ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਹਰਨਈ ਜ਼ਿਲ੍ਹੇ ਦੇ ਖੋਸਤ ਇਲਾਕੇ ਵਿਚ ਅਣਪਛਾਤੇ ਹਮਲਾਵਰਾਂ ਨੇ ਕੋਲੇ ਦੀ ਖਾਨ ‘ਤੇ ਹਮਲਾ ਕਰ ਦਿੱਤਾ ਜਿਸ ਵਿਚ 4 ਮਜ਼ਦੂਰਾਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਕੱਟੜਪੰਥੀ ਸਮੂਹਾਂ ਨਾਲ ਸਬੰਧਤ ਅੱਤਵਾਦੀਆਂ ਦੁਆਰਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਜਾਪਦਾ ਹੈ।
ਉਨ੍ਹਾਂ ਕਿਹਾ ਕਿ ਹਥਿਆਰਬੰਦ ਲੋਕਾਂ ਨੇ ਖਾਨ ‘ਤੇ ਹਮਲਾ ਕਰ ਦਿੱਤਾ ਤੇ ਉਥੇ ਕੰਮ ਕਰ ਰਹੇ ਮਜ਼ਦੂਰਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿਚ 4 ਦੀ ਮੌਤ ਹੋ ਗਈ ਜਦੋਂ ਕਿ ਤਿੰਨ ਜ਼ਕਮੀ ਹੋ ਗਏ। ਜ਼ਖਮੀਆਂ ਨੂੰ ਹਰਨਈ ਦੇ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਖੌਫ਼ਨਾਕ! 2 ਕਿਲੋਮੀਟਰ ਤੱਕ ਸਕੂਟੀ ਸਵਾਰ ਨੂੰ ਘਸੀਟਦਾ ਰਿਹਾ ਟਰੱਕ, ਦਾਦੇ-ਪੋਤੇ ਦੀ ਹੋਈ ਮੌਤ
11 ਕੋਲਾ ਖਾਨਾਂ ਵਿਚ ਅੱਗ ਵੀ ਲਗਾ ਦਿੱਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੇਵੀ ਬਲ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਇਸਲਾਮਿਕ ਸਟੇਟ (IS)ਤੇ ਪਾਕਿਸਤਾਨੀ ਤਾਲਿਬਾਨ (TTP) ਨਾਲ ਜੁੜੇ ਵਿਦਰੋਹੀਆਂ ਤੇ ਅੱਤਵਾਦੀਆਂ ਨੇ ਸੂਬੇ ਵਿਚ ਹਮਲੇ ਤੇਜ਼ ਕਰ ਦਿੱਤੇ ਹਨ। ਬਰਖਾਨ ਜ਼ਿਲ੍ਹੇ ਦੇ ਇਕ ਬਾਜ਼ਾਰ ਵਿਚ ਐਤਵਾਰ ਨੂੰ ਹੋਏ ਬੰਬ ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ ਤੇ 16 ਜ਼ਖਮੀ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: