ਬ੍ਰਿਟੇਨ ਦੀ ਨਵੀਂ ਰਾਣੀ ਯਾਨੀ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਤਾਜਪੋਸ਼ੀ ਦੌਰਾਨ ਕਵੀਨ ਏਲਿਜ਼ਾਬੇਥ ਦਾ ਕੋਹਿਨੂਰ ਜੜ੍ਹਿਆ ਤਾਜ ਨਹੀਂ ਪਹਿਨੇਗੀ। ਲੰਦਨ ਵਿਚ ਬਕਿੰਘਮ ਪੈਲੇਸ ਨੇ ਇਸ ਦਾ ਐਲਾਨ ਕੀਤਾ। ਭਾਰਤ ਨਾਲ ਰਿਸ਼ਤੇ ਨਾ ਵਿਗੜਨ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਰਾਇਲ ਫੈਮਿਲੀ ਨੇ ਇਹ ਫੈਸਲਾ ਕੀਤਾ ਹੈ।
ਫੈਸਲੇ ਦੇ ਬਾਅਦ ਕੈਮਿਲਾ ਲਈ ਕਵੀਨ ਮੈਰੀ ਦਾ 100 ਸਾਲ ਪੁਰਾਣਾ ਕਰਾਊਨ ਤਿਆਰ ਕਰਾਇਆ ਜਾ ਰਿਹਾ ਹੈ। ਕੈਮਿਲਾ ਨੂੰ ਅਧਿਕਾਰਕ ਤੌਰ ‘ਤੇ ਕਵੀਨ ਦਾ ਦਰਜਾ ਦੇਣ ਲਈ 6 ਮਈ ਨੂੰ ਕਵੀਨ ਕੰਸੋਰਟ ਹੋਵੇਗੀ। ਇਸ ਦੌਰਾਨ ਉਹ ਨਵਾਂ ਤਾਜ ਪਹਿਨੇਗੀ। ਰਾਇਲ ਫੈਮਿਲੀ ਨੇ ਕਵੀਨ ਮੈਰੀ ਦਾ ਕ੍ਰਾਊਨ ਕੈਮਿਲਾ ਦੇ ਸਿਰ ਦੇ ਹਿਸਾਬ ਨਾਲ ਰੀਸਾਈਜ ਕਰਾਉਣ ਲਈ ਵੀ ਭੇਜ ਦਿੱਤਾ ਹੈ।
ਮਹਾਰਾਣੀ ਏਲਿਜਾਬੇਥ ਦੂਜੀ ਨੇ ਐਲਾਨ ਕੀਤਾ ਸੀ ਕਿ ਕੈਮਿਲਾ ਨੂੰ ਕਵੀਨ ਕੰਸੋਰਟ ਦੇ ਨਾਂ ਨਾਲ ਜਾਣਿਆ ਜਾਵੇਗਾ। 75 ਸਾਲ ਦੀ ਹੋ ਚੁ4ਕੀ ਕੈਮਿਲਾ ਡਚੇਸ ਆਫ ਕਾਰਨਵਾਲ ਹੈ ਜੋ ਕਿੰਗ ਚਾਰਲਸ ਦੀ ਦੂਜੀ ਪਤਨੀ ਹੈ। ਪ੍ਰਿੰਸੇਜ ਡਾਇਨਾ ਦੀ ਮੌਤ ਦੇ ਬਾਅਦ ਚਾਰਲਸ ਨੇ ਕੈਮਿਲਾ ਨਾਲ ਵਿਆਹ ਕਰ ਲਿਆ ਸੀ। ਤਾਜਪੋਸ਼ੀ ਦੇ ਬਾਅਦ ਕੈਮਿਲਾ ਕੋਲ ਕਿਸੇ ਤਰ੍ਹਾਂ ਦੀ ਕੋਈ ਸੰਵਿਧਾਨਕ ਸ਼ਕਤੀ ਨਹੀਂ ਹੋਵੇਗੀ। ਹਾਲਾਂਕਿ ਉਸ ਦਾ ਅਹੁਦਾ ਬ੍ਰਿਟੇਨ ਦੀ ਮਹਾਰਾਣੀ ਦਾ ਹੀ ਰਹੇਗਾ।
ਬ੍ਰਿਟੇਨ ਦੇ ਇਤਿਹਾਸ ਵਿਚ ਪਹਿਲੀ ਵਾਰ ਸ਼ਾਹੀ ਮੁਕੁਟ ਯਾਨੀ ਦਿ ਇੰਪੀਰੀਅਲ ਸਟੇਟ ਕਰਾਊਨ ਦੀ ਜਗ੍ਹਾ ਇਕ ਪੁਰਾਣੇ ਤਾਜ ਨੂੰ ਕੁਝ ਬਦਲਾਵਾਂ ਦੇ ਨਾਲ ਫਿਰ ਤੋਂ ਇਸਤੇਮਾਲ ਕੀਤਾ ਜਾਵੇਗਾ। ਇਸ ਤਾਜ ਵਿਚ ਕਵੀਨ ਏਲਿਜਾਬੇਥ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਕਲਿਨਨ III, IV ਤੇ V ਡਾਇਮੰਡ ਨੂੰ ਜੋੜਿਾ ਜਾਵੇਗਾ। ਇਹ ਤਾਜ 100 ਸਾਲ ਤੋਂ ਵਧ ਪੁਰਾਣਾ ਹੈ ਤੇ 1911 ਵਿਚ ਪਹਿਲੀ ਵਾਰ ਕਵੀਨ ਮੈਰੀ ਨੇ ਇਸ ਨੂੰ ਪਹਿਨਿਆ ਸੀ।
ਕਵੀਨ ਏਲਿਜਾਬੇਥ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦੇ ਵੱਡੇ ਬੇਟੇ ਚਾਰਲਸ ਨੂੰ ਕਿੰਗ ਐਲਾਨਿਆ ਗਿਆ ਸੀ। ਉਨ੍ਹਾਂ ਦੀ ਪਤਨੀ ਕੈਮਿਲਾ ਨੂੰ ਰਾਣੀ ਬਣਾਇਆ ਗਿਆ ਹੈ। ਹੁਣ 6 ਮਈ ਨੂੰ ਹੋਣ ਵਾਲੇ ਸਮਾਰੋਹ ਵਿਚ ਕੈਮਿਲਾ ਨੂੰ ਅਧਿਕਾਰਕ ਤੌਰ ‘ਤੇ ਕਵੀਨ ਦਾ ਦਰਜਾ ਦਿੱਤਾ ਜਾਵੇਗਾ। ਕੈਮਿਲਾ ਇਸੇ ਫੰਕਸ਼ਨ ਵਿਚ ਏਲਿਜਾਬੇਥ ਦੇ ਕੋਹਿਨੂਰ ਵਾਲੇ ਕਰਾਊਨ ਦੀ ਜਗ੍ਹਾ ਕਵੀਨ ਮੈਰੀ ਦਾ ਤਾਜ ਪਹਿਨੇਗੀ।
ਵੀਡੀਓ ਲਈ ਕਲਿੱਕ ਕਰੋ -: