ਪੰਜਾਬ ਦੇ ਮੋਗਾ ਵਿੱਚ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਸ਼ਨੀਵਾਰ ਸਵੇਰੇ ਜੋਗਿੰਦਰ ਸਿੰਘ ਚੌਂਕ ਤੋਂ SSP ਜੇ ਐਲਨਚੇਲੀਅਨ ਦੀ ਅਗਵਾਈ ਵਿੱਚ ਇਹ ਫਲੈਗ ਮਾਰਚ ਕੀਤਾ ਗਿਆ। ਸੂਚਨਾ ਮੁਤਾਬਕ ਅੰਮ੍ਰਿਤਸਰ ‘ਚ ਹੋਣ ਵਾਲੀ 20 ਦੇਸ਼ਾਂ ਦੀ ਜੀ-20 ਕਾਨਫਰੰਸ ਦੇ ਮੱਦੇਨਜ਼ਰ ਇਸ ਮਾਰਚ ਰਾਹੀਂ ਸੂਬੇ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਫਲੈਗ ਮਾਰਚ ਵਿੱਚ BSF ਦੀ ਇੱਕ ਕੰਪਨੀ ਵੀ ਸ਼ਾਮਲ ਸੀ। ਫਲੈਗ ਮਾਰਚ ਵਿੱਚ SPD, SP ਹੈੱਡਕੁਆਰਟਰ, DSP ਸਿਟੀ, DSP ਹੈੱਡਕੁਆਰਟਰ, DSP ਸਪੈਸ਼ਲ ਕ੍ਰਾਈਮ, ਮੋਗਾ ਸਬ ਡਵੀਜ਼ਨ ਦੇ ਸਮੂਹ ਥਾਣਿਆਂ ਦੇ SHO’s ਸਮੇਤ ਪੁਲਿਸ ਮੁਲਾਜ਼ਮਾਂ ਸ਼ਾਮਲ ਸਨ। ਫਲੈਗ ਮਾਰਚ ਜੋਗਿੰਦਰ ਸਿੰਘ ਚੌਕ, ਮੇਨ ਬਜ਼ਾਰ, ਪੁਰਾਣਾ ਸ਼ਹਿਰ ਰੋਡ, ਬੋਹਨਾ ਤੋਂ ਸ਼ੁਰੂ ਕੀਤਾ ਗਿਆ। ਇਹ ਮਾਰਚ ਚੌਕ, ਸ਼ੇਖਾਂ ਵਾਲਾ ਚੌਕ, ਸਟੇਡੀਅਮ ਰੋਡ, ਬੀਐੱਡ ਕਾਲਜ ਚੌਕ, ਜਵਾਹਰ ਨਗਰ, ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇ ਰੋਡ, ਨੇਚਰ ਪਾਰਕ ਤੋਂ ਹੁੰਦਾ ਹੋਇਆ ਜੋਗਿੰਦਰ ਸਿੰਘ ਚੌਕ ਵਿਖੇ ਸਮਾਪਤ ਹੋਇਆ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ, ਹੁਣ ਐਮਰਜੈਂਸੀ ਵਾਹਨਾਂ ਨੂੰ ਰਸਤਾ ਦੇਣ ‘ਤੇ ਨਹੀਂ ਹੋਵੇਗਾ ਚਲਾਨ
SSP ਜੇ ਐਲਨਚੇਲੀਅਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜੀ-20 ਕਾਨਫਰੰਸ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਹੈ। ਜਿਸ ਦੇ ਚਲਦਿਆਂ ਅੱਜ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਅਤੇ BSF ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਪੁਲਿਸ ਦੀ ਟੀਮ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: