PM ਮੋਦੀ ਨੇ ਮੁੰਬਈ-ਸੋਲਾਪੁਰ ਅਤੇ ਮੁੰਬਈ-ਸਾਈਨਗਰ ਸ਼ਿਰਡੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਪਹਿਲੀ ਵਾਰ 2 ਵੰਦੇ ਭਾਰਤ ਟਰੇਨਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਮੁੰਬਈ ਅਤੇ ਪੁਣੇ ਵਰਗੇ ਵਿੱਤੀ ਕੇਂਦਰਾਂ ਨੂੰ ਸਾਡੇ ਸ਼ਰਧਾ ਕੇਂਦਰਾਂ ਨਾਲ ਜੋੜਨਗੀਆਂ। ਇਸ ਨਾਲ ਕਾਜਲ ਜਾਣ ਵਾਲੇ ਅਤੇ ਆਫਿਸ ਜਾਣ ਵਾਲੇ ਲੋਕਾਂ, ਕਿਸਾਨਾਂ ਤੇ ਭਗਤਾਂ ਨੂੰ ਫਾਇਦਾ ਹੋਵੇਗਾ।
ਪੀ.ਐੱਮ. ਮੋਦੀ ਨੇ ਕਿਹਾ ਕਿ “ਵੰਦੇ ਭਾਰਤ ਟਰੇਨ ਅੱਜ ਦੇ ਆਧੁਨਿਕ ਭਾਰਤ ਦੀ ਸ਼ਾਨਦਾਰ ਤਸਵੀਰ ਹੈ। ਇਹ ਭਾਰਤ ਦੀ ਗਤੀ ਅਤੇ ਪੈਮਾਨੇ ਦਾ ਪ੍ਰਤੀਬਿੰਬ ਹੈ। ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਕਿਸ ਰਫ਼ਤਾਰ ਨਾਲ ਵੰਦੇ ਭਾਰਤ ਦੀ ਸ਼ੁਰੂਆਤ ਕਰ ਰਿਹਾ ਹੈ। 10 ਟਰੇਨਾਂ ਲਾਂਚ ਹੋ ਚੁੱਕੀਆਂ ਹਨ।”
ਉਨ੍ਹਾਂ ਕਿਹਾ, ”ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ 10 ਲੱਖ ਕਰੋੜ ਰੁਪਏ ਸਿਰਫ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰੱਖੇ ਗਏ ਹਨ। ਇਹ 9 ਸਾਲਾਂ ਦੇ ਮੁਕਾਬਲੇ 5 ਗੁਣਾ ਜ਼ਿਆਦਾ ਹੈ, ਜਿਸ ‘ਚ ਰੇਲਵੇ ਦਾ ਹਿੱਸਾ 2.5 ਲੱਖ ਕਰੋੜ ਹੈ। ਮੈਨੂੰ ਵਿਸ਼ਵਾਸ ਹੈ ਕਿ ਡਬਲ ਇੰਜਣ ਦੀ ਸਰਕਾਰ ਦੀਆਂ ਡਬਲ ਕੋਸ਼ਿਸ਼ਾਂ ਨਾਲ ਮਹਾਰਾਸ਼ਟਰ ਵਿੱਚ ਕਨੈਕਟੀਵਿਟੀ ਹੋਰ ਤੇਜ਼ੀ ਨਾਲ ਆਧੁਨਿਕ ਬਣੇਗੀ।”
ਇਹ ਵੀ ਪੜ੍ਹੋ : PAK ‘ਚ ਮੁਸੀਬਤ, ਬਿਨਾਂ ਲੋਨ ਦਿੱਤੇ ਪਰਤੀ IMF ਟੀਮ, ਸਰਕਾਰ ਨੇ ਘੰਟੇ ‘ਚ ਲੋਕਾਂ ‘ਤੇ ਠੋਕਿਆ 170 ਅਰਬ ਟੈਕਸ
ਪ੍ਰਧਾਨ ਮੰਤਰੀ ਨੇ ਕਿਹਾ ਕਿ “ਵੰਦੇ ਭਾਰਤ ਟਰੇਨ ਅੱਜ ਦੇ ਆਧੁਨਿਕ ਭਾਰਤ ਦੀ ਇੱਕ ਸ਼ਾਨਦਾਰ ਤਸਵੀਰ ਹੈ। ਇਹ ਭਾਰਤ ਦੀ ਗਤੀ ਅਤੇ ਪੈਮਾਨੇ ਦਾ ਪ੍ਰਤੀਬਿੰਬ ਹੈ। ਤੁਸੀਂ ਦੇਖ ਰਹੇ ਹੋ ਕਿ ਦੇਸ਼ ਵਿੱਚ ਵੰਦੇ ਭਾਰਤ ਰੇਲ ਗੱਡੀਆਂ ਕਿੰਨੀ ਤੇਜ਼ੀ ਨਾਲ ਸ਼ੁਰੂ ਹੋ ਰਹੀਆਂ ਹਨ। ਹੁਣ ਤੱਕ ਅਜਿਹੀਆਂ 10 ਟਰੇਨਾਂ ਲਾਂਚ ਕੀਤੀਆਂ ਜਾ ਚੁੱਕੀਆਂ ਹਨ। ਅੱਜ ਦੇਸ਼ ਦੇ 17 ਰਾਜਾਂ ਦੇ 108 ਜ਼ਿਲ੍ਹੇ ਵੰਦੇ ਭਾਰਤ ਵਿੱਚ ਸ਼ਾਮਲ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: