ਬੰਗਲਾਦੇਸ਼ ਦੇ ਢਾਕਾ ਦੇ ਗੁਲਿਸਤਾਨ ਇਲਾਕੇ ਵਿਚ ਇਕ ਬਹੁਮੰਜ਼ਿਲਾ ਇਮਾਰਤ ਵਿਚ ਹੋਏ ਧਮਾਕੇ ਵਿਚ ਲਗਭਗ 15 ਲੋਕਾਂ ਦੀ ਮੌਤ ਹੋ ਗਈ। ਧਮਾਕੇ ਵਿਚ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਲਗਭਗ 4.45 ਵਜੇ ਬੱਸ ਕਾਊਂਟਰ ਕੋਲ ਹੋਇਆ। ਫਾਇਰ ਬ੍ਰਿਗੇਡ ਦੇ ਅਧਿਕਾਰੀ ਰਾਸ਼ਿਦ ਬਿਨ ਖਾਲਿਦ ਨੇ ਦੱਸਿਆ ਕਿ ਰਾਹਤ ਤੇ ਬਚਾਅ ਮੁਹਿੰਮ ਲਈ ਘਟਨਾ ਵਾਲੀ ਥਾਂ ‘ਤੇ 11 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੰਮ ਕਰ ਰਹੀਆਂ ਹਨ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।
DMCH ਪੁਲਿਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਜ਼ਖਮੀਆਂ ਨੂੰ ਢਾਕਾ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰਿਆਂ ਦਾ ਹਸਪਤਾਲ ਦੀ ਐਮਰਜੈਂਸੀ ਇਕਾਈ ਵਿਚ ਇਲਾਜ ਚੱਲ ਰਿਹਾ ਹੈ। ਢਾਕਾ ਮੈਡੀਕਲ ਕਾਲਜ ਹਸਪਤਾਲ ਦੇ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਮੁਹੰਮਦ ਨਜਮੁਲ ਹੱਕ ਨੇ ਦੱਸਿਆ ਕਿ ਧਮਾਕੇ ਵਿਚ 14 ਲੋਕਾਂ ਦੀ ਹਸਪਤਾਲ ਲਿਜਾਣ ਦੇ ਬਾਅਦ ਮੌਤ ਹੋ ਗਈ।
ਇਹ ਵੀ ਪੜ੍ਹੋ : ਜਾਪਾਨੀ PM ਦੇ ਸਲਾਹਕਾਰ ਨੇ ਜਤਾਈ ਚਿੰਤਾ, ਕਿਹਾ-‘ਇੰਝ ਹੀ ਚੱਲਦਾ ਰਿਹਾ ਤਾਂ ਖਤਮ ਹੋ ਜਾਵੇਗਾ ਦੇਸ਼’
ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਇਮਾਰਤ ਦੇ ਬੇਸਮੈਂਟ ਵਿਚ ਕਈ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਹੈ। ਗੁਲਿਸਤਾਨ ਬੀਆਰਟੀਸੀ ਕਾਊਂਟਰ ਦੇ ਦੱਖਣ ਵੱਲ ਹੋਏ ਧਮਾਕੇ ਨਾਲ ਇਕ ਪੰਜ ਮੰਜ਼ਿਲਾ ਇਮਾਰਤ ਪ੍ਰਭਾਵਿਤ ਹੋਈ। ਹਾਲਾਂਕਿ ਧਮਾਕੇ ਦੇ ਪ੍ਰਭਾਵ ਦੇ ਬਾਵਜੂਦ ਇਮਾਰਤ ਵਿਚ ਨੁਕਸਾਨ ਨਹੀਂ ਹੋਇਆ। ਬੰਬ ਨਿਰੋਧਕ ਦਸਤਾ ਇਮਾਰਤਾਂ ਦਾ ਨਿਰੀਖਣ ਕਰਨ ਲਈ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: