ਪੰਜਾਬ ਦਾ ਇਕੋ ਇਕ ਸੈਨਿਕ ਸਕੂਲ ਕਪੂਰਥਲਾ ਦੇਸ਼ ਦਾ ਸਰਵਸ਼੍ਰੇਸ਼ਠ ਸੈਨਿਕ ਸਕੂਲ ਐਲਾਨਿਆ ਗਿਆ ਹੈ ਜਿਸ ਨੂੰ ਸੂਬੇ ਦੇ ਰੱਖਿਆ ਮੰਤਰੀ ਅਜੇ ਭੱਟ ਨੇ ਟਰਾਫੀ ਦੇ ਕੇ ਪੁਰਸਕਾਰ ਨਾਲ ਨਵਾਜਿਆ ਹੈ। 9 ਫਰਵਰੀ ਨੂੰ ਨਵੀਂ ਦਿੱਲੀ ਵਿਚ ਸਾਰੇ ਸੈਨਿਕ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਇਕ ਸੰਮੇਲਨ ਵਿਚ ਇਹ ਸਨਮਾਨ ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੇ ਹਾਸਲ ਕੀਤਾ ਹੈ।
ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੇ ਦੱਸਿਆ ਕਿ 2022 ਵਿਚ ਸੈਨਿਕ ਸਕੂਲ ਕਪੂਰਥਲਾ ਨੇ ਨੈਸ਼ਨਲ ਡਿਫੈਂਸ ਅਕਾਦਮੀ ਵਿਚ ਸਭ ਤੋਂ ਵੱਧ ਕੈਡੇਟਸ ਭੇਜ ਕੇ ਇਹ ਟਰਾਫੀ ਹਾਸਲ ਕੀਤੀ ਹੈ। ਇਹ ਟਰਾਫੀ ਸੈਨਿਕ ਸਕੂਲ ਕਪੂਰਥਲਾ ਨੂੰ 35 ਸਾਲਾਂ ਦੇ ਬਾਅਦ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਰੱਖਿਆ ਮੰਤਰੀ ਟਰਾਫੀ ਕਪੂਰਥਲਾ ਸੈਨਿਕ ਸਕੂਲ ਨੇ ਪਹਿਲੀ ਵਾਰ ਹਾਸਲ ਨਹੀਂ ਕੀਤੀ ਸਗੋਂ ਆਪਣੀਆਂ ਸਰਵਸ਼੍ਰੇਸ਼ਠ ਉਪਲਬਧੀਆਂ ਲਈ ਪਹਿਲਾਂ ਵੀ 10 ਵਾਰ ਪ੍ਰਾਪਤ ਕਰ ਚੁੱਕਾ ਹੈ।
ਹੁਣ ਤੱਕ ਸਕੂਲ ਲਗਭਗ 1000 ਤੋਂ ਵਧ ਆਫਿਸਰ ਦੇਸ਼ ਨੂੰ ਸਮਰਪਿਤ ਕਰ ਚੁੱਕਾ ਹੈ ਜੋ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਹਨ। ਇਥੋਂ ਦੇ ਕੈਡੇਟਸ ਗਵਰਨਰ, ਫੌਜ ਤੇ ਪ੍ਰਸ਼ਾਸਨ ਦੇ ਉਚ ਅਹੁਦਿਆਂ ਤੇ ਤਕਨੀਕੀ ਖੇਤਰਾਂ ਵਿਚ ਵੀ ਸਰਵਉਤਮ ਅਹੁਦਿਆਂ ‘ਤੇ ਬਿਰਾਜਮਾਨ ਹਨ। ਕੱਲ੍ਹ ਆਯੋਜਿਤ ਸਮਾਰੋਹ ਵਿਚ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੇ ਟਰਾਫੀ ਨੂੰ ਰਸਮੀ ਤੌਰ ‘ਤੇ ਸਕੂਲ ਕੈਪਟਨ ਕੈਡੇਟ ਆਯੁਸ਼ਮਾਨ ਪਰਾਸ਼ਰ ਨੂੰ ਸਪੁਰਦ ਕੀਤਾ। ਇਸ ਮੌਕੇ ‘ਤੇ ਸੈਸ਼ਨ 2015-2022 ਬੈਚ ਤੇ 148ਵੇਂ NDA ਕੋਰਸ ਦੇ ਸੈਕੇਪੀਅਨ ਵੀ ਖੜਗਵਾਸਲਾ ਤੋਂ ਆਨਲਾਈਨ ਜੁੜੇ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ‘ਚ 8 ਲੁਟੇਰੇ ਕਾਬੂ, ਮੁਲਜ਼ਮਾਂ ਕੋਲੋਂ ਪਿਸਤੌਲ, ਕਾਰ ਸਣੇ 22 ਮੋਬਾਈਲ ਬਰਾਮਦ
ਦੱਸ ਦੇਈਏ ਕਿ 1961 ਤੋਂ ਸੈਨਿਕ ਸਕੂਲ ਕਪੂਰਥਲਾ ਚੱਲ ਰਿਹਾ ਹੈ। ਇਹ ਕਪੂਰਥਲਾ ਦੇ ਮਹਾਰਾਜਾ ਜਗਜਜੀਤ ਸਿੰਘ ਦੇ ਮਹੱਲ ਵਿਚ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਰਫਤਾਰ ਨਾਲ ਆਪਣੀਆਂ ਉਪਲਬਧੀਆਂ ਲਈ ਜਾਣਿਆ ਜਾਂਦਾ ਹੈ।ਇਥੋਂ ਦੀਆਂ ਉਲਬਧੀਆਂ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗਵਰਨਰ, ਰੱਖਿਆ ਮੰਤਰੀ, ਮੁੱਖ ਮੰਤਰੀ ਸਣੇ ਕਈ ਦੇਸ਼ ਤੇ ਵਿਦੇਸ਼ਾਂ ਦੇ ਲੋਕ ਇਥੇ ਆ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: