ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਟੀ-20 ਅੰਤਰਰਾਸ਼ਟਰੀ ਫਾਰਮੈਟ ਵਿੱਚ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਹਰਮਨਪ੍ਰੀਤ ਕੌਰ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਖਿਡਾਰਨ ਬਣ ਗਈ ਹੈ। ਸੇਂਟ ਜਾਰਜ ਪਾਰਕ ਵਿੱਚ ਮਹਿਲਾ ਟੀ-20 ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਇੰਗਲੈਂਡ ਦਾ ਮੈਚ ਹਰਮਨਪ੍ਰੀਤ ਕੌਰ ਦਾ 149ਵਾਂ ਟੀ-20 ਅੰਤਰਰਾਸ਼ਟਰੀ ਮੈਚ ਹੈ।
ਹਰਮਨਪ੍ਰੀਤ ਨੇ ਭਾਰਤੀ ਪੁਰਸ਼ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਸ਼ਰਮਾ ਨੇ ਭਾਰਤ ਲਈ ਕੁੱਲ 148 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਪਰ ਹੁਣ ਹਰਮਨਪ੍ਰੀਤ ਨੇ 149 ਟੀ-20 ਅੰਤਰਰਾਸ਼ਟਰੀ ਮੈਚ ਖੇਡ ਕੇ ਰੋਹਿਤ ਸ਼ਰਮਾ ਨੂੰ ਪਛਾੜ ਦਿੱਤਾ ਹੈ।
ਟੀ-20 ਅੰਤਰਰਾਸ਼ਟਰੀ (ਪੁਰਸ਼/ਮਹਿਲਾ) ਵਿੱਚ ਖੇਡੇ ਗਏ ਸਭ ਤੋਂ ਵੱਧ ਮੈਚ:
149 – ਹਰਮਨਪ੍ਰੀਤ ਕੌਰ
148 – ਰੋਹਿਤ ਸ਼ਰਮਾ
142 – ਸੂਜ਼ੀ ਬੇਟਸ
141 – ਡੈਨੀਅਲ ਵਿਆਟ
139 – ਐਲੀਸਾ ਹੀਲੀ
ਇਸ ਟੂਰਨਾਮੈਂਟ ਦੌਰਾਨ ਹਰਮਨਪ੍ਰੀਤ ਕੌਰ ਟੀ-20 ਵਿਸ਼ਵ ਕੱਪ ਵਿੱਚ ਤੀਜੀ ਵਾਰ ਭਾਰਤ ਦੀ ਅਗਵਾਈ ਕਰ ਰਹੀ ਹੈ। ਉਸ ਦਾ ਸਭ ਤੋਂ ਛੋਟੇ ਫਾਰਮੈਟ ਵਿੱਚ ਸ਼ਾਨਦਾਰ ਰਿਕਾਰਡ ਹੈ। ਉਸ ਨੇ 28.20 ਦੀ ਔਸਤ ਅਤੇ 106.60 ਦੀ ਸਟ੍ਰਾਈਕ ਰੇਟ ਨਾਲ 2989 ਦੌੜਾਂ ਬਣਾਈਆਂ ਹਨ। ਉਸ ਦੇ ਨਾਂ ‘ਤੇ ਸੈਂਕੜਾ ਵੀ ਹੈ। ਹਰਮਨਪ੍ਰੀਤ ਕੌਰ ਨੇ ਸ਼ੁਰੂਆਤੀ ਮਹਿਲਾ ਪ੍ਰੀਮੀਅਰ ਲੀਗ (WPL) ਨਿਲਾਮੀ ਵਿੱਚ ਮੁੰਬਈ ਇੰਡੀਅਨਜ਼ (MI) ਵੱਲੋਂ ਸਾਈਨ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੀ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ ਮੌਕੇ ਬਣਿਆ ਵਰਲਡ ਰਿਕਾਰਡ, ਉੱਜੈਨ ‘ਚ ਜਗਾਏ ਗਏ 18 ਲੱਖ ਤੋਂ ਵੱਧ ਦੀਵੇ
ਰੋਹਿਤ ਅਤੇ ਹਰਮਨਪ੍ਰੀਤ ਹੁਣ ਨਾ ਸਿਰਫ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਹਨ, ਸਗੋਂ ਮੁੰਬਈ ਇੰਡੀਅਨਜ਼ ਦੀ ਪੁਰਸ਼ ਅਤੇ ਮਹਿਲਾ ਟੀਮਾਂ ਦੀ ਵੀ ਅਗਵਾਈ ਕਰਨਗੇ।
ਮੈਚ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਨੀਵਾਰ 18 ਫਰਵਰੀ ਨੂੰ ਮਹਿਲਾ ਟੀ-20 ਵਿਸ਼ਵ ਕੱਪ ਲੀਗ ਮੈਚ ‘ਚ ਇੰਗਲੈਂਡ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਪਲੇਇੰਗ ਇਲੈਵਨ ‘ਚ ਇਕ ਬਦਲਾਅ ਕੀਤਾ ਹੈ, ਉਨ੍ਹਾਂ ਨੇ ਦੇਵਿਕਾ ਵੈਦਿਆ ਦੀ ਜਗ੍ਹਾ ਸ਼ਿਖਾ ਪਾਂਡੇ ਨੂੰ ਸ਼ਾਮਲ ਕੀਤਾ ਹੈ। ਇੰਗਲੈਂਡ ਨੇ ਪਲੇਇੰਗ ਇਲੈਵਨ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਦੋਵੇਂ ਟੀਮਾਂ ਨੇ ਆਪਣੇ ਸ਼ੁਰੂਆਤੀ ਦੋ ਲੀਗ ਮੈਚ ਜਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: