ਪਾਕਿਸਤਾਨ ਦੇ ਸਿੰਧ ਸੂਬੇ ‘ਚ ਅਗਵਾ ਤੋਂ ਬਾਅਦ ਧਰਮ ਪਰਿਵਰਤਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 15 ਫਰਵਰੀ ਨੂੰ ਸਿੰਧ ਦੇ ਮੀਰਪੁਰਖਾਸ ਜ਼ਿਲ੍ਹੇ ਦੇ ਨੌਕੋਟ ਦੀ ਰਹਿਣ ਵਾਲੀ ਕਰਿਸ਼ਮਾ ਭੀਲ ਨਾਂ ਦੀ 17 ਸਾਲਾਂ ਕੁੜੀ ਨੂੰ ਸਥਾਨਕ ਨੌਕੋਟ ਬਾਜ਼ਾਰ ਤੋਂ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਉਸ ਦੇ ਭਰਾ ਰਾਮਬਨ ਅਤੇ ਹੋਰ ਚਸ਼ਮਦੀਦਾਂ ਨੇ ਦੱਸਿਆ ਕਿ ਉਮਰਕੋਟ ਦਾ ਰਹਿਣ ਵਾਲਾ ਰਊਫ ਅਤੇ ਉਸ ਦੇ ਦੋਸਤ ਕਰਿਸ਼ਮਾ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਬਾਅਦ ‘ਚ ਉਹ ਕਰਿਸ਼ਮਾ ਨੂੰ ਜ਼ਬਰਦਸਤੀ ਬਾਜ਼ਾਰ ਤੋਂ ਆਪਣੇ ਨਾਲ ਲੈ ਗਏ।
ਕਰਿਸ਼ਮਾ ਦੇ ਪਿਤਾ ਰਮੇਸ਼ ਭੀਲ ਨੇ ਦੱਸਿਆ ਕਿ ਨੌਕੋਟ ਪੁਲਸ ਨੇ ਸਿਰਫ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕੀਤੀ ਹੈ ਅਤੇ ਰਊਫ ਅਤੇ ਉਸ ਦੇ ਦੋਸਤਾਂ ਖਿਲਾਫ ਐੱਫਆਈਆਰ ਦਰਜ ਨਹੀਂ ਕੀਤੀ ਹੈ। ਉਸ ਨੇ ਦੱਸਿਆ ਕਿ ਪੁਲਿਸ ਕੇਸ ਦਰਜ ਕਰਨ ਲਈ ਤਿਆਰ ਨਹੀਂ ਹੈ ਅਤੇ ਕਹਿੰਦੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਗਈ ਹੈ। ਉਸ ਨੇ ਦੱਸਿਆ ਕਿ ਪੁਲਿਸ ਦਾ ਕਹਿਣਾ ਹੈ ਕਿ ਅਗਵਾ ਦੀ ਐਫਆਈਆਰ ਦਰਜ ਕਰਵਾਉਣ ਲਈ ਇੱਕ ਹਫ਼ਤਾ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਬਾਅਦ 19 ਫਰਵਰੀ ਨੂੰ ਪੁਲਿਸ ਨੇ ਰਮੇਸ਼ ਭੀਲ ਨੂੰ ਬੁਲਾਇਆ ਅਤੇ 18 ਫਰਵਰੀ ਦੇ ਇਕ ਸਰਟੀਫਿਕੇਟ ਦੀ ਕਾਪੀ ਦਿੱਤੀ, ਜਿਸ ‘ਚ ਲਿਖਿਆ ਸੀ ਕਿ ਲੜਕੀ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਧਰਮ ਪਰਿਵਰਤਨ ਤੋਂ ਬਾਅਦ ਉਸ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ।
ਇੱਕ ਸਥਾਨਕ ਮੁਤਾਬਕ ਕਰਿਸ਼ਮਾ ਜੋ ਕਿ ਹੁਣ ਕੰਵਲ ਬੀ ਹੈ, ਨੇ ਉਸ ਨੂੰ ਫ਼ੋਨ ਕੀਤਾ ਅਤੇ ਪੁਸ਼ਟੀ ਕੀਤੀ ਕਿ ਉਸਨੇ ਇਸਲਾਮ ਕਬੂਲ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਉਹ ਉਮਰਕੋਟ ਦੇ ਸਮੰਦਖਾਲਾ ਵਿੱਚ ਰਊਫ ਦੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਆਯੁਸ਼ਮਾਨ ਫੰਡ ਰੋਕਣ ‘ਤੇ ਬੋਲੇ ਮੰਤਰੀ ਬਲਬੀਰ ਸਿੰਘ, ‘…BJP ਸਰਕਾਰ ਨੂੰ ਤਕਲੀਫ ਹੋ ਰਹੀ ਏ’
ਕਰਿਸ਼ਮਾ ਦੇ ਪਿਤਾ ਰਮੇਸ਼ ਭੀਲ ਨੂੰ ਹੁਣ ਡਰ ਹੈ ਕਿ ਕਿਤੇ ਉਨ੍ਹਾਂ ਦੀ ਧੀ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਚਲੀ ਜਾਵੇ ਕਿਉਂਕਿ ਤਿੰਨ ਮਹੀਨੇ ਬਾਅਦ ਮਈ 2023 ‘ਚ ਉਸ ਦਾ ਵਿਆਹ ਅਗਵਾਕਾਰ ਨਾਲ ਹੋ ਜਾਵੇਗਾ।
ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਆਮ ਹਨ। ਪਾਕਿਸਤਾਨ ਦੇ ਸਿੰਧ ਸੂਬੇ ਵਿਚ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਿੱਚ ਨਾਬਾਲਗਾਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਅਤੇ ਫਿਰ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਸਿਲਸਿਲਾ ਬੇਰੋਕ ਜਾਰੀ ਹੈ। ਇਸ ਦੇ ਲਈ ਕਈ ਮਨੁੱਖੀ ਅਧਿਕਾਰ ਸੰਗਠਨ ਆਪਣੀ ਆਵਾਜ਼ ਉਠਾਉਂਦੇ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: