ਰਾਸ਼ਟਰੀ ਜਾਂਚ ਏਜੰਸੀ (NIA) ਨੇ ਜਬਰੀ ਵਸੂਲੀ ਅਤੇ ਕਤਲ ਵਰਗੇ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਉੱਤਰੀ ਭਾਰਤ ਦੇ ਅਪਰਾਧੀਆਂ ਵਿਰੁੱਧ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਪੰਜ ਜਾਇਦਾਦਾਂ ਕੁਰਕ ਕੀਤੀਆਂ ਹਨ। NIA ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁਰਕ ਕੀਤੀਆਂ ਜਾਇਦਾਦਾਂ ਵਿੱਚ ਦਿੱਲੀ ਵਿੱਚ ਆਸਿਫ਼ ਖਾਨ ਦਾ ਇੱਕ ਘਰ, ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਸੁਰਿੰਦਰ ਸਿੰਘ ਉਰਫ਼ ਚੀਕੂ ਦੇ ਤਿੰਨ ਵੱਖ-ਵੱਖ ਸਥਾਨਾਂ ਉੱਤੇ ਇੱਕ ਘਰ ਅਤੇ ਖੇਤੀਬਾੜੀ ਵਾਲੀ ਜ਼ਮੀਨ ਸ਼ਾਮਲ ਹੈ।
ਇਹ ਅਟੈਚਮੈਂਟ ਅਤੇ ਜ਼ਬਤ ਏਜੰਸੀ ਵੱਲੋਂ ਫਰਵਰੀ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਗੈਂਗਸਟਰ ਅਤੇ ਉਸਦੇ ਸਾਥੀਆਂ ਨਾਲ ਜੁੜੇ 76 ਟਿਕਾਣਿਆਂ ‘ਤੇ ਛਾਪੇਮਾਰੀ ਦੇ ਮੱਦੇਨਜ਼ਰ ਆਏ ਹਨ। ਇਹ ਕਾਰਵਾਈ NIA ਦੁਆਰਾ ਅਗਸਤ 2022 ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA) ਦੇ ਤਹਿਤ ਤਿੰਨ ਵੱਡੇ ਸੰਗਠਿਤ ਅਪਰਾਧ ਸਿੰਡੀਕੇਟਾਂ ਦੇ ਵਿਰੁੱਧ ਦਰਜ ਕੀਤੇ ਗਏ ਕੇਸਾਂ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਸ਼ਰਾਬ ਤਸਕਰ ਮਾਮਲੇ ‘ਚ 3 ਸਾਲਾਂ ਤੋਂ ਫਰਾਰ ਦੋਸ਼ੀ ਜ਼ੀਰਕਪੁਰ ‘ਤੋਂ ਕਾਬੂ, ਫਲਾਂ ਦੀ ਆੜ ‘ਚ ਕਰਦਾ ਸੀ ਸਪਲਾਈ
ਇਹਨਾਂ ਸਿੰਡੀਕੇਟਾਂ ਨੇ ਪੂਰੇ ਉੱਤਰੀ ਰਾਜਾਂ ਵਿੱਚ ਆਪਣਾ ਮਾਫੀਆ-ਸ਼ੈਲੀ ਦਾ ਅਪਰਾਧਿਕ ਨੈਟਵਰਕ ਫੈਲਾਇਆ ਹੋਇਆ ਹੈ ਅਤੇ ਕਈ ਸਨਸਨੀਖੇਜ਼ ਅਪਰਾਧਾਂ ਵਿੱਚ ਸ਼ਾਮਲ ਹਨ। ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਅਤੇ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਤੋਂ ਵੱਡੇ ਪੱਧਰ ‘ਤੇ ਜਬਰੀ ਵਸੂਲੀ ‘ਚ ਵੀ ਸ਼ਾਮਲ ਹਨ । ਸੁਰਿੰਦਰ ਉਰਫ਼ ਚੀਕੂ ਬਦਨਾਮ ਲੁਟੇਰਿਆਂ ਨਰੇਸ਼ ਸੇਠੀ, ਅਨਿਲ ਚਿੱਪੀ ਅਤੇ ਰਾਜੂ ਬਸੌਦੀ ਦਾ ਨਜ਼ਦੀਕੀ ਸਾਥੀ ਹੈ, ਜਿਨ੍ਹਾਂ ਨੂੰ NIA ਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਬਿਆਨ ਮੁਤਾਬਕ ਸੁਰਿੰਦਰ ਕਤਲ, ਅਗਵਾ ਅਤੇ ਫਿਰੌਤੀ ਦੇ ਕਈ ਮਾਮਲਿਆਂ ‘ਚ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
NIA ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਅਪਰਾਧਾਂ ਦੀ ਸਾਜ਼ਿਸ਼ ਰਚਣ ਵਾਲੇ ਸਾਜ਼ਿਸ਼ਕਰਤਾ ਪਾਕਿਸਤਾਨ ਅਤੇ ਕੈਨੇਡਾ ਵਿੱਚ ਬੈਠੇ ਸਨ ਅਤੇ ਸਿੰਡੀਕੇਟ ਦੇ ਕੁਝ ਨੇਤਾਵਾਂ ਨੇ ਜੇਲ੍ਹਾਂ ਵਿੱਚੋਂ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਬਿਆਨ ‘ਚ ਕਿਹਾ ਹੈ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਅੱਤਵਾਦ ਤੋਂ ਕੀਤੀ ਗਈ ਕਮਾਈ ਦੇ ਤੌਰ ‘ਤੇ ਪਾਈਆਂ ਗਈਆਂ ਸਨ ਅਤੇ ਇਨ੍ਹਾਂ ਜਾਇਦਾਦਾਂ ਦੀ ਵਰਤੋਂ ਅੱਤਵਾਦੀ ਅਪਰਾਧਾਂ ਦੀ ਯੋਜਨਾ ਬਣਾਉਣ ਅਤੇ ਅਪਰਾਧ ਕਰਨ ਲਈ ਕੀਤੀ ਗਈ ਸੀ।