ਯੂਪੀ ਦੇ ਬਰਨਾਵਾ ਆਸ਼ਰਮ ਵਿੱਚ 40 ਦਿਨ ਦੀ ਪੈਰੋਲ ‘ਤੇ ਆਏ ਬਾਬਾ ਰਾਮ ਰਹੀਮ ਨੇ ਵੈਲੇਨਟਾਈਨ ਡੇ ‘ਤੇ ਇੱਕ ਲਾਈਵ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਸ ਨੇ ਪੁਲਵਾਮਾ ਹਮਲੇ ਵਿੱਚ ਸ਼ਹੀਦਾਂ ਨੂੰ ਯਾਦਕਰਦੇ ਹੋਏ ਸ਼ਰਧਾਂਜਲੀ ਦਿੱਤੀ। ਇਸ ਮਗਰੋਂ ਬਾਬਾ ਰਾਮ ਰਹੀਮ ਨੇ ਆਨਲਾਈਨ ਹੀ ਵੀਡੀਓ ਰਾਹੀਂ ਕੁਝ ਹੀ ਮਿੰਟਾਂ ਵਿੱਚ ਹੀ ਨਹੀਂ, ਸਗੋਂ ਸਕਿੰਟਾਂ ਵਿੱਚ ਤਿੰਨ ਵਿਆਹ ਕਰਵਾਏ, ਜਿਸ ਦਾ ਵੀਡੀਓ ਰਾਮ ਰਹੀਮ ਨੇ ਪੋਸਟ ਕੀਤਾ।
ਇਸ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤਿੰਨ ਨਵੇਂ ਜੋੜਿਆਂ ਨੂੰ ਹਾਰ ਪੁਆ ਕੇ ਉਨ੍ਹਾਂ ਦਾ ਵਿਆਹ ਕਰਾ ਕੇ ਅਸ਼ੀਰਵਾਦ ਦਿੰਦੇ ਹੋਏ ਨਜ਼ਰ ਆ ਰਿਹਾ ਹੈ। ਰਾਮ ਰਹੀਮ ਕਹਿ ਰਿਹਾ ਹੈ ਕਿ ਪਹਿਲਾਂ ਸਾਜ ਵਜਣਗੇ ਅਤੇ ਜਿਵੇਂ ਹੀ ਸਾਜ ਵੱਜਣ ਪਹਿਲਾਂ ਬੇਟੀ ਨੇ ਹਾਰ ਪਾਉਣਾ ਹੈ ਫਿਰ ਬੇਟੇ ਨੇ।
ਬ੍ਰਹਮਚਾਰੀ ਰਹਿਣ ਦਾ ਪ੍ਰਚਾਰ ਕਰਨ ਤੋਂ ਬਾਅਦ ਰਾਮ ਰਹੀਮ ਨੇ ਹੁਣ ਆਪਣੇ ਪ੍ਰੇਮੀਆਂ ਨੂੰ ਆਬਾਦੀ ਕੰਟਰੋਲ ਦਾ ਸੰਦੇਸ਼ ਦਿੰਦਾ ਨਜ਼ਰ ਆਇਆ। ਭਗਵੇਂ ਰੰਗ ਦੀ ਟੋਪੀ ਪਹਿਨ ਕੇ ਰਾਮ ਰਹੀਮ ਨੇ ਦੇਸ਼ ‘ਚ ਵਧਦੀ ਆਬਾਦੀ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਰਾਮ ਰਹੀਮ ਨੇ ਕਿਹਾ ਕਿ ਅੱਜ ਦਾ ਯੁੱਗ ਬਹੁਤ ਖਤਰਨਾਕ ਯੁੱਗ ਹੈ, ਜਿਸ ‘ਚ ਆਬਾਦੀ ਵਿਸਫੋਟ ਹੁੰਦਾ ਜਾ ਰਿਹਾ ਹੈ।
ਆਬਾਦੀ ਵਧ ਰਹੀ ਹੈ। ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਇਸ ਦੀ ਆਬਾਦੀ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਰਹੇ ਹਨ। ਬੇਰੋਜ਼ਗਾਰੀ ਕਾਰਨ ਸਾਰੀ ਦੁਨੀਆ ਵਿੱਚ ਝਗੜੇ, ਨਫ਼ਰਤ, ਦਹਿਸ਼ਤਗਰਦੀ, ਲੜਾਈ-ਝਗੜੇ ਚੱਲਦੇ ਹਨ। ਇਸ ਲਈ ਸੰਜਮ ਤੋਂ ਕੰਮ ਲੈਣਾ, ਆਪਣੇ ਆਪ ‘ਤੇ ਕਾਬੂ ਰੱਖਣਾ ਅਤੇ ਆਬਾਦੀ ਨੂੰ ਵੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਜਲੰਧਰ : ਸਿਵਲ ਹਸਪਤਾਲ ‘ਚ ਮਰੀਜ਼ ਦੀ ਮੌਤ ਮਗਰੋਂ ਹੰਗਾਮਾ, ਗਲਤ ਟੀਕਾ ਲਾਉਣ ਦੇ ਦੋਸ਼
ਰਾਮ ਰਹੀਮ ਨੇ ਕਿਹਾ ਕਿ ਆਦਮੀ ਸੋਚਦਾ ਹੈ ਕਿ ਮੇਰੇ ਕੰਟਰੋਲ ਕਰਨ ਨਾਲ ਕੀ ਹੋਵੇਗਾ? ਬੂੰਦ-ਬੂੰਦ ਤਲਾਬ ਭਰ ਜਾਂਦਾ, ਕਿਸੇ ਨੇ ਗਲਤ ਨਹੀਂ ਕਿਹਾ। ਇਸ ਲਈ ਤੁਸੀਂ ਸ਼ੁਰੂ ਕਰੋ, ਜੇ ਪ੍ਰਮਾਤਮਾ ਨੇ ਚਾਹਿਆ ਤਾਂ ਤੁਹਾਨੂੰ ਖੁਸ਼ੀਆਂ ਮਿਲਣਗੀਆਂ, ਫਿਰ ਦੂਸਰੇ ਤੁਹਾਨੂੰ ਦੇਖ ਕੇ ਤੁਹਾਡੇ ਪਿੱਛੇ ਜ਼ਰੂਰ ਆਉਣਗੇ ਅਤੇ ਆਬਾਦੀ ‘ਤੇ ਕੰਟਰੋਲ ਹੋਵੇਗਾ। ਨਹੀਂ ਤਾਂ ਇਹ ਅਬਾਦੀ ਦਾ ਵਿਸਫੋਟ ਇਸ ਤਰ੍ਹਾਂ ਫੁੱਟੇਗਾ, ਕਿੰਨੀ ਜਲਦੀ ਫੁੱਟ ਜਾਏ, ਇਸ ਦਾ ਕੁਝਭਰੋਸਾ ਨਹੀਂ ਹੈ। ਇਸ ਲਈ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਕਰਨਾ ਬਹੁਤ ਜ਼ਰੂਰੀ ਹੈ।
ਦੱਸ ਦੇਈਏ ਕਿ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਉਹ 21 ਜਨਵਰੀ ਨੂੰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਆਪਣੀ ਪੈਰੋਲ ਦੇ ਕਰੀਬ 25 ਦਿਨ ਗੁਜ਼ਾਰ ਚੁੱਕਾ ਹੈ। ਹੁਣ ਸਿਰਫ਼ 15 ਦਿਨ ਬਚੇ ਹਨ। ਰਾਮ ਰਹੀਮ ਦੀ ਪੈਰੋਲ 1 ਮਾਰਚ ਨੂੰ ਖਤਮ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: