ਕੇਰਲ ਵਿੱਚ ਮੰਗਲਵਾਰ ਨੂੰ ਪੈਰਾਗਲਾਈਡਿੰਗ ਦੌਰਾਨ ਇੱਕ ਹਾਦਸਾ ਟਲ ਗਿਆ। ਤਿਰੂਵਨੰਤਪੁਰਮ ਦੇ ਵਰਕਾਲਾ ਵਿੱਚ ਪੈਰਾਗਲਾਈਡਿੰਗ ਕਰਦੇ ਸਮੇਂ ਇੱਕ ਔਰਤ (28) ਅਤੇ ਉਸਦਾ ਪੁਰਸ਼ ਟ੍ਰੇਨਰ (50) 50 ਫੁੱਟ ਉੱਚੇ ਬਿਜਲੀ ਦੇ ਖੰਭੇ ਵਿੱਚ ਫਸ ਗਏ। ਦੋ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਦੋਵਾਂ ਨੂੰ ਹੇਠਾਂ ਲਾਹ ਕੇ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਮੁਤਾਬਕ ਦੋਵੇਂ ਸੁਰੱਖਿਅਤ ਹਨ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਦੋਵੇਂ ਪੈਰਾਗਲਾਈਡਿੰਗ ਕਰ ਰਹੇ ਹਨ। ਲੈਂਡਿੰਗ ਦੌਰਾਨ ਉਸ ਦਾ ਪੈਰਾਸ਼ੂਟ ਬਿਜਲੀ ਦੇ ਖੰਭੇ ਨਾਲ ਉਲਝ ਗਿਆ। ਖੰਭੇ ਦੇ ਉੱਪਰ ਬਹੁਤ ਸਾਰੀਆਂ ਹਾਈ-ਵੋਲਟੇਜ ਲਾਈਟਾਂ ਲੱਗੀਆਂ ਸਨ ਅਤੇ ਦੋਵੇਂ ਪੈਰਾਗਲਾਈਡਰ 50 ਫੁੱਟ ਤੋਂ ਵੱਧ ਉੱਚੇ ਖੰਭੇ ‘ਤੇ ਲਟਕ ਗਏ। ਜਾਣਕਾਰੀ ਮੁਤਾਬਕ ਇਹ ਘਟਨਾ ਵਰਕਾਲਾ ਦੇ ਪਾਪਨਾਸਮ ਬੀਚ ‘ਤੇ ਵਾਪਰੀ।
ਰਿਪੋਰਟ ਮੁਤਾਬਕ ਦੋਵਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਪਰ ਫਾਇਰ ਵਿਭਾਗ ਕੋਲ ਉਨ੍ਹਾਂ ਤੱਕ ਪਹੁੰਚਣ ਲਈ ਇੰਨੀ ਲੰਬੀ ਪੌੜੀ ਨਹੀਂ ਸੀ। ਇਹੀ ਕਾਰਨ ਸੀ ਕਿ ਦੋਵੇਂ ਕਰੀਬ ਦੋ ਘੰਟੇ ਤੱਕ ਖੰਭੇ ‘ਤੇ ਲਟਕਦੇ ਰਹੇ।
ਪੁਲਿਸ ਨੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਖੰਭੇ ਦੇ ਹੇਠਾਂ ਗੱਦੇ ਅਤੇ ਜਾਲ ਰੱਖੇ ਗਏ ਸਨ। ਕਈ ਕੋਸ਼ਿਸ਼ਾਂ ਤੋਂ ਬਾਅਦ ਮਹਿਲਾ ਅਤੇ ਪੈਰਾਗਲਾਈਡਿੰਗ ਟ੍ਰੇਨਰ ਨੂੰ ਬਚਾਇਆ ਗਿਆ। ਦੋਵਾਂ ਨੂੰ ਵਰਕਾਲਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹੁਣ ਉਹ ਠੀਕ ਹਨ।
ਇਹ ਵੀ ਪੜ੍ਹੋ : ਖੇਤਾਂ ‘ਚ ਬੀਜੀ ਡੋਡਿਆਂ ਦੀ ਫਸਲ ‘ਤੇ ਪੁਲਿਸ ਦਾ ਛਾਪਾ, ਲੁਕਾਉਣ ਲਈ ਬੰਦੇ ਨੇ ਲਾਇਆ ਸੀ ਵੱਡਾ ਜੁਗਾੜ
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪੈਰਾਗਲਾਈਡਿੰਗ ਦੌਰਾਨ ਹਾਦਸਾ ਵਾਪਰਿਆ ਹੋਵੇ। ਪਿਛਲੇ ਸਾਲ 24 ਘੰਟਿਆਂ ਦੇ ਅੰਦਰ ਦੋ ਵੱਖ-ਵੱਖ ਪੈਰਾਗਲਾਈਡਿੰਗ ਘਟਨਾਵਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਦੱਖਣੀ ਕੋਰੀਆ ਦੇ ਇੱਕ 50 ਸਾਲਾਂ ਵਿਅਕਤੀ ਦੀ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਵਿੱਚ ਪੈਰਾਗਲਾਈਡਿੰਗ ਦੌਰਾਨ ਡਿੱਗਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਦੋਭੀ ਇਲਾਕੇ ਵਿੱਚ ਪੈਰਾਗਲਾਈਡਿੰਗ ਦੌਰਾਨ ਮਹਾਰਾਸ਼ਟਰ ਦੇ ਇੱਕ 30 ਸਾਲਾ ਸੈਲਾਨੀ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: