ਸਸਤੀ ਰੇਤ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਅੱਜ ਮੁੱਖ ਮੰਤਰੀ ਮਾਨ ਸਤਲੁਜ ਨਦੀ ਦੇ ਨਾਲ ਲੱਗਦੇ ਸਰਹੱਦੀ ਖੇਤਰ ਫਿਲੌਰ ਵਿਚ ਆਉਣਗੇ। ਉਹ ਫਿਲੌਰ ਦੇ ਪਿੰਡ ਮਾਓ ਸਾਹਿਬ ਵਿਚ ਸਸਤੀ ਰੇਡ ਲਈ ਖੱਡ ਲੋਕਾਂ ਨੂੰ ਸਮਰਿਪਤ ਕਰਨਗੇ। ਇਥੋਂ ਲੋਕਾਂ ਨੂੰ ਆਪਣੇ ਘਰ ਬਣਾਉਣ ਲਈ ਸਾਢੇ 5 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਰੇਤ ਮਿਲੇਗੀ।
ਪੰਜਾਬ ਸਰਕਾਰ ਜੋ ਖੱਡਾਂ ਸਸਤੀ ਸੈਂਡ ਮਾਈਨਿੰਗ ਲਈ ਖੋਲ੍ਹ ਰਹੀ ਹੈ, ਉਨ੍ਹਾਂ ਨੂੰ ਜਨਤਕ ਖੱਡ ਦਾ ਨਾਂ ਦਿੱਤਾ ਜਾ ਰਿਹਾ ਹੈ। ਇਨ੍ਹਾਂ ਖੱਡਾਂ ਵਿਚ ਰੇਤ ਲਿਜਾਣ ਲਈ ਸਭ ਤੋਂ ਪਹਿਲਾਂ ਤਰਜੀਹ ਘਰ ਬਣਾਉਣ ਵਾਲਿਆਂ ਨੂੰ ਦਿੱਤੀ ਜਾਂਦੀ ਹੈ। ਮਾਓ ਵਿਚ ਅੱਜ ਦੋ ਖੱਡਾਂ ਨੂੰ ਜਨਤਕ ਇਸਤੇਮਾਲ ਲਈ ਸਮਰਪਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੇਤਨ ਸ਼ਰਮਾ ਨੇ BCCI ਦੇ ਚੀਫ਼ ਸਿਲੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸਟਿੰਗ ਆਪ੍ਰੇਸ਼ਨ ਮਗਰੋਂ ਲਿਆ ਫ਼ੈਸਲਾ
ਸੂਬੇ ਦੇ ਮੁੱਖ ਮੰਤਰੀ ਸਸਤੀ ਰੇਤ ਲਈ ਜਿਹੜੀਆਂ ਖੱਡਾਂ ਖੋਲ੍ਹਣ ਜਾ ਰਹੇ ਹਨ, ਉਨ੍ਹਾਂਦਾ ਪਹਿਲਾਂ ਪ੍ਰਸ਼ਾਸਨ ਨੇ ਮਾਈਨਿੰਗ ਵਿਭਾਗ ਤੋਂ ਸਰਵੇਖਣ ਕਰਵਾਇਆ ਸੀ। ਜ਼ਿਲ੍ਹੇ ਵਿਚ 31 ਖੱਡਾਂ ਦਾ ਸਰਵੇ ਕਰਵਾਇਆ ਗਿਆ ਸੀ। ਇਨ੍ਹਾਂ ਵਿਚੋਂ 2 ਨੂੰ ਜਨਤਾ ਲਈ ਖੋਲ੍ਹਿਆ ਜਾ ਰਿਹਾ ਹੈ। ਇਥੇ ਰੇਤ ਲਈ ਲੋਕਾਂ ਨੂੰ ਐਡਵਾਂਸ ਵਿਚ ਬੁਕਿੰਗ ਕਰਵਾਉਣੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -: