ਆਪਣਾ ਦੇਸ਼ ਛੱਡ ਕੇ ਯੂਰਪ ਪਹੁੰਚਣ ਲਈ ਰਿਫਿਊਜੀ ਲਗਾਤਾਰ ਆਪਣੀ ਜਾਨ ਖਤਰੇ ਵਿਚ ਪਾ ਰਹੇ ਹਨ। ਪਿਛਲੇ ਮਹੀਨੇ ਹੋਏ ਹਾਦਸੇ ਦੇ ਬਾਅਦ ਇਕ ਵਾਰ ਫਿਰ ਤੋਂ ਖਬਰ ਹੈ ਕਿ ਇਟਲੀ ਦੇ ਕੈਲੇਬ੍ਰਿਆ ਰੀਜਨ ਵਿਚ 1300 ਰਿਫਿਊਜੀ ਫਸੇ ਹੋਏ ਹਨ ਜਿਨ੍ਹਾਂ ਨੂੰ ਬਚਾਉਣ ਲਈ ਇਟਲੀ ਦੇ ਕੋਸਟ ਗਾਰਡਸ ਨੇ ਰੈਸਕਿਊ ਆਪ੍ਰੇਸ਼ਨ ਲਾਂਚ ਕੀਤਾ ਹੈ। ਇਹ ਰਿਫਿਊਜੀ ਵੱਖ-ਵੱਖ ਥਾਵਾਂ ਤੋਂ ਯੂਰਪ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਿਹੜੇ ਦੇਸ਼ਾਂ ਦੇ ਹਨ।
ਇਟਾਲੀਅਨ ਕੋਸਟ ਗਾਰਡ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਆਪ੍ਰੇਸ਼ਨ ਕਾਫੀ ਮੁਸ਼ਕਲ ਹੋਣ ਵਾਲਾ ਹੈ ਕਿਉਂਕਿ ਬਚਾਏ ਜਾਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਜੋ ਕਿਸ਼ਤੀਆਂ ਵਿਚ ਇਧਰ-ਉਧਰ ਭਟਕ ਰਹੇ ਹਨ। ਪਹਿਲਾਂ 500 ਲੋਕਾਂ ਨੂੰ ਬਚਾਉਣ ਲਈ ਕੋਸਟ ਗਾਰਡ ਨੇ ਆਪਣੇ ਵੈਸਲਸ ਨੂੰ ਭੇਜਿਆ ਹੈ।
ਇਟਲੀ ਦੀ ਨੇਵੀ ਤੋਂ ਵੀ ਮਦਦ ਮੰਗੀ ਗਈ ਇਹ 500 ਲੋਕ ਇਕ ਕਿਸ਼ਤੀ ‘ਤੇ ਇਟਾਲੀਅਨ ਪੇਨਿਨਸੁਲਾ ਤੋਂ 1125 ਕਿਲੋਮੀਟਰ ਦੀ ਦੂਰੀ ‘ਤੇ ਹਨ। ਉਥੇ ਇਕ ਦੂਜੇ ਵੈਸਲ ਤੋਂ 800 ਲੋਕਾਂ ਨੂੰ ਬਚਾਇਆ ਜਾਵੇਗਾ ਜੋ ਦੋ ਵੱਖ-ਵੱਖ ਕਿਸ਼ਤੀਆਂ ਵਿਚ ਸਵਾਰ ਹਨ। 1300 ਲੋਕਾਂ ਨੂੰ ਬਚਾਉਣ ਲਈ ਕੋਸਟਗਾਰਡਸ ਨੇ ਨੇਵੀ ਤੋਂ ਵੀ ਮਦਦ ਮੰਗੀ ਸੀ ਜਿਸ ਦੇ ਬਾਅਦ ਮਿਲਟਰੀਸ਼ਿਪ ਵੀ ਪੂਰੀ ਤੇਜ਼ੀ ਨਾਲ ਇਨ੍ਹਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਦੋ ਹੋਰ ਸਾਥੀਆਂ ‘ਤੇ ਕਾਰਵਾਈ, ਜੰਮੂ ਪੁਲਿਸ ਨੇ ਅਸਲਾ ਲਾਇਸੈਂਸ ਕੀਤਾ ਰੱਦ
ਰਿਪੋਰਟ ਮੁਤਾਬਕ ਬੀਤੇ ਦਿਨੀਂ ਟਿਊਨੀਸ਼ੀਆ ਤੋਂ ਇਟਲੀ ਲਈ ਨਿਕਲੀ ਕਿਸ਼ਤੀ ਦੇ ਡੁੱਬ ਜਾਣ ਨਾਲ 14 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ 54 ਨੂੰ ਬਚਾ ਲਿਆ ਗਿਆ ਸੀ। ਇਹ ਹਾਦਸਾ ਮੈਡਟਰੇਰੀਅਨ ਸੀ ਵਿਚ ਹੋਇਆ।
ਇਟਲੀ ਪਹੁੰਚਣ ਲਈ ਪ੍ਰਵਾਸੀ ਗੈਰ-ਕਾਨੂੰਨੀ ਤਰੀਕਿਆਂ ਦਾ ਇਸਤੇਮਾਲ ਕਰ ਰਹੇ ਹਨ ਜਿਨ੍ਹਾਂ ਵਿਚ ਲਗਾਤਾਰ ਉਨ੍ਹਾਂ ਦੀ ਜਾਨ ਜਾ ਰਹੀ ਹੈ। ਫਿਰ ਵੀ ਉਹ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸ ਸਾਲ ਕਿਸ਼ਤੀ ਜਰੀਏ 3000 ਰਿਫਿਊਜੀ ਇਟਲੀ ਪਹੁੰਚੇ ਹਨ।
ਵੀਡੀਓ ਲਈ ਕਲਿੱਕ ਕਰੋ -: