ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਆਖਿਰਕਾਰ ਭਾਰਤ ਵਿੱਚ ਆਪਣੀ ਪ੍ਰੀਮੀਅਮ ਸਬਸਕ੍ਰਿਪਸ਼ਨ ਸਰਵਿਸ ਟਵਿੱਟਰ ਬਲੂ ਨੂੰ ਲਾਂਚ ਕਰ ਦਿੱਤਾ ਹੈ। ਭਾਰਤ ਵਿੱਚ ਬਲੂ ਟਿੱਕ ਲੈਣ ਤੇ ਪ੍ਰੀਮੀਅਮ ਸਬਸਕ੍ਰਿਪਸ਼ਨ ਸਰਵਿਸ ਦੇ ਫੀਚਰਸ ਦੀ ਵਰਤੋਂ ਕਰਨ ਦੇ ਲਈ ਮੋਬਾਇਲ ਉਪਭੋਗਤਾਵਾਂ ਨੂੰ 900 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਉੱਥੇ ਹੀ ਕੰਪਨੀ ਨੇ 650 ਰੁਪਏ ਵਿੱਚ ਸਭ ਤੋਂ ਘੱਟ ਕੀਮਤ ਵਾਲਾ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਜਾਰੀ ਕੀਤਾ ਹੈ। ਇਹ ਪਲਾਨ ਵੈੱਬ ਯੂਜ਼ਰਸ ਦੇ ਲਈ ਹੈ। ਦੱਸ ਦੇਈਏ ਕਿ ਕੰਪਨੀ ਨੇ ਟਵਿੱਟਰ ਬਲੂ ਨੂੰ ਪਿਛਲੇ ਸਾਲ ਹੀ ਨਵੇਂ ਰੂਪ ਵਿੱਚ ਜਾਰੀ ਕੀਤਾ ਸੀ। ਇਸ ਨੂੰ ਪਹਿਲਾਂ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਜਾਪਾਨ ਸਣੇ ਕੁਝ ਦੇਸ਼ਾਂ ਵਿੱਚ ਲਾਂਚ ਕੀਤਾ ਗਿਆ ਸੀ।
ਕੰਪਨੀ ਨੇ ਹੁਣ ਭਾਰਤ ਵਿੱਚ ਵੀ ਆਪਣੀ ਪ੍ਰੀਮੀਅਮ ਸਬਸਕ੍ਰਿਪਸ਼ਨ ਸਰਵਿਸ ਨੂੰ ਲਾਂਚ ਕੀਤਾ ਹੈ। ਭਾਰਤੀ ਉਪਭੋਗਤਾਵਾਂ ਨੂੰ ਵੀ ਟਵਿੱਟਰ ਬਲੂ ਦੇ ਸਾਰੇ ਖਾਸ ਫੀਚਰਜ਼ ਦਾ ਲਾਭ ਮਿਲੇਗਾ। ਕੰਪਨੀ ਦੇ ਅਨੁਸਾਰ ਮੋਬਾਇਲ ਯਾਨੀ ਕਿ ਐਂਡ੍ਰਾਇਡ ਅਤੇ ਆਈਓ ਐੱਸ ਦੋਹਾਂ ਨੂੰ ਟਵਿੱਟਰ ਬਲੂ ਦੇ ਲਈ ਹਰ ਮਹੀਨਾ 900 ਰੁਪਏ ਤੇ ਵੈੱਬ ਯੂਜ਼ਰਸ ਨੂੰ ਹਰ ਮਹੀਨੇ 650 ਰੁਪਏ ਚੁਕਾਉਣੇ ਹੋਣਗੇ। ਦੱਸ ਦੇਈਏ ਕਿ ਕੰਪਨੀ ਨੇ ਮਾਲਕ ਐਲਨ ਮਸਕ ਨੇ ਕੰਪਨੀ ਖਰੀਦਣ ਦੇ ਕੁਝ ਦਿਨਾਂ ਬਾਅਦ ਹੀ ਪੇਡ ਸਬਸਕ੍ਰਿਪਸ਼ਨ ਸਰਵਿਸ ਲਿਆਉਣ ਦਾ ਐਲਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਭਾਰਤ ‘ਚ ਪਹਿਲੀ ਵਾਰ ਮਹਿਲਾ ਤੋਂ ਪੁਰਸ਼ ਬਣੇ ਵਿਅਕਤੀ ਨੇ ਦਿੱਤਾ ਬੱਚੇ ਨੂੰ ਜਨਮ
ਕੰਪਨੀ ਅਨੁਸਾਰ ਭੁਗਤਾਨ ਕਰ ਕੇ ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਸ ਨੂੰ ਐਡਿਟ ਟਵੀਟ ਬਟਨ, 1080p ਵੀਡੀਓ ਅਪਲੋਡ, ਰੀਡਰ ਮੋਡ ਤੇ ਬਲੂ ਟਿੱਕ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਪੁਰਾਣੇ ਵੈਰੀਫਿਕੇਸ਼ਨ ਪ੍ਰਕਿਰਿਆ ਵਿੱਚ ਵੀ ਬਦਲਾਅ ਕੀਤਾ ਹੈ। ਕੰਪਨੀ ਅਨੁਸਾਰ ਪੁਰਾਣੇ ਬਲੂ ਟਿੱਕ ਅਕਾਊਂਟ ਹੋਲਡਰਾਂ ਨੂੰ ਆਪਣੇ ਬਲੂ ਟਿੱਕ ਨੂੰ ਬਣਾਏ ਰੱਖਣ ਲਈ ਕੁਝ ਮਹੀਨਿਆਂ ਦੀ ਛੋਟ ਦਿੱਤੀ ਜਾਵੇਗੀ । ਯਾਨੀ ਕਿ ਇਨ੍ਹਾਂ ਨੂੰ ਵੀ ਥੋੜ੍ਹੇ ਸਮੇਂ ਬਾਅਦ ਆਪਣੇ ਅਕਾਊਂਟ ‘ਤੇ ਬਲੂ ਟਿੱਕ ਬਣਾਏ ਰੱਖਣ ਦੇ ਲਈ ਸਬਸਕ੍ਰਿਪਸ਼ਨ ਲੈਣਾ ਹੀ ਪਵੇਗਾ ।
ਕੰਪਨੀ ਨੇ ਸਭ ਤੋਂ ਪਹਿਲਾਂ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਕੇ, ਜਾਪਾਨ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਸਣੇ ਹੋਰ ਦੇਸ਼ਾਂ ਵਿੱਚ ਪੇਡ ਸਬਸਕ੍ਰਿਪਸ਼ਨ ਸਰਵਿਸ ਨੂੰ ਸ਼ੁਰੂ ਕੀਤਾ ਸੀ। ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਸੀ ਕਿ ਗੂਗਲ ਦੇ ਐਂਡਰਾਇਡ ਯੂਜ਼ਰਸ ਤੇ ਆਈਓਐੱਸ ਯੂਜ਼ਰ ਟਵਿੱਟਰ ਬਲੂ ਦਾ ਮਹੀਨੇ ਦਾ ਸਬਸਕ੍ਰਿਪਸ਼ਨ 11 ਡਾਲਰ(ਕਰੀਬ 900 ਰੁਪਏ) ਵਿੱਚ ਖਰੀਦ ਸਕੋਗੇ। ਉੱਥੇ ਹੀ ਯੂਜ਼ਰਸ ਦੇ ਲਈ ਸਲਾਨਾ ਪਲਾਨ ਨੂੰ ਵੀ ਜਾਰੀ ਕੀਤਾ ਗਿਆ ਹੈ। ਟਵਿੱਟਰ ਨੇ ਬਲੂ ਸਬਸਕ੍ਰਿਪਸ਼ਨ ਦੀ ਸਲਾਨਾ ਕੀਮਤ 84 ਡਾਲਰ(ਕਰੀਬ 6800 ਰੁਪਏ)ਰੱਖੀ ਹੈ। ਯਾਨੀ ਕਿ ਇੱਕ ਸਾਲ ਦੇ ਲਈ ਭੁਗਤਾਨ ਕਰਨ ‘ਤੇ ਡਿਸਕਾਊਂਟ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: