ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਸ਼ਨੀਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਆਰਐਸ ਮਾਡਲ ਸਕੂਲ ਵਿੱਚ ਛਾਪਾ ਮਾਰਿਆ। ਵਿਧਾਇਕ ਗੋਗੀ ਨੂੰ ਸ਼ਿਕਾਇਤ ਮਿਲੀ ਸੀ ਕਿ ਸਕੂਲ ਦੇ ਡਸਟਬਿਨ ‘ਚ ਵੱਡੇ ਪੱਧਰ ‘ਤੇ ਸਰਕਾਰੀ ਦਵਾਈਆਂ ਸੁੱਟੀਆਂ ਹੋਈਆਂ ਹਨ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਰੀਰਕ ਵਿਕਾਸ ਲਈ ਇਹ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਪਰ ਇਸ ਸਕੂਲ ਨੇ ਦਵਾਈਆਂ ਨੂੰ ਡਸਟਬਿਨ ਵਿੱਚ ਸੁੱਟ ਕੇ ਬੱਚਿਆਂ ਦੀ ਸਿਹਤ ਪ੍ਰਤੀ ਬਹੁਤ ਲਾਪਰਵਾਹੀ ਦਿਖਾਈ ਹੈ।
ਵਿਧਾਇਕ ਗੋਗੀ ਨੇ ਕਿਹਾ ਕਿ ਸਰਕਾਰ ਵੱਲੋਂ ਬੱਚਿਆਂ ਦੇ ਭਵਿੱਖ ਅਤੇ ਸਰੀਰਕ ਵਿਕਾਸ ਦੇ ਮਕਸਦ ਨਾਲ ਸਕੂਲਾਂ ਵਿੱਚ ਦਵਾਈਆਂ ਭੇਜੀਆਂ ਜਾਂਦੀਆਂ ਹਨ ਪਰ ਦਵਾਈਆਂ ਨੂੰ ਇਸ ਤਰ੍ਹਾਂ ਡਸਟਬਿਨ ਵਿੱਚ ਸੁੱਟਣਾ ਬਹੁਤ ਹੀ ਲਾਪਰਵਾਹੀ ਹੈ। ਸਕੂਲ ਪ੍ਰਸ਼ਾਸਨ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਵੱਲੋਂ ਸਿਹਤ ਸਹੂਲਤਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਸਕੂਲ ਪ੍ਰਬੰਧਕ ਇਸ ਤਰ੍ਹਾਂ ਸਰਕਾਰ ਦੇ ਪੈਸੇ ਦੀ ਬਰਬਾਦੀ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਧਾਇਕ ਗੁਰਪ੍ਰੀਤ ਗੋਗੀ ਨੇ ਤੁਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਡੀਈਓ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਗੋਗੀ ਨੇ ਕਿਹਾ ਕਿ ਉਹ ਸਕੂਲ ਖਿਲਾਫ ਸ਼ਿਕਾਇਤ ਦਰਜ ਕਰਵਾ ਰਹੇ ਹਨ ਕਿ ਸਕੂਲ ਦੀ ਇੰਨੀ ਵੱਡੀ ਅਣਗਹਿਲੀ ਹੈ, ਜਿਸ ਕਾਰਨ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ‘ਤੇ CM ਮਾਨ ਦਾ ਵੱਡਾ ਬਿਆਨ, ਬੋਲੇ ‘…’ਵਾਰਿਸ’ ਅਖਵਾਉਣ ਦੇ ਕਾਬਿਲ ਨਹੀਂ’
ਗੋਗੀ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਹਜ਼ਾਰਾਂ ਗੋਲੀਆਂ ਦੇ ਡੱਬੇ ਬਰਬਾਦ ਕਰ ਰਿਹਾ ਹੈ। ਸਕੂਲ ਦਾ ਸਟਾਫ਼ ਪੜ੍ਹਿਆ-ਲਿਖਿਆ ਹੈ, ਪਰ ਉਹ ਇਹ ਵੀ ਨਹੀਂ ਸਮਝਦੇ ਕਿ ਦਵਾਈਆਂ ਨੂੰ ਡਸਟਬਿਨ ਵਿੱਚ ਸੁੱਟਣ ਦੀ ਬਜਾਏ ਸਿਵਲ ਸਰਜਨ ਨੂੰ ਦੇ ਦਿੰਦੇ। ਗੋਗੀ ਨੇ ਕਿਹਾ ਕਿ ਮੈਨੇਜਮੈਂਟ ਨੂੰ ਮੌਜੂਦਾ ਪ੍ਰਿੰਸੀਪਲ ਸਨੀਤਾ ਦੇਵਗਨ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਮਾਮਲਾ ਸਬੰਧਤ ਅਧਿਕਾਰੀ ਅਤੇ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਜ਼ਰੂਰ ਲਿਆਉਣਗੇ।
ਵੀਡੀਓ ਲਈ ਕਲਿੱਕ ਕਰੋ -: