ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ‘ਤੇ ਆਉਣਗੇ। ਪਿਛਲੇ ਦੋ ਹਫਤਿਆਂ ਦੌਰਾਨ ਉਨ੍ਹਾਂ ਦਾ ਜਲੰਧਰ ਵਿਚ ਇਹ 7-8ਵਾਂ ਦੌਰਾ ਹੈ। ਬੀਤੇ ਦਿਨੀਂ ਮੁੱਖ ਮੰਤਰੀ ਨੇ ਫਿਲੌਰ ਵਿਚ ਸਸਤੀ ਰੇਤ ਲਈ ਖੱਡ ਲੋਕਾਂ ਨੂੰ ਸਮਰਪਿਤ ਕੀਤੀ ਤੇ ਅੱਜ ਸ਼ਿਵਰਾਤਰੀ ਦੇ ਮੌਕੇ ‘ਤੇ ਉਹ ਮੰਦਰਾਂ ਵਿਚ ਮੱਥਾ ਟੇਕਣ ਆ ਰਹੇ ਹਨ।
CM ਮਾਨ ਦੋ ਮੰਦਰਾਂ ਵਿਚ ਨਤਮਸਤਕ ਹੋਣ ਲਈ ਆ ਰਹੇ ਹਨ। ਪਹਿਲਾਂ ਉਹ ਮਹਾਲਕਸ਼ਮੀ ਮੰਦਰ ਵਿਚ ਮੱਥਾ ਟੇਕਣਗੇ ਤੇ ਇਸ ਦੇ ਬਾਅਦ ਉਹ ਦੁਪਹਿਰ ਨੂੰ ਸ਼੍ਰੀ ਦੇਵੀ ਤਾਲਾਬ ਮੰਦਰ ਵਿਚ ਜਾ ਕੇ ਪੂਜਾ ਅਰਚਨਾ ਕਰਨਗੇ।
ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਦੇ ਸਾਂਸਦ ਸੰਤੋਖ ਚੌਧਰੀ ਦਾ ਦੇਹਾਂਤ ਹੋ ਗਿਆ ਸੀ। ਇਸ ਦੇ ਬਾਅਦ ਹੁਣ ਜਲੰਧਰ ਲੋਕ ਸਭਾ ਸੀਟ ਖਾਲੀ ਹੋ ਗਈ ਹੈ। ਸੀਟ ‘ਤੇ ਜਲਦ ਹੀ ਉਪ ਚੋਣ ਦਾ ਐਲਾਨ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਹੀ ਜਲੰਧਰ ਵਿਚ ਸਿਆਸੀ ਗਤੀਵਿਧੀਆਂ ਵਧ ਗਈਆਂ ਹਨ। ਲੋਕ ਮੁੱਖ ਮੰਤਰੀ ਦੇ ਇਨ੍ਹਾਂ ਦੌਰਿਆਂ ਨੂੰ ਲੋਕ ਸਭਾ ਉਪ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ।
ਇਹ ਵੀ ਪੜ੍ਹੋ : ਤੁਰਕੀ ਭੂਚਾਲ ਤੋਂ ਬਚੇ ਪਰਿਵਾਰ ਦੇ 7 ਜੀਅ ਆਏ ਅੱਗ ਦੀ ਲਪੇਟ ‘ਚ, ਮੌਤ ਨੇ ਦੂਜੇ ਸ਼ਹਿਰ ਤੱਕ ਕੀਤਾ ਪਿੱਛਾ
ਜਲੰਧਰ ਵਿਚ ਲੋਕ ਸਭਾ ਉਪ ਚੋਣਾਂ ਨੂੰ ਲੈ ਕੇ ਹਾਲਾਂਕਿ ਆਪਣਾ ਸਾਂਸਦ ਗੁਆ ਦੇਣ ਦੇ ਬਾਅਦ ਪਾਰਟੀ ਇੰਨੀ ਸਰਗਰਮ ਨਹੀਂ ਹੈ ਪਰ ਭਾਜਪਾ ਨੇ ਵੀ ਜਲੰਧਰ ਵਿਚ ਗਤੀਵਿਧੀਆਂ ਵਧਾ ਦਿੱਤੀਆਂ ਹਨ। ਸੂਬਾ ਲੀਡਰਸ਼ਿਪ ਤੋਂ ਲੈ ਕੇ ਕੇਂਦਰੀ ਲੀਡਰਸ਼ਿਪ ਤੱਕ ਆਪਣੇ ਵਰਕਰਾਂ ਨੂੰ ਜਥੇਬੰਦ ਕਰਨ ਲਈ ਦੌਰੇ ਤੇ ਮੀਟਿੰਗਾਂ ਕਰਨ ਲੱਗ ਪਏ ਹਨ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਲਗਾਤਾਰ ਜਲੰਧਰ ਦਾ ਦੌਰਾ ਕਰ ਰਹੇ ਹਨ। ਹਾਲ ਹੀ ‘ਚ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ।
ਵੀਡੀਓ ਲਈ ਕਲਿੱਕ ਕਰੋ -: