ਅਮਰੀਕਾ ਵਿਚ ਬਰਫੀਲੇ ਤੂਫਾਨ ਦਾ ਕਹਿਰ ਵਧਦਾ ਜਾ ਰਿਹਾ ਹੈ। ਤੂਫਾਨ ਨੇ ਪੱਛਮੀ ਤੇ ਮੱਧ ਰਾਜਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਇਸ ਕਾਰਨ ਏਅਰਲਾਈਨਸ ਦੀਆਂ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ 2000 ਤੋਂ ਵੱਧ ਉਡਾਣਾਂ ਵਿਚ ਦੇਰੀ ਹੋਈ ਹੈ। ਬਰਫੀਲੇ ਤੂਫਾਨ ਕਾਰਨ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ।
ਅਮਰੀਕਾ ਦੀ ਰਾਸ਼ਟਰੀ ਮੌਸਮ ਸੇਵਾ ਨੇ ਆਪਣੇ ਪੂਰਵ ਅਨੁਮਾਨ ਵਿਚ ਕਿਹਾ ਕਿ ਪ੍ਰਤੀ ਘੰਟੇ ਦੋ ਇੰਚ ਦੀ ਦਰ ਨਾਲ ਡਿਗਣ ਵਾਲੀ ਬਰਫ ਤੇ ਤੇਜ਼ ਹਵਾਵਾਂ ਉੱਤਰੀ ਮੈਦਾਨਾਂ ਅਤੇ ਅਪਰ ਮਿਡਵੇਸਟ ਦੇ ਕੁਝ ਹਿੱਸਿਆਂ ਵਿਚ ਸਥਿਤੀ ਹੋਰ ਖਾਬ ਹੋ ਸਕਦੀ ਹੈ ਜਿਸ ਨਾਲ ਯਾਤਰਾ ਕਰਨਾ ਕਾਫੀ ਮੁਸ਼ਕਲ ਹੋ ਜਾਵੇਗਾ। ਘਰੇਲੂ ਏਅਰਲਾਈਨ ਸਕਾਈਵੇਸਟ ਇੰਕ ਦੀਆਂ 312 ਉਡਾਣਾਂ ਰੱਦ ਹੋਈਆਂ ਹਨ ਜਦੋਂ ਕਿ ਸਾਊਥਵੇਸਟ ਏਅਰਲਾਈਸ ਦੀਆਂ 248 ਅਤੇ ਡੇਲਟਾ ਏਅਰਲਾਈਨਸ ਦੀਆਂ 246 ਉਡਾਣਾਂ ਰੱਦ ਕੀਤੀਆਂ ਗਈਆਂ।
ਬਰਫੀਲੇ ਤੂਫਾਨ ਕਾਰਨ ਬਿਜਲੀ ਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਲਗਭਗ 8 ਲੱਖ ਦੀ ਆਬਾਦੀ ਹਨ੍ਹੇਰੇ ਵਿਚ ਰਹਿਣ ਨੂੰ ਮਜਬੂਰ ਹੈ। ਤੂਫਾਨ ਨੇ ਜ਼ਿਆਦਾਤਰ ਮਿਸ਼ਿਗਨ ਨੂੰ ਪ੍ਰਭਾਵਿਤ ਕੀਤਾ ਹੈ ਜਿਥੇ ਸਥਾਨਕ ਸਮੇਂ ਅਨੁਸਾਰ 7 ਵਜ ਕੇ 24 ਮਿੰਟ ‘ਤੇ ਲਗਭਗ 730,000 ਲੋਕਾਂ ਨੂੰ ਬਿਜਲੀ ਦੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਪਟਿਆਲਾ : ਕਾਰ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, 2 ਦੀ ਮੌਤ, 1 ਗੰਭੀਰ ਜ਼ਖਮੀ
ਕਈ ਹਿੱਸਿਆਂ ਵਿਚ 55 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਭਾਰੀ ਬਰਫਬਾਰੀ ਹੋਵੇਗੀ। ਇਸ ਨਾਲ ਖੁੱਲ੍ਹੇ ਖੇਤਰਾਂ ਵਿਚ ਸਥਿਤੀ ਹੋਰ ਗੰਭੀਰ ਹੋਵੇਗੀ। ਖਤਰਿਆਂ ਨੂੰ ਦੇਖਦੇ ਹੋਏ ਲੋਕਾਂ ਤੋਂ ਸਿਰਫ ਐਮਰਜੈਂਸੀ ਵਿਚ ਹੀ ਯਾਤਰਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉੱਤਰੀ ਰਾਜਾਂ ਵਿਚ ਕੁਝ ਹਿੱਸਿਆਂ ਵਿਚ ਦੋ ਫੁੱਟ ਤੱਕ ਬਰਫ ਜੰਮਣ ਦਾ ਅਨੁਮਾਨ ਹੈ। ਇਨ੍ਹਾਂ ਖੇਤਰਾਂ ਵਿਚ 30 ਸਾਲਾਂ ਵਿਚ ਸਭ ਤੋਂ ਵੱਧ ਬਰਫਬਾਰੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: