ਅਕਸਰ ਤੁਸੀਂ ਦਾਜ ਕਰਕੇ ਮੁੰਡੇ ਵਾਲਿਆਂ ਵੱਲੋਂ ਵਿਆਹ ਤੋੜਨ ਦੀਆਂ ਖਬਰਾਂ ਸੁਣੀਆਂ ਹੋਣਗੀਆਂ। ਪਰ ਹੈਦਰਾਬਾਦ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਲਾੜੀ ਨੇ ਦਾਜ ਘੱਟ ਮਿਲਣ ਦਾ ਕਹਿ ਕੇ ਵਿਆਹ ਤੋੜ ਦਿੱਤਾ।
ਦਰਅਸਲ ਇਥੇ ਜਨਜਾਤੀ ਸਮਾਜ ਵਿੱਚ ਰਵਾਇਤ ਹੈ ਕਿ ਲਾੜੀ ਨਹੀਂ ਸਗੋਂ ਲਾੜੇ ਵੱਲੋਂ ਦਾਜ ਦਿੱਤਾ ਜਾਂਦਾ ਹੈ। ਇਸੇ ਨੂੰ ਲੈ ਕੇ ਕੁੜੀ ਨੇ ਮੰਗ ਕੀਤੀ ਸੀ ਕਿ ਉਸ ਨੂੰ ਦਾਜ ਵਿੱਚ 2 ਲੱਖ ਰੁਪਏ ਚਾਹੀਦੇ ਹਨ। ਹਾਲਾਂਕਿ ਮੁੰਡੇ ਵਾਲੇ ਪਾਸੇ ਦੇਣ ਲਈ ਤਿਆਰ ਵੀ ਹੋ ਗਏ ਸਨ, ਪਰ ਕੁੜੀ ਮੰਡਪ ਵਿੱਚ ਹੀ ਨਹੀਂ ਪਹੁੰਚੀ। ਮਾਮਲਾ ਵੀਰਵਾਰ ਦਾ ਹੈ, ਇਸ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਵਿਆਹ ਦਾ ਮੰਡਪ ਸਜਿਆ ਹੋਇਆ ਸੀ, ਮੁੰਡੇ-ਕੁੜੀਆਂ ਤੇ ਮਹਿਮਾਨ ਵੀ ਪਹੁੰਚ ਚੁੱਕੇ ਸਨ। ਘੰਟਿਆਂ ਤੱਕ ਲਾੜੀ ਦਾ ਇੰਤਜ਼ਾਰ ਕੀਤਾ ਪਰ ਉਹ ਨਹੀਂ ਆਈ। ਇਸ ਕਾਰਨ ਲਾੜਾ ਅਤੇ ਉਸ ਦੇ ਪਰਿਵਾਰ ਵਾਲੇ ਪੁਲਿਸ ਨੂੰ ਉਸ ਹੋਟਲ ਵਿੱਚ ਲੈ ਗਏ ਜਿੱਥੇ ਲਾੜੀ ਠਹਿਰੀ ਹੋਈ ਸੀ। ਗੁੱਸੇ ‘ਚ ਆਏ ਮੁੰਡੇ ਵਾਲਿਆਂ ਨੇ ਉੱਥੇ ਜਾ ਕੇ ਕੁੜੀ ਵਾਲਿਆਂ ਤੋਂ ਕਈ ਸਵਾਲ ਪੁੱਛੇ। ਜਿੱਥੇ ਪੁਲਸ ਨੂੰ ਜਾਂਚ ‘ਚ ਪਤਾ ਲੱਗਾ ਕਿ ਲਾੜੀ ਨੂੰ ਵਿਆਹ ‘ਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਉਸ ਨੇ ਦਾਜ ਦੇ ਬਹਾਨੇ ਵਿਆਹ ਨੂੰ ਟਾਲ ਦਿੱਤਾ।
ਇਹ ਵੀ ਪੜ੍ਹੋ : ਦਰਦ ਨਾਲ ਤੜਫ਼ਦੇ ਨੌਜਵਾਨ ਦੇ ਢਿੱਡ ‘ਚੋਂ ਨਿਕਲੀ ਵੋਦਕਾ ਦੀ ਬੋਤਲ, ਆਪ੍ਰੇਸ਼ਨ ਕਰਨ ਵਾਲੇ ਡਾਕਰ ਵੀ ਹੈਰਾਨ
ਇਸ ਦੇ ਨਾਲ ਹੀ ਪੁਲਿਸ ਨੇ ਲਾੜੀ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਮਾਮਲੇ ਬਾਰੇ ਗੱਲਬਾਤ ਕੀਤੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਅਤੇ ਵਿਆਹ ਟੁੱਟ ਗਿਆ। ਹਾਲਾਂਕਿ ਕਿਸੇ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: