ਹੀਰੋ ਇੰਟਰਨੈਸ਼ਨਲ ਫੁਟਸਲ ਕਲੱਬ ਚੈਂਪੀਅਨਸ਼ਿਪ ਵਿਚ ਅੱਜ ਮਿਨਰਵਾ ਅਕੈਡਮੀ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਨੂੰ ਕਾਇਮ ਰੱਖਦੇ ਹੋਏ ਖਿਤਾਬ ‘ਤੇ ਕਬਜ਼ਾ ਕਰ ਲਿਆ ਹੈ। ਇਸ ਜਿੱਤ ਨਾਲ ਮਿਨਰਵਾ ਨੇ ਏਐੱਫਸੀ ਫੁਟਸਲ ਲਈ ਕੁਆਲੀਫਾਈ ਕਰ ਲਿਆ ਹੈ। ਪਹਿਲੀ ਵਾਰ ਇਸ ਵਿਚ ਕੋਈ ਕਲੱਬ ਭਾਰਤੀ ਚੁਣੌਤੀ ਪੇਸ਼ ਕਰੇਗਾ। ਫਾਈਨਲ ਵਿਚ ਟੀਮ ਦਾ ਸਾਹਮਣਾ ਮੁਹੰਮਡਨ ਸਪੋਰਟਿੰਗ ਕਲੱਬ ਦੇ ਨਾਲ ਸੀ। ਸਿਟੀ ਕਲੱਬ ਨੂੰ ਟਾਈਬ੍ਰੇਕਰ ਵਿਚ ਜਿੱਤ ਮਿਲੀ। ਆਖਰੀ ਸਮੇਂ ਤੱਕ ਦੋਵੇਂ ਟੀਮਾਂ ਦਾ ਸਕੋਰ 2-2 ਨਾਲ ਬਰਾਬਰ ਸੀ।
ਪੰਜਾਬ ਦੇ ਕਲੱਬ ਨੂੰ ਪਹਿਲੀ ਵਾਰ ਫੁਟਸਲ ਨੈਸ਼ਨਲ ਟਾਈਟਲ ਮਿਲਿਆ ਹੈ। ਦੱਸ ਦੇਈਏ ਕਿ ਮਿਨਰਵਾ ਅਕੈਡਮੀ ਦਾ ਇਹ 11ਵਾਂ ਨੈਸ਼ਨਲ ਖਿਤਾਬ ਹੈ। ਨਵੀਂ ਦਿੱਲੀ ਸਥਿਤ ਕੇਡੀ ਜਾਧਵ ਇੰਡੋਰ ਹਾਲ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਮਿਨਰਵਾ ਅਕੈਡਮੀ ਨੇ ਆਪਣੇ ਅੰਦਾਜ਼ ਵਿਚ ਸ਼ੁਰੂਆਤ ਕੀਤੀ। ਨਿਖਿਲ ਮਾਲੀ ਤੇ ਕਲਿੰਟਨ ਗੋਲ ਦੀ ਕੋਸ਼ਿਸ਼ ਕਰਦੇ ਰਹੇ ਪਰ ਵਿਰੋਧੀ ਟੀਮ ਨੇ ਡਿਫੈਂਸ ਨੂੰ ਮਜ਼ਬੂਤ ਬਣਾਏ ਰੱਖਿਆ। 14ਵੇਂ ਮਿੰਟ ਵਿਚ ਮੈਚ ਦਾ ਪਹਿਲਾ ਗੋਲ ਹੋਇਆ ਤੇ ਇਹ ਗੋਲ ਮੁਹੰਮਡਨ ਸਪੋਰਟਿੰਗ ਕਲੱਬ ਦੇ ਸੁਵੋ ਨੇ ਦਾਗਿਆ। ਮੈਚ ਵਿਚ ਪਿਛੜਨ ਦੇ ਬਾਅਦ ਮਿਨਰਵਾ ਅਕੈਡਮੀ ਨੇ ਵਾਪਸੀ ਕੀਤੀ ਤੇ ਕਲਿੰਟਨ ਰੋਸਾਰੀਓ ਨੇ 19ਵੇਂ ਮਿੰਟ ਵਿਚ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਹਾਫ ਟਾਈਮ ਤੱਕ ਸਕੋਰ 1-1 ਹੀ ਰਿਹਾ।
ਦੂਜੇ ਹਾਫ ਦੀ ਸ਼ੁਰੂਆਤ ਵਿਚ ਮਿਨਰਵਾ ਅਕੈਡਮੀ ਨੇ ਫਿਰ ਤੋਂ ਮੂਵ ਬਣਾਉਣੇ ਸ਼ੁਰੂ ਕੀਤੇ। ਇਸ ਵਾਰ ਉਨ੍ਹਾਂ ਨੂੰ ਪਹਿਲੀ ਸਫਲਤਾ ਮਿਲੀ ਤੇ 23ਵੇਂ ਮਿੰਟ ਵਿਚ ਰਾਧਾਕਾਂਤ ਸਿੰਘ ਨੇ ਗੋਲ ਦਾਗਦੇ ਹੋਏ ਪਹਿਲੀ ਵਾਰ ਟੀਮ ਨੂੰ ਲੀਡ ਦਿਵਾ ਦਿੱਤੀ। ਮਿਨਰਵਾ ਨੇ ਡਿਫੈਂਸ ਨੂੰ ਮਜ਼ਬੂਤ ਰੱਖਿਆ ਪਰ ਮੁਹੰਮਡਨ ਸਪੋਰਟਿੰਗ ਕਲੱਬ ਲਈ ਸੰਦੀਪ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਇਹ ਆਖਰੀ ਗੋਲ ਸੀ ਤੇ ਫੁੱਟ ਟਾਈਮ ਦੇ ਅਖੀਰ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰ ਰਹੀਆਂ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਕੁੜੀਆਂ ਦੇ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ ਕਰਨ ਵਾਲੀ ਪਟੀਸ਼ਨ ਕੀਤੀ ਰੱਦ
ਮੈਚ ਦੇ ਨਤੀਜਿਆਂ ਲਈ ਟਾਈਬ੍ਰੇਕਰ ਦਾ ਸਹਾਰਾ ਲਿਆ ਗਿਆ ਤੇ ਇਸ ਵਿਚ ਦੋਵਾਂ ਨੂੰ ਗੋਲ ਕਰਨ ਦੇ ਮੌਕੇ ਮਿਲੇ। ਮਿਨਰਵਾ ਅਕੈਡਮੀ ਨੇ ਚਾਰ ਮੌਕਿਆਂ ਵਿਚੋਂ ਤਿੰਨ ‘ਤੇ ਗੋਲ ਦਾਗੇ ਤੇ ਮੁਹੰਮਡਨ ਸਪੋਰਟਿੰਗ ਕਲੱਬ ਚਾਰ ਵਿਚੋਂ ਇਕ ਹੀ ਵਾਰ ਗੇਂਦ ਨੂੰ ਗੋਲ ਵਿਚ ਪਹੁੰਚਿਆ ਪਾਇਆ। ਬੋਡ ‘ਤੇ ਸਕੋਰ 3-1 ਰਿਹਾ ਤੇ ਮਿਨਰਵਾ ਨੇ ਪਹਿਲੀ ਵਾਰ ਖਿਤਾਬ ‘ਤੇ ਕਬਜ਼ਾ ਕਰ ਲਿਆ। ਭਾਰਤੀ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਕਲਿਆਣ ਚੌਬੇ ਨੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ। ਜਨਰਲ ਸਕੱਤਰ ਡਾ. ਸ਼ਾਜੀ ਪ੍ਰਭਾਕਰਨ ਵੀ ਇਥੇ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: