ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਜੋ ਦਿਲ ਦਹਿਲਾ ਦੇਣ ਵਾਲੀਆਂ ਹਨ। ਚਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ। ਹਸਪਤਾਲਾਂ ਵਿੱਚ ਲਾਸ਼ਾਂ ਰੱਖਣ ਲਈ ਕੋਈ ਥਾਂ ਨਹੀਂ ਹੈ। ਕਿਸੇ ਦਾ ਸਾਰਾ ਪਰਿਵਾਰ ਖੋਹ ਲਿਆ ਗਿਆ ਹੈ ਅਤੇ ਕਿਸੇ ਨੂੰ ਇਕੱਲਾ ਛੱਡ ਦਿੱਤਾ ਗਿਆ ਹੈ।
ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਨੇ ਬਚਾਅ ਕਰਮਚਾਰੀ ਭੇਜੇ ਹਨ, ਜੋ ਮਲਬੇ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਸ ਦੌਰਾਨ ਕਈ ਚਮਤਕਾਰ ਵੀ ਦੇਖਣ ਨੂੰ ਮਿਲ ਰਹੇ ਹਨ। ਇੱਕ ਖਬਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ 278 ਘੰਟੇ ਤੱਕ ਮਲਬੇ ਵਿੱਚ ਦੱਬੇ ਰਹਿਣ ਤੋਂ ਬਾਅਦ ਜ਼ਿੰਦਾ ਬਾਹਰ ਕੱਢਿਆ ਗਿਆ ਹੈ।
ਰਿਪੋਰਟ ਮੁਤਾਬਕ ਦੇਸ਼ ਵਿੱਚ ਭੂਚਾਲ ਆਉਣ ਦੇ 11 ਦਿਨ ਬਾਅਦ ਤੁਰਕੀ ਵਿੱਚ ਬਚਾਅ ਕਰਮਚਾਰੀਆਂ ਨੇ ਮਲਬੇ ਵਿੱਚੋਂ ਘੱਟੋ-ਘੱਟ ਤਿੰਨ ਲੋਕਾਂ ਨੂੰ ਬਾਹਰ ਕੱਢਿਆ ਹੈ। ਪੀੜਤ ਦਾ ਨਾਂ ਹਕਾਨ ਯਾਸੀਨੋਗਲੂ ਹੈ, ਜੋ ਹਤਾਏ ਸੂਬੇ ‘ਚ ਇਕ ਇਮਾਰਤ ਦੇ ਹੇਠਾਂ ਫਸ ਗਿਆ ਸੀ। ਸ਼ੁੱਕਰਵਾਰ ਨੂੰ 278 ਘੰਟਿਆਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਤੁਰਕੀ ਵਿੱਚ ਦੋ ਵੱਡੇ ਭੂਚਾਲਾਂ ਦੇ 261 ਘੰਟਿਆਂ ਬਾਅਦ ਮਲਬੇ ਵਿੱਚੋਂ ਦੋ ਲੋਕਾਂ ਨੂੰ ਬਾਹਰ ਕੱਢਿਆ ਗਿਆ। ਅਨਾਦੋਲੂ ਏਜੰਸੀ ਮੁਤਾਬਕ 26 ਸਾਲਾਂ ਮਹਿਮਤ ਅਲੀ ਸਾਕਿਰੋਗਲੂ ਅਤੇ 34 ਸਾਲਾ ਮੁਸਤਫਾ ਅਵਾਸੀ ਨੂੰ ਵੀਰਵਾਰ ਰਾਤ ਅੰਤਾਕਿਆ ਜ਼ਿਲ੍ਹੇ ਵਿੱਚ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਫਰਵਰੀ ਵਿੱਚ ਹੀ ਵਰ੍ਹਣ ਲੱਗੀ ਅੱਗ, ਮਾਰਚ ‘ਚ ਹੋਵੇਗਾ ਬੁਰਾ ਹਾਲ!
6 ਫਰਵਰੀ 2023 ਨੂੰ 7.8 ਦੀ ਤੀਬਰਤਾ ਨਾਲ ਆਏ ਭਿਆਨਕ ਭੂਚਾਲ (ਤੁਰਕੀ-ਸੀਰੀਆ ਭੂਚਾਲ) ਨੇ ਬਹੁਤ ਤਬਾਹੀ ਮਚਾਈ ਸੀ। ਦੋਵਾਂ ਦੇਸ਼ਾਂ ਵਿਚ ਮਰਨ ਵਾਲਿਆਂ ਦੀ ਗਿਣਤੀ 45,000 ਨੂੰ ਪਾਰ ਕਰ ਗਈ ਹੈ, ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ। ਬਚਾਅ ਕਰਮਚਾਰੀ ਮਲਬੇ ‘ਚੋਂ ਕਈ ਲੋਕਾਂ ਨੂੰ ਜ਼ਿੰਦਾ ਬਾਹਰ ਕੱਢ ਰਹੇ ਹਨ। ਬਚਾਅ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਸ ਤਬਾਹੀ ਦੌਰਾਨ ਕਈ ਚਮਤਕਾਰ ਦੇਖਣ ਨੂੰ ਮਿਲੇ, ਜਦੋਂ 100-200 ਘੰਟਿਆਂ ਤੋਂ ਵੱਧ ਸਮੇਂ ਬਾਅਦ ਮਲਬੇ ਵਿੱਚੋਂ ਕਈਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: