ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 118 ਕਿਲੋਮੀਟਰ ਲੰਬੇ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਪ੍ਰੋਜੈਕਟ ਦੇ ਉਦਘਾਟਨ ਦੌਰਾਨ ਕਾਂਗਰਸ ‘ਤੇ ਹਮਲਾ ਬੋਲਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਮੇਰੀ ਕਬਰ ਪੁੱਟਣ ‘ਚ ਲੱਗੀ ਹੋਈ ਹੈ, ਜਦੋਂ ਕਿ ਮੈਂ ਬੇਂਗਲੁਰੂ-ਮੈਸੂਰ ਐਕਸਪ੍ਰੈਸਵੇਅ ਬਣਾਉਣ, ਗਰੀਬਾਂ ਦੀ ਜ਼ਿੰਦਗੀ ਸੁਧਾਰਨ ‘ਚ ਰੁੱਝਿਆ ਹੋਇਆ ਹਾਂ। ਕਰਨਾਟਕ ਵਿੱਚ ਡਬਲ ਇੰਜਣ ਵਾਲੀ ਸਰਕਾਰ ਦੇ ਤਹਿਤ ਕਿਸਾਨਾਂ ਨੂੰ ਦੁੱਗਣਾ ਲਾਭ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਗਰੀਬਾਂ ਨੂੰ ਲਾਭ ਲੈਣ ਲਈ ਘਰ-ਘਰ ਭਟਕਣਾ ਪੈਂਦਾ ਸੀ ਪਰ ਭਾਜਪਾ ਦੀ ਸਰਕਾਰ ‘ਚ ਉਨ੍ਹਾਂ ਨੂੰ ਘਰ ਬੈਠੇ ਹੀ ਲਾਭ ਮਿਲਦਾ ਹੈ। ਦੇਸ਼ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਲਈ ਕੰਮ ਚੱਲ ਰਿਹਾ ਹੈ, ਕਰਨਾਟਕ ਬਦਲ ਰਿਹਾ ਹੈ, ਭਾਰਤ ਬਦਲ ਰਿਹਾ ਹੈ।
ਪੀਐਮ ਮੋਦੀ ਨੇ ਕਾਂਗਰਸ ਗਠਜੋੜ ‘ਤੇ ਗਰੀਬਾਂ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, “ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਨੇ ਗਰੀਬਾਂ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਕਾਂਗਰਸ ਨੇ ਗਰੀਬਾਂ ਨੂੰ ਲੁੱਟਿਆ, ਗਰੀਬਾਂ ਦਾ ਦਰਦ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦਾ।”
ਇਹ ਵੀ ਪੜ੍ਹੋ : PM ਸੁਰੱਖਿਆ ਚੂਕ ਮਾਮਲੇ ‘ਚ ਪੰਜਾਬ ਤੋਂ ਐਕਸ਼ਨ ਰਿਪੋਰਟ ਤਲਬ, ਦੇਰ ਹੋਣ ‘ਤੇ ਸਰਕਾਰ ਨਾਰਾਜ਼
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 118 ਕਿਲੋਮੀਟਰ ਲੰਬੇ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਪ੍ਰੋਜੈਕਟ ਦਾ ਉਦਘਾਟਨ ਕੀਤਾ। ਅਧਿਕਾਰੀਆਂ ਮੁਤਾਬਕ ਇਸ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਸਫਰ ਦਾ ਸਮਾਂ ਲਗਭਗ ਤਿੰਨ ਘੰਟੇ ਤੋਂ ਘਟ ਕੇ ਇਕ ਘੰਟਾ 15 ਮਿੰਟ ਰਹਿ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 8,480 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਵਿੱਚ ਨੈਸ਼ਨਲ ਹਾਈਵੇ-275 ਦੇ ਬੇਂਗਲੁਰੂ-ਨਿਦਾਘੱਟਾ-ਮੈਸੂਰ ਸੈਕਸ਼ਨ ਨੂੰ ਛੇ ਮਾਰਗੀ ਕਰਨਾ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: