ਰੋਪੜ ਵਿਚ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਮਾਰਗ ‘ਤੇ ਝੱਜ ਚੌਕ ਟੀ-ਪੁਆਇੰਟ ‘ਤੇ ਇਕ ਟੈਂਕਰ ਪਲਟ ਗਿਆ। ਟੈਂਕਰ ਡੀਜ਼ਲ ਨਾਲ ਭਰਿਆ ਹੋਇਆ ਸੀ ਜੋ ਕਿ ਪੈਟਰੋਲ ਪੰਪ ‘ਤੇ ਸਪਲਾਈ ਲੈ ਕੇ ਜਾ ਰਿਹਾ ਸੀ। ਟੈਂਕਰ ਪਲਟਦੇ ਹੀ ਲੋਕਾਂ ਨੇ ਟੈਂਕਰ ਵਿਚ ਸਵਾਰ ਲੋਕਾਂ ਨੂੰ ਬਚਾਉਣ ਲਈ ਇੰਨੀ ਦਰਿਆਦਿਲੀ ਨਹੀਂ ਦਿਖਾਈ ਜਿੰਨੀ ਤੇਲ ਨੂੰ ਵਹਿਣ ਤੋਂ ਬਚਾਉਣ ਲਈ ਬਾਲਟੀਆਂ ਤੇ ਕੈਨੀਆਂ ਵਿਚ ਭਰ ਕੇ ਲਿਜਾਣ ਵਿਚ ਦਿਖਾਈ।
ਟੈਂਕਰ ਦੇ ਪਲਟਦੇ ਹੀ ਟੈਂਕ ਦੇ ਉਪਰ ਲੱਗਾ ਢੱਕਣ ਲੀਕ ਹੋ ਗਿਆ। ਉਸ ਵਿਚੋਂ ਤੇਲ ਵਹਿਣ ਲੱਗਾ। ਲੋਕਾਂ ਨੇ ਤੇਲ ਵਹਿੰਦਾ ਦੇਖ ਬਾਲਟੀ ਤੇ ਕੈਨੀ, ਡਰੰਮ ਸਣੇ ਜੋ ਹੱਥ ਵਿਚ ਆਇਆ, ਉਹ ਲੈ ਕੇ ਤੁਰੰਤ ਟੈਂਕਰ ਕੋਲ ਪਹੁੰਚ ਗਏ। ਇਸ ਦੇ ਬਾਅਦ ਉਥੋਂ ਤੇਲ ਭਰਨਾ ਸ਼ੁਰੂ ਕਰ ਦਿੱਤਾ।
ਮੁਫਤ ਵਿਚ ਕੁਝ ਵੀ ਦੇ ਦਿਓ ਲੋਕ ਉਸ ਲਈ ਆਪਣੀ ਜਾਨ ਤੱਕ ਦੀ ਪ੍ਰਵਾਹ ਨਹੀਂ ਕਰਦੇ। ਅਜਿਹਾ ਹੀ ਝੱਜ ਚੌਕ ‘ਤੇ ਟੈਂਕਰ ਪਲਟਣ ਦੇ ਬਾਅਦ ਦੇਖਣ ਨੂੰ ਮਿਲਿਆ। ਜਦੋਂ ਟੈਂਕਰ ਪਲਟਿਆ ਤਾਂ ਚਾਲਕ ਨੇ ਤੁਰੰਤ ਇਸ ਦੀ ਸੂਚਨਾ ਮਾਲਕ ਨੂੰ ਦਿੱਤੀ।
ਇਹ ਵੀ ਪੜ੍ਹੋ : ਸ਼ਰਮਨਾਕ! ਦੁੱਧ ਲਈ ਤਰਸ ਰਿਹਾ ਮਾਸੂਮ, ਨਸ਼ੇੜੀ ਮਾਂ ਨੇ ਬੱਚੇ ਨੂੰ ਦੁੱਧ ਪਿਲਾਉਣ ਲਈ ਪਰਿਵਾਰ ਤੋਂ ਮੰਗੇ 20 ਹਜ਼ਾਰ ਰੁਪਏ
ਮਾਲਕ ਨੇ ਤੁਰੰਤ ਇਕ ਜੇਸੀਬੀ ਮੌਕੇ ‘ਤੇ ਟੈਂਕਰ ਸਿੱਧਾ ਕਰਨ ਲਈ ਭੇਜੀ। ਜਦੋਂ ਟੈਂਕਰ ਨੂੰ ਸਿੱਧਾ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਵੀ ਇਕ ਵਿਅਕਤੀ ਤਸਲਾ ਲੈ ਕੇ ਤੇਲ ਭਰਨ ਪਹੁੰਚ ਗਿਆ। ਜਦੋਂ ਇਕਦਮ ਟੈਂਕਰ ਘੁਮਿਆ ਤਾਂ ਉਹ ਵਾਲ-ਵਾਲ ਬਚਿਆ। ਟੈਂਕਰ ਸਿੱਧ ਕਰ ਰਹੇ ਲੋਕਾਂ ਨੇ ਡੀਜ਼ਲ ਭਰਨ ਆਏ ਵਿਅਕਤੀ ਨੂੰ ਫਟਕਾਰ ਵੀ ਲਗਾਈ।
ਵੀਡੀਓ ਲਈ ਕਲਿੱਕ ਕਰੋ -: