ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿਚ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਦੀ ਲਾਪ੍ਰਵਾਹੀ ਦੀ ਵਜ੍ਹਾ ਨਾਲ ਇਕ ਨਵਜਾਤ ਬੱਚੀ ਲਗਭਗ ਢਾਈ ਘੰਟੇ ਤੱਕ ਡੱਬੇ ਵਿਚ ਬੰਦ ਰਹੀ।
ਹਸਪਤਾਲ ਵਿਚ ਇਕ ਮਹਿਲਾ ਦੀ ਡਲਿਵਰੀ ਹੋਈ ਸੀ। ਮਹਿਲਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਦੱਸਿਆ, ਫਿਰ ਡੱਬੇ ਵਿਚ ਪੈਕ ਕਰਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ। ਪਰਿਵਾਲ ਵਾਲੇ ਘਰ ਆਏ ਤਾਂ ਡੱਬ ਖੋਲ੍ਹਿਆ ਤਾਂ ਬੱਚੀ ਜ਼ਿੰਦਾ ਸੀ। ਇਸ ਦੇ ਬਾਅਦ ਪਰਿਵਾਰ ਵਾਲੇ ਬੱਚੀ ਨੂੰ ਲੈ ਕੇ ਦੁਬਾਰਾ ਹਸਪਤਾਲ ਪਹੁੰਚੇ ਤੇ ਡਾਕਟਰਾਂ ਨੂੰ ਨਵਜਾਤ ਦੇ ਹਿਲਣ-ਜੁਲਣ ਦੀ ਜਾਣਕਾਰੀ ਦਿੱਤੀ ਪਰ ਡਾਕਟਰਾਂ ਨੇ ਬੱਚੀ ਨੂੰ ਦੇਖਣ ਤੋਂ ਵੀ ਮਨ੍ਹਾ ਕਰ ਦਿੱਤਾ। ਇਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਡਾਕਟਰਾਂ ‘ਤੇ ਲਾਪ੍ਰਵਾਹੀ ਦਾ ਦੋਸ਼ ਲਗਾ ਕੇ ਹੰਗਾਮਾ ਕੀਤਾ।
ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਦਖਲ ਦੇ ਬਾਅਦ ਹਸਪਤਾਲ ਨੇ ਬੱਚੀ ਨੂੰ ਦੁਬਾਰਾ ਭਰਤੀ ਕੀਤੀ। ਫਿਲਹਾਲ ਉਹ ਠੀਕ ਹੈ ਤੇ ਡਾਕਟਰਾਂ ਦੀ ਨਿਗਰਾਨੀ ਵਿਚ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਹਸਪਤਾਲ ਨੇ ਪਹਿਲਾਂ ਤਾਂ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਫਿਰ ਉਸ ਨੂੰ ਡੱਬੇ ਵਿਚ ਬੰਦ ਕਰ ਦਿੱਤਾ। ਡਾਕਟਰਾਂ ਦੀ ਲਾਪ੍ਰਵਾਹੀ ਦੇ ਚੱਲਦਿਆਂ ਬੱਚੀ ਲਗਭਗ ਢਾਈ ਘੰਟੇ ਡੱਬੇ ਵਿਚ ਬੰਦ ਰਹੀ। ਇਸ ਨਾਲ ਉਸ ਦਾ ਸਾਹ ਬੰਦ ਹੋ ਸਕਦਾ ਸੀ।
LNJP ਹਸਪਤਾਲ ਦੇ ਐੱਮਡੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਇਕ ਪ੍ਰੀ-ਟਰਮ ਡਲਿਵਰੀ ਹੋਈ ਸੀ ਉਦੋਂ ਬੱਚੀ ਵਿਚ ਕੋਈ ਮੂਵਮੈਂਟ ਨਹੀਂ ਸੀ। ਬਾਅਦ ਵਿਚ ਉਸ ਦੇ ਮੂਵਮੈਂਟ ਦੀ ਜਾਣਕਾਰੀ ਮਿਲੀ। ਫਿਲਹਾਲ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਤੇ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਹੈ।
ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਚੀ ਇਕ ਡੱਬੇ ਵਿਚ ਬੰਦ ਹੈ ਜਿਸ ਨੂੰ ਬਾਕਾਇਦਾ ਟੇਪ ਲਗਾ ਕੇ ਸੀਲ ਕੀਤਾ ਗਿਆ ਹੈ। ਪਰਿਵਾਰ ਦੇ ਲੋਕ ਡੱਬਾ ਖੋਲ੍ਹ ਕੇ ਦੇਖਦੇ ਹਨ ਤਾਂ ਬੱਚੀ ਹੱਥ-ਪੈਰ ਚਲਾਉਂਦੀ ਨਜ਼ਰ ਆ ਰਹੀ ਹੈ ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਤੋਂ ਸਿਹਤਮੰਦ ਹੈ।
ਵੀਡੀਓ ਲਈ ਕਲਿੱਕ ਕਰੋ -: