ਅੰਮ੍ਰਿਤਸਰ ਵਿੱਚ ਸਿੱਕਿਮ ਦੀ ਇੱਕ ਮਹਿਲਾ ਟੂਰਿਸਟ ਨੂੰ ਸਨੈਚਰਾਂ ਕਰਕੇ ਆਪਣੀ ਜਾਨ ਗੁਆਣੀ ਪਈ ਸੀ। ਪੂਰੇ ਇੱਕ ਮਹੀਨੇ ਮਗਰੋਂ ਪੁਲਿਸ ਨੇ ਇੱਕ ਬਾਈਕ ਸਵਾਰ ਸਨੈਚਰ ਨੂੰ ਫੜ ਲਿਆ ਹੈ। ਦੂਜੇ ਪਾਸੇ ਦੂਜੇ ਸਨੈਚਰ ਨੂੰ ਫੜਮ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸਨੈਚਿੰਗ ਕਰਨ ਵਾਲੇ ਦੋਵੇਂ ਹੀ ਨੌਜਵਾਨ ਛੇਹਰਟਾ ਵਿੱਚ ਨਾਰਾਇਣ ਗੜ੍ਹ ਦੇ ਹਨ।
ਫੜੇ ਗਏ ਸਨੈਚਰ ਦੀ ਪਛਾਣ ਸ਼ਮਸ਼ੇਰ ਸਿੰਘ ਸ਼ੇਰਾ ਵਜੋਂ ਹੋਈ ਹੈ। ਪੁਲਿਸ ਨੇ ਸਨੈਚਰ ਤੋਂ ਮੋਬਾਈਲ ਅਤੇ ਪਰਸ ਵੀ ਬਰਾਮਦ ਕਰ ਲਿਆ ਹੈ। ਐੱਸ. ਪੀ. ਹੈੱਡਕੁਆਰਟਰ ਜਸਵੰਤ ਕੌਰ ਤੇ ਡੀ.ਐੱਸ.ਪੀ. ਅਟਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਇਹ ਮਾਮਲਾ ਬਹੁਤ ਹੀ ਪੇਚਿਦਾ ਸੀ। ਕਿਉਂਕਿ ਨਾ ਤਾਂ ਪੁਲਿਸ ਕੋਲ ਕੋਈ ਸੀਟੀਵੀ ਸੀ ਅਤੇ ਨਾ ਹੀ ਦੋਸ਼ੀਆਂ ਦਾ ਕੋਈ ਸੁਰਾਗ। ਪੁਲਿਸ ਨੇ ਕੇਸ ਸੁਲਝਾਉਣ ਲਈ ਇਲਾਕੇ ਵਿੱਚ ਹੀ ਛਾਣਬੀਣ ਤੇ ਨਜ਼ਰ ਰਖਣੀ ਸ਼ੁਰੂ ਕੀਤੀ।
ਇਸੇ ਦੌਰਾਨ ਪੁਲਿਸ ਦਾ ਧਇਆਨ ਦੋਸ਼ੀ ਸ਼ੇਰਾ ‘ਤੇ ਗਿਆ। ਦੋਸ਼ੀ ਸ਼ੇਰਾ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਨਾਮਜ਼ਦ ਹੈ। ਹੁਣ ਉਸ ‘ਤੇ ਸਨੈਚਿੰਗ ਦੇ ਨਾਲ-ਨਾਲ ਕਤਲ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਦਾ ਕਿਹਣਾ ਹੈ ਕਿ ਦੂਜਾ ਸਾਥੀ ਅਜੇ ਵੀ ਫਰਾਰ ਹੈ। ਛੇਹਰਟਾ ਦ ਨਾਰਾਇਣਗੜ੍ਹ ਦੇ ਰਹਿਣ ਵਾਲੇ ਦੂਜੇ ਸਾਥੀ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾ ਵੇਲੇ ਸ਼ੇਰਾ ਪਿੱਛੇ ਬੈਠਾ ਹੋਇਆ ਸੀ, ਜਦਿਕ ਦੂਜਾ ਦੋਸ਼ੀ ਬਾਈਕ ਚਲਾ ਰਿਹਾ ਸੀ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਟੂਰਿਸਟ ਨਾਲ ਹੋਈ ਘਟਨਾ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਸੀ। ਪੁਲਿਸ ਨੇ ਹੁਣ ਰਿਟ੍ਰੀਟ ਵੇਲੇ ਤਿੰਨ PCR ਟੀਮਾਂ ਦੀ ਡਿਊਟੀ ਅਟਾਰੀ ਰੋਡ ‘ਤੇ ਲਾ ਦਿੱਤੀ ਹੈ, ਜੋ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ ਕਰਦੀਆਂ ਰਹਿਣਗੀਆਂ।
ਇਹ ਵੀ ਪੜ੍ਹੋ : ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਮਚਾਇਆ ਕਹਿਰ, 13 ਸ਼ਹਿਰਾਂ ‘ਚ ਐਮਰਜੈਂਸੀ ਦਾ ਐਲਾਨ
ਗੰਗਾ ਸਿੱਕਿਮ ਦੇ ਗੰਗਟੋਕ ਦੀ ਰਹਿਣ ਵਾੀਲ ਸੀ, ਪਰ ਲਾਅ ਦੀ ਪੜਅਹਾਈ ਲਈ ਦਿੱਲੀ ਵਿੱਚ ਸ਼ਿਫਟ ਹੋ ਚੁੱਕੀ ਸੀ। ਆਪਣਏ ਦੋਸਤ ਦੇ ਨਾਲ ਵੀਕਐਂਡ ‘ਤੇ 4 ਫਰਵਰੀ ਨੂੰ ਅੰਮ੍ਰਤਸਰ ਘੁੰਮਣ ਲਈ ਆਈ ਸੀ। ਸ਼ਾਮ ਦੇ ਸਮੇਂ ਉਹ ਅਟਾਰੀ ਬਾਰਡਰ ‘ਤੇ ਰਿਟ੍ਰੀਟ ਵੇਖ ਕੇ ਵਾਪਸ ਪਰਤ ਰਹੀ ਸੀ। ਉਹ ਅਤੇ ਉਸ ਦਾ ਦੋਸਤ ਆਟੋ ਵਿੱਚ ਸਵਾਰ ਸਨ, ਪਰ ਪਿੰਡ ਢੋਢੀਵਿੰਡ ਦੇ ਕੋਲ ਦੋ ਬਾਈਕ ਸਵਾਰ ਆਏ ਅਤੇ ਕੁੜੀ ਦਾ ਪਰਸ ਖੋਹਣ ਲੱਗੇ।
ਸਨੈਚਰਾਂ ਨੇ ਕੁੜੀ ਦਾ ਪਰਸ ਖੋਹਿਆ, ਉਹ ਆਪਣਾ ਸੰਤੁਲਨ ਗੁਆ ਬੈਠੀ, ਜਿਸ ਮਗਰੋਂ ਗੰਗਾ ਦਾ ਸਿਰ ਸਿੱਧਾ ਸੜਕ ਦੇ ਨਾਲ ਟਕਰਾਇਆ। ਉਹ ਗੰਭੀਰ ਜ਼ਖਮੀ ਹੋ ਚੁੱਕੀ ਸੀ। ਉਸ ਨੂੰ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: