪ੍ਰਾਜੈਕਟ ਦੇ ਫੀਡਬੈਕ ਦੇ ਆਧਾਰ ‘ਤੇ ਗਾਈਡਲਾਈਨਸ ਜਾਰੀ ਕੀਤੀਆਂ ਜਾਣਗੀਆਂ ਜਿਸ ਨਾਲ ਇਨ੍ਹਾਂ ਮਸ਼ੀਨਾਂ ਜਰੀਏ ਸਿੱਕਿਆਂ ਲਈ ਆਸਾਨ ਤੇ ਤੇਜ਼ ਨਿਯਮ ਬਣਾਏ ਜਾ ਸਕਣ।
ਵੀਡੀਓ ਲਈ ਕਲਿੱਕ ਕਰੋ -: