ਹਰਿਆਣਾ ਰੋਡਵੇਜ ਦੇ ਕੰਡਕਟਰ ਨੂੰ ਯਾਤਰੀ ਤੋਂ ਤੈਅ ਕਿਰਾਏ ਤੋਂ ਪੰਜ ਰੁਪਏ ਵੱਧ ਲੈਣਾ ਮਹਿੰਗਾ ਪੈ ਗਿਆ। ਚੰਡੀਗੜ੍ਹ ਜ਼ਿਲ੍ਹਾ ਕੰਜ਼ਿਊਮਰ ਵਿਵਾਦ ਨਿਵਾਰਣ ਕਮਿਸ਼ਨ ਨੇ ਹਰਿਆਣਆ ਰੋਡਵੇਜ਼ ਨੂੰ ਸ਼ਿਕਾਇਤਕਰਤਾ ਦੇ ਪੰਜ ਰੁਪਏ ਵਾਪਸ ਕਰਨ ਦਾ ਤਾਂ ਹੁਕਮ ਦਿੱਤਾ ਹੀ ਨਾਲ ਹੀ ਉਕਤ ਰਕਮ ‘ਤੇ 9 ਫੀਸਦੀ ਵਿਆਜ ਦੇਣ ਨੂੰ ਵੀ ਕਿਹਾ। ਇਸ ਦੇ ਨਾਲ ਹੀ 1000 ਰੁਪਏ ਮੁਆਵਜ਼ਾ ਤੇ 700 ਰੁਪਏ ਮੁਕੱਦਮੇ ਦਾ ਖਰਚਾ ਅਦਾ ਕਰਨ ਦੀਆਂ ਵੀ ਹਿਦਾਇਤਾਂ ਦਿੱਤੀਆਂ। ਜ਼ਿਲ੍ਹਾ ਕੰਜ਼ਿਊਮਰ ਕਮਿਸ਼ਨ ਨੇ ਇਸ ਨੂੰ ਸੇਵਾ ਵਿੱਚ ਕੁਤਾਹੀ ਦਾ ਦੋਸ਼ੀ ਕਰਾਰ ਦਿੱਤਾ.
ਹਰਿਆਣਾ ਦੇ ਹਿਸਾਰ ਦੇ ਅਸ਼ੋਕ ਕੁਮਾਰ ਪ੍ਰਜਾਪਤ ਨੇ ਹਰਿਆਣਆ ਸਟੇਟ ਟਰਾਂਸਪੋਰਟ, ਸੈਕਟਰ 17 ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਤੇ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਅਡਿਸ਼ਨਲ ਮੁੱਖ ਸਕੱਤਰ ਖਿਲਾਫ਼ ਜ਼ਿਲ੍ਹਾ ਕੰਜ਼ਿਊਮਰ ਕਮਿਸ਼ਨ ਵਿੱਚ ਸ਼ਿਕਾਇਤ ਦਿੱਤੀ ਗਈ ਸੀ।
ਸ਼ਿਕਾਇਤਕਰਤਾ ਅਸ਼ੋਕ ਕੁਮਾਰ ਪ੍ਰਜਾਪਤ ਨੇ ਕੰਜ਼ਿਊਮਰ ਕਮਿਸ਼ਨ ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ 29 ਜੁਲਾਈ 2019 ਨੂੰ ਹਰਿਆਣਾ ਰੋਡਵੇਜ਼ ਦੀ ਬੱਸ ਵੱਚ ਇਸਮਾਈਲਾਬਾਦ ਤੋਂ ਅੰਬਾਲਾ ਸਿਟੀ ਲਈ ਬੈਠਿਆ ਸੀ। ਕੰਡੀਕਟਰ ਨੇ ਉਸ ਤੋਂ 30 ਰੁਪਏ ਲਏ। ਸ਼ਿਕਾਇਤਕਰਤਾ ਨੇ ਕਿਹਾ ਕਿ ਕਿਰਾਇਆ 25 ਰੁਪਏ ਸੀ ਪਰ 5 ਰੁਪਏ ਫਾਲਤੂ ਲਏ ਗਏ। ਇਸ ਮਗਰੋਂ ਉਨ੍ਹਾਂ ਨੇ ਰੋਡਵੇਜ਼ ਦੇ ਅਫਸਰਾਂ ਨੂੰ ਸ਼ਿਕਾਇਤ ਦਿੱਤੀ। ਇਸ ‘ਤੇ ਹਰਿਆਣਾ ਟਰਾਂਸਪੋਰਟ ਡਿਪਾਰਟਮੈਂਟ, ਅੰਬਾਲਾ ਦੇ ਜਨਰਲ ਮੈਨੇਜਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿ4ਤੇ ਗਏ। ਸ਼ਿਕਾਇਤਕਰਤਾ ਵੱਲੋਂ ਮਾਮਲੇ ਦੀ ਕਾਨੂੰਨੀ ਜਾਣਕਾਰੀ ਵੀ ਮੰਗੀ ਗਈ।
ਇਹ ਵੀ ਪੜ੍ਹੋ : 19 ਮਾਰਚ ਨੂੰ ਮਨਾਈ ਜਾਏਗੀ ਸਿੱਧੂ ਮੂਸੇਵਾਲਾ ਦੀ ਬਰਸੀ, ਪਿਤਾ ਬਲਕੌਰ ਸਿੰਘ ਨੇ ਇਸ ਕਰਕੇ ਲਿਆ ਫੈਸਲਾ
ਸ਼ਿਕਾਇਤਕਰਤਾ ਮੁਤਾਬਕ ਰੋਡਵੇਜ ਨੇ ਮੰਨਿਆ ਕਿ ਸ਼ਿਕਾਇਤਰਤਾ ਤੋਂ 5 ਰੁਪਏ ਵਾਧੂ ਵਸੂਲੇ ਗਏ ਸਨ। ਉਸ ਨੇ ਇਸ ਮਾਮਲੇ ਵਿੱਚ ਰੋਡਵੇਜ਼ ਤੋਂ ਕਲੇਮ ਮੰਗਿਆ ਪਰ ਨਹੀਂ ਦਿੱਤਾ ਗਿਆ। ਹਰਿਆਣਾ ਰਾਜ ਟਰਾਂਸਪੋਰਟ ਦੇ ਡਾਇਰੈਕਟਰ ਜਨਰਲ ਅਤੇ ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਉਨ੍ਹਾਂ ਨੇ ਸ਼ਿਕਾਇਤ ਦਾ ਨੋਟਿਸ ਲਿਆ ਹੈ। ਇਸ ਦੇ ਨਾਲ ਹੀ ਅਥਾਰਟੀ ਵੱਲੋਂ ਸਬੰਧਤ ਕਰਮਚਾਰੀਆਂ ਨੂੰ ਬੁਲਾਇਆ ਗਿਆ ਅਤੇ ਕੰਡਕਟਰ ਨੂੰ ਸ਼ਿਕਾਇਤਕਰਤਾ ਨੂੰ 5 ਰੁਪਏ ਵਾਪਸ ਕਰਨ ਲਈ ਕਿਹਾ ਗਿਆ, ਜੋਕਿ ਬਿਨਾਂ ਵਜ੍ਹਾ ਵਸੂਲੇ ਗਏ। ਸ਼ਿਕਾਇਤਕਰਤਾ ਨੂੰ ਕਈ ਵਾਰ 5 ਰੁਪਏ ਲੈਣ ਲਈ ਕਿਹਾ ਗਿਆ ਪਰ ਉਹ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ -: