ਹਾਂਗਕਾਂਗ ਵਿਚ ਦਿੱਲੀ ਦੇ ਸ਼ਰਧਾ ਵਾਰਕਰ ਵਰਗਾ ਕਤਲਕਾਂਡ ਅੰਜਾਮ ਦਿੱਤਾ ਗਿਆ ਹੈ। ਇਥੇ ਪੁਲਿਸ ਨੇ ਮਾਡਲ ਐਬੀ ਚੋਈ ਦਾ ਕਤਲ ਕਰਕੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਦੇ ਦੋਸ਼ ਵਿਚ ਸਾਬਕਾ ਪਤੀ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਮੁਲਜ਼ਮ ਦੇ ਘਰ ਵਿਚ ਫਰਿਜ ਤੋਂ ਮਾਡਲ ਦੇ ਪੈਰਾਂ ਦੇ ਟੁਕੜੇ ਮਿਲੇ ਹਨ। ਹਾਲਾਂਕਿ ਅਜੇ ਵੀ ਸਿਰ ਸਣੇ ਸਰੀਰ ਦੇ ਕੁਝ ਹਿੱਸੇ ਲੱਭਣਾ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਤੋਂ ਦੋ ਸੂਪ ਦੇ ਦੋ ਪਲੇਟ ਮਿਲੇ ਹਨ ਜਿਨ੍ਹਾਂ ਵਿਚ ਮਨੁੱਖੀ ਅੰਗ ਮਿਲੇ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਡਲ ਦਾ ਸਾਬਕਾ ਪਤੀ ਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਵਿੱਤੀ ਵਿਵਾਦ ਚੱਲ ਰਿਹਾ ਸੀ। ਹੱਤਿਆ ਨੂੰ ਪਹਿਲਾਂ ਤੋਂ ਬਣਾਏ ਪਲਾਨ ਨਾਲ ਅੰਜਾਮ ਦਿੱਤਾ ਗਿਆ। ਘਰ ਤੋਂ ਮਾਡਲ ਦੇ ਅੰਗ ਕੱਟਣ ਲਈ ਉਪਕਰਨ ਵਿਚ ਬਰਾਮਦ ਹੋਏ ਹਨ।
ਹਾਂਗਕਾਂਗ ਪੁਲਿਸ ਨੇ ਦੱਸਿਆ ਕਿ ਮਾਡਲ ਤੇ ਮੰਨੀ-ਪ੍ਰਮੰਨੀ ਇੰਫਲੂਏਂਸਰ ਏਬੀ ਚੋਈ ਦਾ ਕਤਲ ਤੇ ਉਸ ਦੇ ਸਰੀਰ ਦੇ ਟੁਕੜੇ-ਟੁਕੜੇ ਕਰਨ ਦੇ ਮਾਮਲੇ ਵਿਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 28 ਸਾਲਾ ਮਾਡਲ ਦੀ ਕਤਲ ਦੇ ਦੋਸ਼ ਵਿਚ ਪੁਲਿਸ ਨੇ ਮਾਡਲ ਦੇ ਸਾਬਕਾ ਸੱਸ, ਸਹੁਰੇ ਤੇ ਦਿਓਰ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਸਾਬਕਾ ਪਤੀ ਅਜੇ ਫਰਾਰ ਹੈ ਜਿਸ ਦੀ ਭਾਲ ਜਾਰੀ ਹੈ। ਪੁਲਿਸ ਨੂੰ ਮਾਡਲ ਦੇ ਸਿਰ ਦੀ ਵੀ ਤਲਾਸ਼ ਹੈ। ਮੁਲਜ਼ਮਾਂ ਵਿਚ ਸਹੁਰਾ ਪੁਲਿਸ ਅਧਿਕਾਰੀ ਰਹਿ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲਕਾਂਡ ਦਾ ਮਾਸਟਰਮਾਈਂਡ ਉਹੀ ਸੀ।
ਇਹ ਵੀ ਪੜ੍ਹੋ : AC ਨਾ ਚੱਲਣ ‘ਤੇ ਯਾਤਰੀ ਨੂੰ ਹੋਈ ਪ੍ਰੇਸ਼ਾਨੀ ਦੀ ਸੁਣਵਾਈ ਨਾ ਕਰਨ ‘ਤੇ ਰੇਲਵੇ ਵਿਭਾਗ ਨੂੰ 10,000 ਦਾ ਜੁਰਮਾਨਾ
ਪੁਲਿਸ ਪ੍ਰਧਾਨ ਏਲਨ ਚੁੰਗ ਨੇ ਕਿਹਾ ਕਿ ਮੁਲਜ਼ਮਾਂ ਦੇ ਗਰ ਤੋਂ ਮਡਾਲ ਦੇ ਕੱਟੇ ਅੰਗ ਬਰਾਮਦ ਹੋਏ ਹਨ। ਫਰਿਜ ਵਿਚ ਪੈਰਾਂ ਦੇ ਟੁਕੜੇ ਮਿਲੇ ਹਨ ਜਦੋਂ ਕਿ ਰਸੋਈ ਵਿਚ ਦੋ ਭਾਂਡੇ ਮਿਲੇ ਹਨ ਜਿਸ ਵਿਚ ਸੂਪ ਦੇ ਅੰਦਰ ਮਨੁੱਖੀ ਅੰਗ ਬਰਾਮਦ ਹੋਏ ਹਨ। ਨਾਲ ਹੀ ਘਰ ਵਿਚ ਪੀੜਤਾ ਦਾ ਪਛਾਣ ਪੱਤਰ ਕ੍ਰੈਡਿਟ ਕਾਰਡ ਤੇ ਹੋਰ ਨਿੱਜੀ ਸਾਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਸਿਰ ਦੀ ਭਾਲ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: