ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਪੁਲਿਸ ਤੇ ਵਿਧਾਨ ਸਭਾ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੁਲਿਸ ਜਾਂ ਸਿਵਲ ਅਧਿਕਾਰੀ ਆਪਣੀ ਲਕਸ਼ਮਣ ਰੇਖਾ ‘ਚ ਰਹਿਣ ਤਾਂ ਠੀਕ ਹੈ, ਨਹੀਂ ਤਾਂ ਲਕਸ਼ਮਣ ਰੇਖਾ ਕ੍ਰਾਸ ਕਰਨ ਵਾਲੇ ਅਧਿਕਾਰੀਆਂ ਨੂੰ ਜੇਲ੍ਹ ਤੱਕ ਜਾਣਾ ਪਏਗਾ।
ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪਿਛਲੇ ਹਫਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਨੇ 6 ਪੁਲਿਸ ਅਧਿਕਾਰੀਾਂ ਨੂੰ 1 ਦਿਨ ਲਈ ਜੇਲ੍ਹ ਭੇਜਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਪੰਜਾਬ ਵੱਲੋਂ ਵਿਧਾਇਕਾਂ ਨੇ ਪ੍ਰੋਟੋਕਾਲ ਨੂੰ ਤੋੜਿਆ ਤਾਂ ਇਥੇ ਵੀ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਿੱਚ ਵਿਧਾਨ ਸਭਾ ਸਪੀਕਰ ਪਿੱਛੇ ਨਹੀਂ ਹਟਣਗੇ।
ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਵਿਧਾਇਕਾਂ ਦੇ ਪ੍ਰੋਟੋਕਾਲ ਤੇ ਉਨ੍ਹਾਂ ਦੇ ਮਾਨ-ਸਨਮਾਨ ਨੂੰ ਲੈ ਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਪਣੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਰਕਾਰ ਹੋਵੇ ਜਾਂ ਫਿਰ ਸਰਕਾਰ ਵਿੱਚ ਕੰਮ ਕਰਨ ਵਾਲੇ ਪੁਲਿਸ ਜਾਂ ਸਿਵਲ ਅਧਿਕਾਰੀ ਹੋਣ, ਸਾਰੇ ਇਸ ਵਿਧਾਨ ਸਭਾ ਦੇ ਹਾਊਸ ਨੂੰ ਜਵਾਬਦੇਹ ਹਨ।
ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਵਿਧਾਨ ਸਭਾ ਦੇ ਮੈਂਬਰ ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤਾਂ ਕਰਦੇ ਰਹਿੰਦੇ ਹਨ ਕਿ ਸਰਾਕਰ ਵਿਚ ਬੈਠੇ ਕਈ ਅਧਿਕਾਰੀ ਉਨ੍ਹਾਂ ਦੇ ਸਨਮਾਨ ਜਾਂ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉੰਝ ਤਾਂ ਇਸ ਦੇ ਲਈ ਇੱਕ ਕਮੇਟੀ ਬਣੀ ਹੋਈ ਹੈ ਪਰ ਫਿਰ ਵੀ ਦੱਸ ਦਿੰਦੇ ਹਾਂ ਕਿ ਇਸ ਮਾਮਲੇ ਵਿੱਚ ਸਿੱਧੇ ਵਿਧਾਨ ਸਭਾ ਕੋਈ ਵੀ ਸਖਤ ਸਜ਼ਾ ਦੇ ਸਕਦੀ ਹੈ।
ਇਹ ਵੀ ਪੜ੍ਹੋ : ‘ਬਿਨਾਂ ਇਜਾਜ਼ਤ ਸਟੇਸ਼ਨ ਨਹੀਂ ਛੱਡ ਸਕਣਗੇ ਅਧਿਕਾਰੀ’, ਸਾਰੇ ਵਿਭਾਗਾਂ ਨੂੰ ਮਾਨ ਸਰਕਾਰ ਦੇ ਹੁਕਮ
ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਵਿਧਾਨ ਸਭਾ ਨੇ ਪੁਲਿਸ ਅਧਿਕਾਰੀਆਂ ਨੂੰ 1 ਦਿਨ ਜੇਲ੍ਹ ਜਾਣ ਦੀ ਸਜ਼ਾ ਦਿੱਤੀ ਸੀ। ਇਸ ਦੇ ਨਾਲ ਹੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹਿਦਾਇਤ ਦਿੱਕਿ ਕਿ ਪੰਜਾਬ ਵਿੱਚ ਵੀ ਅਧਿਕਾਰੀ ਹੁਣ ਵਿਧਾਇਕਾਂ ਦੇ ਪ੍ਰੋਟੋਕਾਲ ਨੂੰ ਤੋੜਨ ਦੀ ਗਲਤੀ ਨਾ ਕਰਨ, ਨਹੀਂ ਤਾਂ ਇਸ ਤਰ੍ਹਾਂ ਦੀ ਸਜ਼ਾ ਦੇਣ ਵਿੱਚ ਪੰਜਾਬ ਵਿਧਾਨ ਸਭਾ ਵੀ ਪਿੱਛੇ ਨਹੀਂ ਹਟੇਗੀ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਅਜਿਹੇ ਹੀ ਮਾਮਲੇ ਵਿੱਚ ਛੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਸੀ। ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਵਿਧਾਨ ਸਭਾ ਕੰਪਲੈਕਸ ਉਪਰ ਬਣੇ ਸੈੱਲ ‘ਚ ਸਜ਼ਾ ਦੀ ਮਿਆਦ ਤੱਕ ਰਹਿਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: