ਅਮਰੀਕਾ ਤੇ ਚੀਨ ਵਿਚ ਸਪਾਈ ਬੈਲੂਨ ਨੂੰ ਲੈ ਕੇ ਵਿਵਾਦ ਖਤਮ ਹੁੰਦਾ ਨਹੀਂ ਦਿਖ ਰਿਹਾ ਹੈ। ਅਮਰੀਕਾ ਨੇ ਸਪਾਈ ਬੈਲੂਨ ਨੂੰ ਲੈ ਕੇ ਚੀਨ ਨੂੰ ਚੇਤਾਵਨੀ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚੀਨ ਦੇ ਟੌਪ ਡਿਪਲੋਮੇਟ ਵਾਂਗ ਯੀ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਉੁਨ੍ਹਾਂ ਨੇ ਅਮਰੀਕੀ ਹਵਾਈ ਖੇਤਰ ਵਿਚ ਜਾਸੂਸੀ ਗੁਬਾਰੇ ਭੇਜਣ ਦੇ ਆਪਣੇ ਗੈਰ-ਜ਼ਿੰਮੇਵਾਰਾਨਾ ਕੰਮ ਨੂੰ ਨਾ ਦੁਹਰਾਉਣ ਦੀ ਚੇਤਾਵਨੀ ਦਿੱਤੀ।
ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚੀਨ ਨੂੰ ਸਪਾਈਨ ਬੈਲੂਨ ਭੇਜਣ ਵਰਗੀ ਗੈਰ-ਜ਼ਿੰਮੇਵਾਰਾਨਾ ਹਰਕਤ ਨਾ ਕਰਨ ਦੀ ਵੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਵਾਂਗ ਯੀ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਅਮਰੀਕਾ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕਰੇਗਾ ਤੇ ਇਹ ਦੁਬਾਰਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਇਸ ‘ਤੇ ਕੋਈ ਮਾਫੀ ਨਹੀਂ ਮੰਗੀ।
ਮੀਟਿੰਗ ਦੇ ਬਾਅਦ ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਜਾਰੀ ਇਕ ਸੰਦੇਸ਼ ਵਿਚ ਕਿਹਾ ਗਿਆ ਕਿ ਅਮਰੀਕਾ ਚੀਨ ਵੱਲੋਂ ਕੀਤੀ ਗਈ ਕਿਸੇ ਵੀ ਦਖਲਅੰਦਾਜ਼ੀ ਜਾਂ ਉਲੰਘਣ ਨੂੰ ਸਹਿਣ ਨਹੀਂ ਕਰੇਗਾ। ਚੀਨ ਨੇ ਆਪਣੇ ਸਰਵਿਸਲਾਂਸ ਪ੍ਰੋਗਰਾਮ ਜ਼ਰੀਏ ਲਗਭਗ 40 ਦੇਸ਼ਾਂ ਦੇ ਏਅਰਸਪੇਸ ਦਾ ਉਲੰਘਣ ਕੀਤਾ ਤੇ ਇਹ ਗੱਲ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ।
US ਵਿਦੇਸ਼ ਮੰਤਰੀ ਨਾਲ ਫਿਰ ਮੁਲਾਕਤਾ ਦੇ ਸਵਾਲ ‘ਤੇ ਵਾਂਗ ਯੀਨ ਨੇ ਕਿਹਾ ਕਿ ਅਮਰੀਕਾ ਚੀਨ ਨੂੰ ਲੈ ਕੇ ਭਰਮ ਵਿਚ ਹੈ। ਇਹ ਦੋਵੇਂ ਦੇਸ਼ਾਂ ਵਿਚ ਰਿਸ਼ਤਿਆਂ ਨੂੰ ਖਰਾਬ ਕਰ ਰਿਹਾ ਹੈ। ਅਮਰੀਕਾ ਹਰ ਤਰ੍ਹਾਂ ਤੋਂ ਚੀਨ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਵਿਚ ਦੂਜੇ ਦੇਸ਼ਾਂ ਨੂੰ ਵੀ ਸ਼ਾਮਲ ਕਰ ਰਿਹਾ ਹੈ। ਵਾਂਗ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਆਪਣਾ ਰਵੱਈਆ ਬਦਲਦੇ ਹੋਏੇ ਚੀਨ ਵੱਲੋਂ ਸਕਾਰਾਤਮਕ ਰੁਖ਼ ਅਪਣਾਏਗਾ ਤੇ ਦੋਵੇਂ ਦੇਸ਼ਾਂ ਦੇ ਵਿਚ ਸਬੰਧਾਂ ਨੂੰ ਬੇਹਤਰ ਕਰਨ ਦੀ ਕੋਸ਼ਿਸ਼ ਕਰੇਗਾ।
3 ਫਰਵਰੀ ਨੂੰ ਅਮਰੀਕਾ ਵਿਚ ਚੀਨੀ ਸਪਾਈ ਬੈਲੂਨ ਦਿਖਣ ਤੇ ਫਿਰ 5 ਫਰਵਰੀ ਨੂੰ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਇਡੇਨ ਦੇ ਹੁਕਮ ‘ਤੇ ਬੈਲੂਨ ਨੂੰ ਮਾਰ ਡੇਗਣ ਦੇ ਬਾਅਦ ਦੋਵੇਂ ਦੇਸ਼ਾਂ ਵਿਚ ਤਣਾਅ ਹੈ। ਬੈਲੂਨ ਦਿਖਣ ਦੇ ਬਾਅਦ ਬਲਿੰਕਨ ਨੇ ਆਪਣੀ ਚੀਨ ਯਾਤਰਾ ਵੀ ਰੱਦ ਕਰ ਦਿੱਤੀ ਸੀ। ਦੂਜੇ ਪਾਸੇ ਰੂਸ-ਯੂਕਰੇਨ ਜੰਗ ਦੇ ਚੱਲਦੇ ਵੀ ਪੱਛਮੀ ਦੇਸ਼ਾਂ ਦੀ ਨਜ਼ਰ ਚੀਨ ਦੇ ਰੁਖ਼ ‘ਤੇ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: