ਦੇਸ਼ ਭਰ ‘ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਇੱਕ-ਦੂਜੇ ਨੂੰ ਰੰਗਾਂ ਵਿੱਚ ਰੰਗ ਕੇ ਹੋਲੀ ਦੀ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉੱਤਰਾਖੰਡ ਦੇ ਕਰੀਬ 100 ਅਜਿਹੇ ਪਿੰਡ ਹਨ ਜਿੱਥੇ ਹੋਲੀ ਨਹੀਂ ਮਨਾਈ ਜਾਂਦੀ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਉਹ ਪਹਾੜਾਂ ‘ਤੇ ਰੰਗਾਂ ਦੀ ਵਰਤੋਂ ਕਰਨਗੇ ਤਾਂ ਭਗਵਾਨ ਨਾਰਾਜ਼ ਹੋ ਜਾਣਗੇ। ਉਂਝ ਤਾਂ ਕੁਮਾਉਂ ਅਤੇ ਗੜ੍ਹਵਾਲ ਖੇਤਰ ਵਿੱਚ ਹੋਲੀ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਪਰ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੂਲਾ ਅਤੇ ਮੁਨਸਿਆਰੀ ਦੇ ਇਨ੍ਹਾਂ 100 ਪਿੰਡਾਂ ਵਿੱਚ ਲੋਕ ਰੰਗਾਂ ਤੋਂ ਦੂਰ ਰਹਿੰਦੇ ਹਨ।
ਰਿਪੋਰਟ ਮੁਤਾਬਕ ਲੋਕ ਕਹਿੰਦੇ ਹਨ ਕਿ ਉਹ ਭਗਵਾਨ ਦੇ ਪਹਾੜਾਂ ਨੂੰ ਰੰਗਾਂ ਨਾਲ ਪ੍ਰਦੂਸ਼ਿਤ ਨਹੀਂ ਕਰਨਾ ਚਾਹੁੰਦੇ। ਧਾਰਚੂਲਾ ਦੇ ਬਾਰਾਮ ਪਿੰਡ ਦੇ ਰਹਿਣ ਵਾਲੇ ਨਰਿੰਦਰ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਚਿਪਲਾ ਕੇਦਾਰ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ। ਇਹ ਭਗਵਾਨ ਸ਼ਿਵ ਅਤੇ ਭਗਵਤੀ ਦਾ ਹੀ ਰੂਪ ਹੈ। ਇੱਥੇ ਹਰ ਤੀਜੇ ਸਾਲ ਚਿਪਲਾ ਕੇਦਾਰ ਯਾਤਰਾ ਹੁੰਦੀ ਹੈ। ਆਲੇ-ਦੁਆਲੇ ਦੇ ਖੇਤਰਾਂ ਵਿੱਚ ਇਸ ਦੀ ਕਾਫੀ ਮਾਨਤਾ ਹੈ। ਲੋਕ ਇੱਥੇ ਪਰਿਕਰਮਾ ਕਰਦੇ ਹਨ ਅਤੇ ਫਿਰ ਕੁੰਡ ਵਿੱਚ ਇਸ਼ਨਾਨ ਕਰਦੇ ਹਨ। ਇਸ ਨੂੰ ਗੁਪਤ ਕੈਲਾਸ਼ ਵੀ ਕਿਹਾ ਜਾਂਦਾ ਹੈ, ਜੋ 16,000 ਫੁੱਟ ਦੀ ਉਚਾਈ ‘ਤੇ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਰੰਗਾਂ ਕਾਰਨ ਦੇਵਤੇ ਨਾਰਾਜ਼ ਹੋਣਗੇ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਇੱਥੇ ਹੋਲੀ ਖੇਡਣਾ ਅਪਵਿੱਤਰ ਮੰਨਿਆ ਜਾਂਦਾ ਹੈ। ਇਨ੍ਹਾਂ ਲੋਕਾਂ ਲਈ ਹੋਲੀ ਦਾ ਦਿਨ ਵੀ ਆਮ ਦਿਨਾਂ ਵਾਂਗ ਹੀ ਹੁੰਦਾ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਦੇਵਤਾ ਨਾਰਾਜ਼ ਹੋਣ। ਕਈ ਲੋਕਾਂ ਦਾ ਮੰਨਣਾ ਹੈ ਕਿ ਜੇ ਕੋਈ ਇੱਥੇ ਹੋਲੀ ਖੇਡਦਾ ਹੈ ਤਾਂ ਇਹ ਉਸ ਲਈ ਬੁਰਾ ਹੁੰਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇ ਕਿਸੇ ਪਰਿਵਾਰ ‘ਚ ਹੋਲੀ ਖੇਡੀ ਜਾਵੇ ਤਾਂ ਇਸ ਦੇ ਮਾੜੇ ਨਤੀਜੇ ਜਲਦੀ ਦੇਖਣ ਨੂੰ ਮਿਲਦੇ ਹਨ। ਉਸ ਦੇ ਘਰ ਵਿੱਚ ਕੋਈ ਵਿਅਕਤੀ ਜਾਂ ਜਾਨਵਰ ਦੀ ਮੌਤ ਹੋ ਜਾਂਦੀ ਹੈ। ਇੱਕ ਪਿੰਡ ਵਾਸੀ ਨੇ ਦੱਸਿਆ, ਇਹ ਥਾਂ ਭਰੜੀ ਦੇਵੀ ਦਾ ਸਥਾਨ ਹੈ ਅਤੇ ਇੱਥੇ ਰੰਗਾਂ ਦੀ ਮਨਾਹੀ ਹੈ, ਸਾਡਾ ਮੰਨਣਾ ਹੈ ਕਿ ਹੋਲੀ ਨਾਲ ਬਦਕਿਸਮਤੀ ਜਾਗ ਜਾਵੇਗੀ। ਇਸ ਲਈ ਅਸੀਂ ਰੰਗਾਂ ਤੋਂ ਦੂਰ ਰਹਿੰਦੇ ਹਾਂ।
ਇਹ ਵੀ ਪੜ੍ਹੋ : ‘ਪੰਜਾਬ ਦੇ ਪੁਲਿਸ ਤੇ ਅਧਿਕਾਰੀ ਲਕਸ਼ਮਣ ਰੇਖਾ ‘ਚ ਰਹਿਣ, ਨਹੀਂ ਤਾਂ…’, ਸਪੀਕਰ ਸੰਧਵਾਂ ਦੀ ਚਿਤਾਵਨੀ
ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਹੋਲੀ ਕਦੇ ਵੀ ਪਹਾੜੀ ਤਿਉਹਾਰ ਨਹੀਂ ਰਿਹਾ। ਪਹਾੜੀ ਇਲਾਕਿਆਂ ਦੇ ਆਦਿਵਾਸੀਆਂ ਨੇ ਵੀ ਹੋਲੀ ਨਹੀਂ ਮਨਾਈ। ਇਸ ਤੋਂ ਬਾਅਦ ਜਦੋਂ ਲੋਕਾਂ ਦਾ ਪਰਵਾਸ ਸ਼ੁਰੂ ਹੋਇਆ ਤਾਂ ਪਹਾੜਾਂ ਵਿੱਚ ਵੀ ਹੋਲੀ ਮਨਾਈ ਗਈ। ਧਾਰਚੂਲਾ ਦੇ ਇੱਕ ਸਮਾਜ ਸੇਵੀ ਨੇ ਦੱਸਿਆ ਕਿ ਧਾਰਚੂਲਾ ਦਾ ਅਨਵਾਲ ਭਾਈਚਾਰਾ ਅਤੇ ਬਰਪਾਟੀਆ ਭਾਈਚਾਰਾ ਕਈ ਸਾਲਾਂ ਤੋਂ ਕੋਈ ਵੀ ਹਿੰਦੂ ਤਿਉਹਾਰ ਨਹੀਂ ਮਨਾਉਂਦਾ। ਕੁਮਾਉਂ ਵਿੱਚ ਕਈ ਥਾਵਾਂ ‘ਤੇ ਬੈਠਕੀ ਹੋਲੀ ਮਨਾਈ ਜਾਂਦੀ ਹੈ। ਇਸ ਵਿੱਚ ਲੋਕ ਇਕੱਠੇ ਹੁੰਦੇ ਹਨ, ਲੋਕ ਗੀਤ ਗਾਉਂਦੇ ਹਨ ਅਤੇ ਪਕਵਾਨਾਂ ਦਾ ਆਨੰਦ ਮਾਣਦੇ ਹਨ।
ਵੀਡੀਓ ਲਈ ਕਲਿੱਕ ਕਰੋ -: