ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਮੁੱਦੇ ਨੂੰ ਚੁੱਕਿਆ ਹੈ। ਇਸ ਦੇ ਬਾਅਦ ਉਨ੍ਹਾਂ ਨੇ ਕੇਂਦਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਦੇਸ਼ ਦਾ ਪੇਟ ਪਾਲਦੇ ਹੋਏ ਪੰਜਾਬ ਦੇ ਕਿਸਾਨ ਕਰਜ਼ ਵਿਚ ਡੁੱਬ ਗਏ ਪਰ ਕੇਂਦਰ ਕੋਲ ਕੋਈ ਪਾਲਿਸੀ ਨਹੀਂ ਹੈ।
ਸੁਖਬੀਰ ਬਾਦਲ ਨੇ ਦੇਸ਼ ਦੇ ਕਿਸਾਨਾਂ ਬਾਰੇ ਜਾਣਕਾਰੀ ਮੰਗੀ ਸੀ। ਜਿਸ ਦਾ ਜਵਾਬ ਉਨ੍ਹਾਂ ਨੂੰ ਮਿਲਿਆ ਤੇ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਸਰਕਾਰੀ ਅੰਕੜਿਆਂ ਨੂੰ ਟਵੀਟ ਕਰਕੇ ਕਿਹਾ ਕਿ ਭਾਰਤ ਸਰਕਾਰ ਨੂੰ 2.03 ਲੱਖ ਰੁਪਏ ਦੇ ਔਸਤ ਕਰਜ਼ੇ ਵਾਲੇ ਰਾਸ਼ਟਰ ਦੀ ਸੇਵਾ ਵਿਚ ਲੱਗੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮਾਫੀ ਲਈ ਕੁਝ ਕਰਨਾ ਚਾਹੀਦਾ। SMO ਵਿੱਤ ਡਾ. ਭਾਗਵਤ ਕਰਾੜ ਨੇ ਸੰਸਦ ਵਿਚ ਉਨ੍ਹਾਂ ਦੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਇਹ ਕਰਜ਼ਾ ਦੇਸ਼ ਵਿਚ ਤੀਜਾ ਸਭ ਤੋਂ ਵੱਧ ਹੈ।
ਕੇਂਦਰ ਨੇ ਇਹ ਦਾਅਵਾ ਕੀਤਾ ਕਿ ਉਸ ਕੋਲ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਕੋਈ ਪ੍ਰਸਤਾਵ ਨਹੀਂ ਹਨ। ਮਿਹਨਤੀ ਕਿਸਾਨਾਂ ਜੋ ਰਾਸ਼ਟਰ ਲਈ ਅਨਾਜ ਪ੍ਰਦਾਨ ਕਰਦੇ ਸਮੇਂ ਕਰਜ਼ਦਾਰ ਹੋ ਗਏ। ਉਨ੍ਹਾਂ ਦੇ ਕਰਜ਼ ਮਾਫ ਕੀਤੇ ਜਾਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਖਾਸ ਉਤਸ਼ਾਹ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦਾ ਗੈਂਗਸਟਰਾਂ ‘ਤੇ ਐਕਸ਼ਨ, ਜੱਗੂ ਭਗਵਾਨਪੁਰੀਆ ਨਾਲ ਜੁੜੇ 2371 ਟਿਕਾਣਿਆਂ ‘ਤੇ ਮਾਰਿਆ ਛਾਪਾ
ਸੁਖਬੀਰ ਬਾਦਲ ਵੱਲੋਂ ਟਵੀਟ ਕੀਤੇ ਗਏ ਅੰਕੜੇ ਹੈਰਾਨ ਕਰਨ ਵਾਲੇ ਹਨ। ਐਗਰੀਕਲਚਰ ਹਾਊਸ ਹੋਲਡ ਮੁਤਾਬਕ ਪੰਜਾਬ ‘ਤੇ ਲੋਨ ਆਂਧਰਾ ਪ੍ਰਦੇਸ਼ ‘ਤੇ ਹੈ, ਜੋ 2.45 ਲੱਖ ਰੁਪਏ ਹੈ। ਉਥੇ ਦੂਜੇ ਸਥਾਨ ‘ਤੇ ਕੇਰਲਾ ਹੈ, ਜਿਸ ‘ਤੇ ਐਗਲੀਕਲਚਰ ਹਾਊਸ ਹੋਲਡ ਮੁਤਾਬਕ ਐਵਰੇਜ ਲੋਨ 2.42 ਲੱਖ ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -: