ਪੂਰੇ ਭਾਰਤ ਵਿੱਚ ਕੋਵਿਡ ਵਰਗੇ ਲੱਛਣਾਂ ਵਾਲਾ ਇੱਕ ਇਨਫਲੁਏਂਜ਼ਾ ਵਧ ਰਿਹਾ ਹੈ, ਜਿਸ ਨਾਲ ਕਈ ਲੋਕਾਂ ਲਈ ਡਰ ਪੈਦਾ ਹੋ ਰਿਹਾ ਹੈ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ICMR) ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਮੁਤਾਬਕ, ਇਹ ਬੀਮਾਰੀ ਜੋ ਕਈ ਲੋਕਾਂ ਲਈ ਸਾਹ ਸਬੰਧੀ ਪ੍ਰੇਸ਼ਾਨੀਆਂ ਦਾ ਕਾਰਨ ਬਣਦੀ ਹੈ, ਉਹ ਇਨਫਲੁਏਂਜ਼ਾ A ਸਬਟਾਈਪ H3N2 ਹੈ। ਹਵਾ ਪ੍ਰਦੂਸ਼ਣ ਨਾਲ ਲੋਕਾਂ ਵਿੱਚ ਉਪਰਲੀ ਸਾਹ ਨਲੀ ਵਿੱਚ ਇਨਫੈਕਸ਼ਨ ਦੇ ਨਾਲ-ਨਾਲ ਬੁਖਾਰ ਵੀ ਹੁੰਦਾ ਹੈ।
ਲੱਛਣ ਤੇ ਬਚਾਅ-
ਇਸ ਵਿੱਚ ਖੰਘ, ਮਨ ਕੱਚਾ ਹੋਣਾ, ਉਲਟੀ ਆਉਣਾ, ਗਲਾ ਖ਼ਰਾਬ ਹੋਣਾ, ਸਰੀਰ ਵਿੱਚ ਦਰਦ ਤੇ ਦਸਤ ਵਰਗੇ ਲੱਛਣ ਸ਼ਾਮਲ ਹਨ। ਇਸ ਤੋਂ ਬਚਾਅ ਲਈ ਰੈਗੂਲਰ ਆਪਣੇ ਹੱਥਾਂ ਨੂੰ ਪਾਣੀ ਨਾਲ ਧੋਵੋ। ਜੇ ਤੁਹਾਡੇ ਵਿੱਚ ਉਕਤ ਲੱਛਣਾਂ ਵਿੱਚੋਂ ਕੋਈ ਵੈ ਤਾਂ ਫੇਸ ਮਾਸਕ ਪਹਿਨੋ ਤੇ ਭੀੜ-ਭਾੜ ਵਾਲੇ ਇਲਾਕਿਆਂ ਤੋਂ ਬਚੋ। ਆਪਣੇ ਨੱਕ ਤੇ ਮੂੰਹ ਨੂੰ ਛੂਹਣ ਤੋਂ ਬਚੋ। ਖੰਘਦੇ ਤੇ ਛਿੱਕਣ ਵੇਲੇ ਆਪਣੀ ਨੱਕ ਤੇ ਮੂੰਹ ਨੂੰ ਠੀਕ ਤਰ੍ਹਾਂ ਢੱਕ ਲਓ। ਹਾਈਡ੍ਰੇਟਿਡ ਰਹੋ ਅਤੇ ਬਹੁਤ ਸਾਰੇ ਤਰਲ ਪਦਾਰਥਾਂ ਦਾ ਸੇਵਨ ਕਰੋ। ਬੁਖਾਰ ਤੇ ਸਰੀਰ ਦਰਦ ਹੋਣ ‘ਤੇ ਪੈਰਾਸਿਟਾਮੋਲ ਲਓ।
ਕੀ ਨਾ ਕਰੋ-
ਹੱਥ ਮਿਲਾਉਣਾ ਜਾਂ ਕਿਸੇ ਵੀ ਹੋਰ ਤਰ੍ਹਾਂ ਸਰੀਰਕ ਸੰਪਰਕ ਵਿੱਚ ਨਾ ਆਓ। ਜਨਤਕ ਤੌਰ ‘ਤੇ ਥੁੱਕਣਾ, ਘਰੇਲੂ ਨੁਸਖੇ, ਐਂਟੀਬਾਇਓਟਿਕਸ ਤੇ ਹੋਰ ਦਵਾਈਆਂ ਡਾਕਟਰ ਤੋਂ ਸਲਾਹ ਲੈਣ ਤੋਂ ਬਾਅਦ ਹੀ ਲਓ। ਦੂਜਿਆਂ ਦੇ ਕੋਲ ਬੈਠ ਕੇ ਖਾਣਾ ਵਰਗੀਆਂ ਚੀਜ਼ਾਂ ਦਾ ਧਿਆਨ ਰਖੋ।
ਮਰੀਜ਼ਾਂ ਨੂੰ ਐਂਟੀਬਾਇਓਟਿਕਸ ਨਾ ਦਿਓ-
IMA ਨੇ ਡਾਕਟਰਾਂ ਨੂੰ ਕਿਹਾ ਹੈ ਕਿ ਇਹ ਪੁਸ਼ਟੀ ਕਰਨ ਤੋਂ ਪਹਿਲਾਂ ਕਿ ਇਨਫੈਕਸ਼ਨ ਵਾਇਰਸ ਹੈ ਜਾਂ ਨਹੀਂ, ਰੋਗੀਆਂ ਨੂੰ ਐਂਟੀਬਾਇਓਟਿਕਸ ਨਾ ਦਿਓ, ਕਿਉਂਕਿ ਇਸ ਦਾ ਉਲਟ ਅਸਰ ਹੋ ਸਕਦਾ ਹੈ। ਬੁਖਾਰ, ਖੰਘ, ਗਲੇ ਵਿੱਚ ਖਰਾਸ਼ ਤੇ ਸਰੀਰ ਵਿੱਚ ਦਰਦ ਦੇ ਜ਼ਿਆਦਾ ਮੌਜੂਦਾ ਮਾਮਲੇ ਇਨਫਲੁਏਂਜ਼ਾ ਦੇ ਹਨ, ਜਿਸ ਦੇ ਲਈ ਐਂਟੀਬਾਇਓਟਿਕ ਦੀ ਲੋੜ ਨਹੀਂ ਹੁੰਦੀ ਹੈ।
ਇਹ ਵੀ ਪੜ੍ਹੋ : ਚੀਨ ‘ਚ ਲਾੜੀ ਲਈ ਦੇਣਾ ਪੈਂਦਾ ਦਾਜ, ਡ੍ਰੈਗਨ ਲਈ ਮੁਸੀਬਤ ਬਣੀ ਇਹ ਪ੍ਰਥਾ
ਇਸ ਨੂੰ ਲੈ ਕੇ ਸਲਾਹ ਦਿੱਤੀ ਗਈ ਹੈ ਕਿ ਚੰਗੀ ਤਰ੍ਹਾਂ ਹੱਥ ਧੋਵੋ ਤੇ ਸਾਹ ਸਬੰਧੀ ਸਾਫ-ਸਫਾਈ ਦਾ ਅਭਿਆਸ ਕਰੋ। ਇਸ ਦੀ ਇਨਫੈਕਸ਼ਨ ਆਮ ਤੌਰ ‘ਤੇ ਇੱਕ ਹਫਤੇ ਤੱਕ ਰਹਿੰਦੀ ਹੈ, ਜਦਕਿ ਖੰਘ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: