ਨਵੀਂ ਦਿੱਲੀ ‘ਚ ਵਰਲਡ ਸਿੱਖ ਚੈਂਬਰ ਆਫ ਕਾਮਰਸ (WSCC) ਨੇ ਹੋਟਲ ਲਿ ਮੈਰੀਡਿਅਨ ਆਪਣੇ ਪਹਿਲੇ ਗਲੋਬਲ ਸਿੱਖ ਲੇਖਕ ਅਤੇ ਵਪਾਰ ਪੁਰਸਕਾਰ” ਦੀ ਮੇਜ਼ਬਾਨੀ ਕੀਤੀ ਅਤੇ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ। ਇਸ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਉੱਘੇ ਸਿੱਖ ਵਪਾਰੀ, ਕਾਰਪੋਰੇਟ ਜਗਤ ਵਿਚ ਆਪਣੀਆਂ ਕਾਮਯਾਬੀਆਂ ਨਾਲ ਉੱਚੀਆਂ ਉੱਚਾਈਆਂ ਨੂੰ ਛੋਹਣ ਵਾਲੇ, ਸਿੱਖ ਲੇਖਕ, ਉੱਘੇ ਸਮਾਜਸੇਵੀ ਤੇ ਸਿੱਖ ਸਖਸ਼ੀਅਤਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਦੁਨੀਆਂ ਭਰ ਦੇ ਸਿੱਖ ਲੇਖਕਾਂ ਅਤੇ ਕਾਰੋਬਾਰੀਆਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ, ਜਿਨ੍ਹਾਂ ਨੇ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਯੋਗਦਾਨ ਪਾਇਆ।
ਇਸ ਪ੍ਰੋਗਰਾਮ ਵਿਚ ਸਿੱਖ ਭਾਈਚਾਰੇ ਦੀਆਂ ਪ੍ਰਸਿੱਧ ਹਸਤੀਆਂ ਦੀਆਂ ਪ੍ਰਾਪਤੀਆਂ ਦਾ ਜਸਨ ਮਨਾਇਆ ਗਿਆ। ਇਸ ਦੇ ਨਾਲ ਹੀ ਪ੍ਰਮੁੱਖ WSCC ਨੇ ਵਪਾਰਕ ਉੱਦਮਤਾ, ਕਮਿਊਨਿਟੀ ਸਰਵਿਸ ਅਤੇ ਇਨੋਵੇਸ਼ਨ ਸਮੇਤ ਵੱਖ ਵੱਖ ਸ਼੍ਰੇਣੀਆਂ ਵਿਚ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ। ਸਿੱਖ ਕਾਰੋਬਾਰੀ ਨੇਤਾਵਾਂ ਅਤੇ ਭਾਈਚਾਰਕ ਪ੍ਰਭਾਵ ਵਾਲਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਨ੍ਹਾ ਨੇ ਸਿੱਖ ਉੱਦਯੋਗਪਤੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਿੱਖ ਲੇਖਕਾਂ ਦਾ ਸਮਰਥਨ ਕਰਨ ਦੀ ਮਹੱਤਤਾ ਬਾਰੇ ਗੱਲ ਕੀਤੀ।
ਸਮਾਗਮ ਵਿਚ ਹਾਜ਼ਰ ਪਤਵੰਤੇ ਸੱਜਣਾਂ ਵਲੋਂ ਭਰਪੂਰ ਸਮਰਥਨ ਅਤੇ ਪ੍ਰਸੰਸਾ ਪ੍ਰਾਪਤ ਹੋਈ, ਜਿਨ੍ਹਾਂ ਨੇ ਸਿੱਖਾਂ ਵਿਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਸਿੱਖ ਲੇਖਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ WSCC ਦੇ ਯਤਨਾਂ ਦੀ ਪ੍ਰਸੰਸਾ ਕੀਤੀ। WSCC ਦੀ ਯੋਜਨਾ ਵਰਲਡ ਸਿੱਖ ਲੇਖਕ ਅਤੇ ਬਿਜ਼ਨਸ ਅਵਾਰਡ ਨੂੰ ਇਕ ਸਲਾਨਾ ਸਮਾਗਮ ਬਣਾਉਣ ਦੀ ਹੈ, ਜਿਸ ਦਾ ਅਗਲਾ ਐਡੀਸ਼ਨ 2024 ਲਈ ਤਹਿ ਕੀਤਾ ਗਿਆ।
ਇਸ ਸਮਾਗਮ ਵਿਚ ਸ਼ਾਮਲ ਸਾਗਾ ਮਿਊਜ਼ਿਕ ਦੇ ਚੇਅਰਮੈਨ ਅਤੇ CEO ਸ. ਗੁਰਬਖਸ਼ ਸਿੰਘ ਨੇ ਕਿਹਾ, ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਵਪਾਰ ਦੀ ਦੁਨੀਆ ਵਿਚ ਸਿੱਖ ਭਾਈਚਾਰੇ ਨੂੰ ਨੋਟਿਸ ਕੀਤਾ, ਪ੍ਰਸੰਸਾ ਕੀਤੀ ਅਤੇ ਆਉਣ ਵਾਲੇ ਉੱਦਮੀਆਂ ਨੂੰ ਮੌਕਾ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਆਪਣੇ ਸਿਰ ਤੇ ਜੋ ਦਸਤਾਰ ਸਜਾਉਂਦੀ ਹੈ ਇਹ ਜਿੰਮੇਵਾਰੀ ਦੀ ਦਸਤਾਰ ਹੈ।
ਉਨ੍ਹਾਂ ਕਿਹਾ ਇਹ ਕੌਮ ਦੇਸ਼ ਦੀ ਤਰਕੀ ਵਿਚ ਆਪਣਾ ਯੋਗਦਾਨ ਪਾਉਂਦੀ ਰਹੀ ਹੈ ਤੇ ਅੱਗੇ ਵੀ ਪਾਉਂਦੀ ਰਹੇਗੀ।ਉਨ੍ਹਾਂ ਸਿੱਖ ਭਾਈਚਾਰੇ ਦਾ ਵੀ ਧੰਨਵਾਦ ਕੀਤਾ ਕਿ ਉਹ ਆਪਸ ਵਿਚ ਏਕਤਾ ਲਿਆਉਣ ਅਤੇ ਹੁਨਰ ਨੂੰ ਨਿਖਾਰਨ ਦੀ ਜਿੰਮੇਵਾਰੀ ਲੈਣ, ਉਨ੍ਹਾਂ ਉੱਥੇ ਮੌਜੂਦ ਸਹਿ-ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਹਿੰਮਤ ਵਾਲੇ ਹੋਣ ਅਤੇ ਕਾਰੋਬਾਰ ਸ਼ੁਰੂ ਕਰਨ ਵਿਚ ਸੰਕੋਚ ਨਾ ਕਰਨ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ‘ਆਪ’ ਨੇਤਾ ਦੇ ਘਰ ‘ਚ ਚੋਰੀ, ਸਾਮਾਨ ਲੈ ਕੇ ਭੱਜ ਰਿਹਾ ਇਕ ਚੋਰ ਕਾਬੂ, ਦੂਜਾ ਫ਼ਰਾਰ
ਇਸ ਦੇ ਨਾਲ ਹੀ ਸਾਗਾ ਮਿਊਜ਼ਿਕ ਤੋਂ ਸਾਲ ਦੇ ਸਰਵੋਤਮ ਤਕਨੀਕੀ ਉੱਦਮੀ ਦਾ ਖਿਤਾਬ ਹਾਸਲ ਕਰਨ ਵਾਲੇ ਦਿਲਜੀਤ ਸਿੰਘ ਨੇ ਕਿਹਾ ਕਿ ਹੁਣ ਕਾਰੋਬਾਰ ਅਤੇ ਤਕਨਾਲਜੀ ਨਾਲ-ਨਾਲ ਚੱਲਦੇ ਹਨ ਕਿਉਂਕਿ ਹੁਣ ਕਾਰੋਬਾਰ ਨੂੰ ਵਧਾਉਣ ਲਈ ਪੁਰਾਣੀ ਤਕਨੀਕ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਅਜਿਹੇ ਪੁਰਸਕਾਰ ਤਕਨੀਕੀ ਉਦਯੋਗ ਨੂੰ ਧੀਰਜ ਦਿੰਦੇ ਹਨ ਅਤੇ ਵਿਸ਼ਵ ਆਰਥਿਕਤਾ ਨੂੰ ਉੱਚਾ ਚੁੱਕਣ ਵਿਚ ਸਹਾਇਤਾ ਪ੍ਰਦਾਨ ਕਰਦੇ ਹਨ।
ਸਾਗਾ ਦੇ ਨੌਜਵਾਨ ਅਤੇ ਉਤਸ਼ਾਹੀ ਉੱਦਮੀ ਸਿਮਰਨਜੀਤ ਸਿੰਘ ਨੂੰ ਸਾਲ ਦੇ ਸਰਵੋਤਮ ਪੰਜਾਬੀ ਫਿਲਮ ਡਿਸਟ੍ਰੀਬਿਊਟਰ ਦੇ ਖਿਤਾਬ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ WSCC ਤੋਂ ਅਵਾਰਡ ਪ੍ਰਾਪਤ ਕਰਨ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਤੀਯੋਗੀਆਂ ਲਈ ਇਕ ਬਹੁਤ ਵੱਡਾ ਬਾਜ਼ਾਰ ਹੈ ਅਤੇ ਮਾਰਕਿਟ ਵਿਚ ਬਾਲੀਵੁੱਡ OTTs ਦੇ ਦਬਦਬੇ ਤੋਂ ਬਚਣਾ ਕੋਈ ਆਸਾਨ ਕੰਮ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਵਰਲਡ ਸਿੱਖ ਚੈਂਬਰ ਆਫ ਕਾਮਰਸ (WSCC) ਇਕ ਗੈਰ-ਮੁਨਾਫਾ ਸੰਸਥਾ ਹੈ ਜੋ ਸਿੱਖ ਉੱਦਯੋਗਪਤੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਿੱਖ ਭਾਈਚਾਰੇ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। WSCC ਸਿੱਖ ਉੱਦਮੀਆਂ ਅਤੇ ਵਪਾਰਕ ਨੇਤਾਵਾਂ ਨੂੰ ਇਕ ਦੂਜੇ ਦੇ ਉੱਦਮਾਂ ਨਾਲ ਜੁੜਨ, ਸਹਿਯੋਗ ਕਰਨ ਅਤੇ ਸਮਰਥਨ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਦਾ ਹੈ। WSCC ਦਾ ਉਦੇਸ ਸਿੱਖ ਉੱਦਮਤਾ ਅਤੇ ਨਵੀਨਤਾ ਲਈ ਪ੍ਰਮੁੱਖ ਗਲੋਬਲ ਆਵਾਜ਼ ਬਣਨਾ ਹੈ ।
ਲੇਖਕ ਸ਼ੈਰੀ, ਜੋ WSCC ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਹਨ, ਨੇ ਇਸ ਮੌਕੇ ਤੇ ਆਉਣ ਅਤੇ ਇਸ ਦੀ ਸ਼ਲਾਘਾ ਕਰਨ ਲਈ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ WSCC ਵਿਸ਼ਵ ਪੱਧਰ ਤੇ ਸਿੱਖਾਂ ਦੇ ਬੌਧਿਕ ਅਕਸ ਨੂੰ ਉਤਸਾਹਿਤ ਕਰਨ ਦੇ ਮਿਸ਼ਨ ਤੇ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਮਦਦ ਕਰ ਸਕਦਾ ਹੈ। ਸਵਰਗੀ ਡਾ. ਇੰਦਰਜੀਤ ਸਿੰਘ (ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ) ਅਤੇ ਸਵਰਗੀ ਮਨਮੋਹਨ ਸਿੰਘ ਚੱਢਾ (ਟਾਈਗਰ ਗਰੁੱਪ ਆਫ ਕੰਪਨੀਜ਼) ਨੂੰ ਦੋ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤੇ ਗਏ, ਜਿਨ੍ਹਾਂ ਨੇ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।