ਕੁਦਰਤ ਨੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਬਣਾਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਸਮਝ ਨਹੀਂ ਸਕਦੇ। ਉਦਾਹਰਨ ਲਈ ਕੋਈ ਚੀਜ਼ ਓਨੀ ਖ਼ਤਰਨਾਕ ਨਹੀਂ ਲੱਗਦੀ ਜਿੰਨੀ ਇਹ ਹੋ ਸਕਦੀ ਹੈ। ਅਸੀਂ ਅਜਿਹੇ ਕੀੜੇ-ਮਕੌੜਿਆਂ ਬਾਰੇ ਗੱਲ ਕਰ ਰਹੇ ਹਾਂ, ਜੋ ਦੰਦੀ ਵੱਢ ਜਾਣ ਤਾਂ ਅਸੀਂ ਉਨ੍ਹਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਗੱਲ ਵੱਖਰੀ ਹੈ ਕਿ ਇਹ ਸਾਡੇ ਸਰੀਰ ਦਾ ਪੂਰਾ ਸਿਸਟਮ ਹੀ ਬਦਲ ਦੇਣ ਦੀ ਸਮਰੱਥਾ ਰਖਦੇ ਹਨ।
ਅੱਜ ਅਸੀਂ ਜਿਸ ਛੋਟੇ ਕੀੜੇ ਦੀ ਗੱਲ ਕਰ ਰਹੇ ਹਾਂ, ਉਹ ਸਭ ਤੋਂ ਵੱਡੇ ਮਾਸਾਹਾਰੀ ਨੂੰ ਵੀ ਸ਼ਾਕਾਹਾਰੀ ਬਣਾਉਣ ਦੀ ਤਾਕਤ ਰੱਖਦਾ ਹੈ। ਤੁਸੀਂ ਕਿੰਨੇ ਵੀ ਸਮਝਦਾਰ ਕਿਉਂ ਨਾ ਹੋਵੋ, ਇਸ ਕੀੜੇ ਨੂੰ ਦੇਖਦੇ ਹੀ ਆਪਣਾ ਰਸਤਾ ਬਦਲ ਲਓ ਕਿਉਂਕਿ ਇਹ ਤੁਹਾਡੇ ਖਾਣ-ਪੀਣ ਦੀਆਂ ਆਦਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਜਿਸ ਨੂੰ ਵੀ ਇਸ ਕੀੜੇ ਨੇ ਡੰਗ ਲਿਆ, ਉਸ ਦੀ ਪਲੇਟ ਵਿੱਚੋਂ ਚਿਕਨ-ਮਟਨ ਗਾਇਬ ਹੋ ਗਿਆ ਅਤੇ ਉਹ ਸਾਗ ਅਤੇ ਸਬਜ਼ੀਆਂ ਵੱਲ ਧਿਆਨ ਦੇਣ ਲੱਗ ਪਿਆ। ਆਓ ਦੱਸਦੇ ਹਾਂ ਇਸ ਦੀ ਦਿਲਚਸਪ ਕਹਾਣੀ।
ਅਸੀਂ ਜਿਸ ਲੋਨ ਸਟਾਰ ਟਿਕ ਨਾਂ ਦੇ ਕੀੜੇ ਦੀ ਗੱਲ ਕਰ ਰਹੇ ਹਾਂ, ਇਹ ਕਾਫੀ ਛੋਟਾ ਜਿਹਾ ਹੁੰਦਾ ਹੈ ਅਤੇ ਇਸ ਦੀ ਪਿੱਠ ‘ਤੇ ਇੱਕ ਸਫੈਦ ਦਾਗ ਹੁੰਦਾ ਹੈ। ਇਸ ਦਾ ਵਿਗਿਆਨਕ ਨਾਮ ਐਂਬਲਿਓਮਾ ਐਮੇਰਿਕਾਨਮ ਹੈ ਅਤੇ ਇਹਅਮਰੀਕਾ ਦੇ ਮਿਡਵੇਸਟ ਈਸਟ ਅਤੇ ਸਾਊਥਈਸਟ ਰੀਜਨ ਵਿੱਚ ਪਾਇਆ ਜਾਂਦਾ ਹੈ। ਇਸ ਕੀੜੇ ਦੇ ਸਾਈਜ਼ ‘ਤੇ ਨਾ ਜਾਓ, ਇਸ ਤੋਂ ਬਚਣ ਦੀ ਸਲਾਹ ਇਸ ਲਈ ਦਿੱਤੀ ਜਾੰਦੀ ਹੈ ਕਿਉਂਕਿ ਇਹ ਲਾਈਮ ਡਿਸੀਜ਼ ਦਾ ਸੰਚਾਰਕ ਹੈ। ਇਸ ਦੇ ਵੱਢਣ ਨਾਲ ਚਮੜੀ ‘ਤੇ ਲਾਲ ਚਕੱਤੇ ਅਤੇ ਜਲਨ ਹੁੰਦੀ ਹੈ। ਸਿਰ ਦਰਦ, ਗਰਦਨ ਵਿੱਚ ਦਰਦ ਅਤੇ ਚਿਹਰਾ ਹਿਲਾ ਸਕਣ ਤੱਕ ਵਿੱਚ ਦਿੱਕਤ ਮਹਿਸੂਸ ਹੋਣ ਲੱਗਦੀ ਹੈ। ਇਹ ਤਾਂ ਸਾਰੇ ਉਪਰਲੇ ਲੱਛਣ ਹਨ, ਅੰਦਰੋਂ ਜੋ ਪ੍ਰਭਵ ਦਿਸਦਾ ਹੈ, ਉਹ ਖੌਫਨਾਕ ਹੈ।
ਇਹ ਵੀ ਪੜ੍ਹੋ : ਯੂਰਪ ਦੀ ਸਭ ਤੋਂ ਵੱਡੀ ਸੰਸਦ ‘ਚ ਪਹੁੰਚੇ ਜ਼ੇਲੇਂਸਕੀ, ‘ਯੂਕਰੇਨ ਦੀ ਜਿੱਤ ਹੋਵੇ’ ਕਹਿੰਦੇ ਹੋਏ ਭਾਵੁਕ
ਇਸ ਕੀੜੇ ਵਿੱਚ ਇੱਕ ਖਾਸ ਸ਼ੂਗਰ ਹੁੰਦੀ ਹੈ, ਜਿਸ ਨੂੰ ਅਲਫਾ-ਗੇਲ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ ਲੱਖਾਂ ਸਾਲ ਪਹਿਲਾਂ ਅਜਿਹਾ ਤੱਤ ਇਨਸਾਨ ਦੇ ਵੀ ਸਰੀਰ ਵਿੱਚ ਹੁੰਦਾ ਸੀ, ਪਰ ਹੁਣ ਨਹੀਂ ਹੈ। ਜਿਵੇਂ ਹੀ ਅਲਫਾ ਗੇਲ ਇਨਸਾਨੀ ਖੂਨ ਨਾਲ ਮਿਲਦਾ ਹੈ, ਸਰੀਰ ਇਸ ਨਾਲ ਲੜਨ ਲਈ ਐਂਟੀਬਾਡੀ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਤਾਂਜੋ ਅਗਲੀ ਵਾਰ ਜੇ ਇਸ ਤੱਤ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਤੋਂ ਇਮਿਊਨ ਬਣਾ ਸਕੇ। ਹੁਣ ਮੁਸ਼ਕਲ ਇਹ ਹੈ ਕਿ ਅਲਫਾ ਗੇਲ ਰੈੱਡ ਮੀਟ, ਪੋਰਕ ਅਤੇ ਕੁਝ ਦੁੱਧ ਵਾਲੀਆਂ ਚੀਜ਼ਾਂ ਵਿੱਚ ਵੀ ਮਿਲਦਾ ਹੈ। ਅਜਿਹੇ ਵਿੱਚ ਇਨਸਾਨ ਜਦੋੰ ਅਜਿਹੀ ਕੋਈ ਵੀ ਚੀਜ਼ ਖਾਂਦਾ ਹੈ, ਤਾਂ ਅਲਫਾ ਗੇਲ ਦੇ ਸਰੀਰ ਵਿੱਚ ਪਹੁੰਚਦੇ ਹੀ ਐਂਟੀਬਾਡੀਜ਼ ਸਰਗਰਮ ਹੋ ਜਾਂਦੇ ਹਨ ਅਤੇ ਭਿਆਨਕ ਐਲਰਜਿਕ ਰਿਐਕਸ਼ਨ ਦੇਖਣ ਵਿੱਚ ਆਉਂਦੇ ਹਨ। ਸਾਫ ਸ਼ਬਦਾਂ ਵਿੱਚ ਕਹੀਏ ਤਾਂ ਇਨਸਾਨ ਨੂੰ ਮੀਟ ਤੋਂ ਐਲਰਜੀ ਹੋ ਜਾਂਦੀ ਹੈ ਤੇ ਮਜਬੂਰ ਵਿੱਚ ਉਸ ਨੂੰ ਇਸ ਤੋਂ ਦੂਰ ਰਹਿਣਾ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: