ਅਜੇ ਸਿਰਫ ਮਾਰਚ ਦਾ ਅੱ ਹੋਇਆ ਹੈ ਤੇ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਦੱਖਣੀ ਤੇ ਪੱਛਮੀ ਤੱਟੀ ਰਾਜਾਂ ਵਿੱਚ ਕਈ ਥਾਵਾਂ ‘ਤੇ ਪਾਰਾ 35 ਦੇ ਪਾਰ ਜਾ ਚੁੱਕਾ ਹੈ। ਇਸੇ ਵਿਚਾਲੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਹਿਮਾਲਿਆ ਵਿੱਚ ਪੱਛਮੀ ਗੜਬੜੀ ਸਰਗਰਮ ਹੋਣ ਦਾ ਅਨੁਮਾਨ ਲਾਇਆ ਹੈ। ਇਸ ਦਾ ਅਸਰ ਦੋ ਦਿਨਾਂ ਤੱਕ ਰਹੇਗਾ, ਜਿਸ ਦੇ ਚੱਲਦਿਆਂ 15 ਤੋਂ 17 ਮਾਰਚ ਤੱਕ ਕੱ ਰਾਜਾਂ ਵਿੱਚ ਮੀਂਹ ਪੈਣ ਦੇ ਆਸਾਰ ਹਨ।
ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਪੱਛਮੀ ਹਿਮਾਲਿਆ ਤੇ ਦੱਖਣੀ ਪੱਛਮੀ ਉੱਤਰ ਪ੍ਰਦੇਸ਼ ਵਿੱਚ 15 ਮਾਰਚ ਨੂੰ ਹਲਕਾ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਝਾਰਖੰਡ, ਮੱਧ ਪ੍ਰਦੇਸ਼ ਅਤੇ ਪੂਰਬਉੱਤਰ ਦੇ ਰਾਜਾਂ ਵਿੱਚ ਵੀ ਮੀਂਹ ਪੈ ਸਕਦਾ ਹੈ।
ਦੱਸ ਦੇਈਏ ਕਿ ਰਾਜਸਥਾਨ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ। ਮੰਗਲਵਾਰ 14 ਮਾਰਚ ਨੂੰ ਅਲਵਰ, ਸੀਕਰ ਤੇ ਭਰਤਪੁਰ ਵਿੱਚ ਮੀਂਹ ਪਿਆ। ਕੁਝ ਥਾਵਾਂ ‘ਤੇ ਗੜੇਮਾਰੀ ਤੇ ਬਿਜਲੀ ਡਿੱਗਣ ਦੀ ਵੀ ਸੂਚਨਾ ਹੈ। ਬੁੱਧਵਾਰ ਨੂੰ ਰਾਜਸਥਾਨ ਵਿੱਚ ਕਈ ਥਾਵਾਂ ‘ਤੇ ਮੀਂਹ ਦਾ ਅਨੁਮਨ ਹੈ।
ਰਾਜਧਾਨੀ ਦਿੱਲੀ ਵਿੱਚ ਲੋਕਾਂ ਨੂੰ ਚੁੱਭਦੀ ਗਰਮੀ ਝੱਲਣੀ ਪੈ ਰਹੀ ਹੈ। ਹਾਲਾਂਕਿ ਇਸ ਵਿੱਚ ਰਾਹਤ ਮਿਲਣ ਦੀ ਉਮੀਦ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਮੁਤਾਬਕ 17 ਤੋਂ 20 ਮਾਰਚ ਦੌਰਾਨ ਦਿੱਲੀ ਵਿੱਚ ਰੋਜ਼ ਮੀਂਹ ਪੈਣ ਦੇ ਆਸਾਰ ਹਨ। ਦਿੱਲੀ ਦਾ ਘੱਟੋ-ਘੱਟ ਪਾਰਾ 18 ਤੇ ਵੱਧ ਤੋਂ ਵੱਧ ਪਾਰਾ 33 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਬੁੱਧਵਾਰ ਨੂੰ ਅਸਮਾਨ ਵਿੱਚ ਅੰਸ਼ਿਕ ਬੱਦਲ ਰਹਿਣਗੇ।
ਮੰਗਲਵਾਰ ਨੂੰ ਪੱਛਮੀ ਰਾਜਸਥਾਨ, ਗੁਜਰਾਤ, ਵਿਦਰਭ, ਤੇਲੰਗਾਨਾ, ਓਡਿਸ਼ਾ, ਕੇਰਲ, ਰਾਇਲਸੀਮਾ ਅਤੇ ਤਮਿਲਨਾਡੂ ਦੇ ਅੰਦਰੂਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ 36 ਤੋਂ 38 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਵੱਧ ਤੋਂ ਵੱਧ ਤਾਪਮਾਨ 30 ਤੋਂ 33 ਡਿਗਰੀ ਵਿਚਾਲੇ ਰਿਕਾਰਡ ਹੋਇਆ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ 34 ਤੋਂ 36 ਵਿਚਾਲੇ ਰਿਹਾ।
ਇਹ ਵੀ ਪੜ੍ਹੋ : ‘ਮੈਡੀਕਲ ਕਲੇਮ ਲਈ ਮਰੀਜ਼ ਹਸਪਤਾਲ ‘ਚ ਭਰਤੀ ਹੋਣਾ ਜ਼ਰੂਰੀ ਨਹੀਂ’, ਕੰਜ਼ਿਊਮਰ ਫੋਰਮ ਦਾ ਵੱਡਾ ਹੁਕਮ
ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਮਾਰਚ ਵਿੱਚ ਹੀ ਲੂ ਅਸਰ ਦਿਖਾਉਣਾ ਸ਼ੁਰੂ ਕਰੇਗੀ। ਹਾਲਾਂਕਿ, ਅਜੇ ਇਹ ਘੱਟ ਘੱਟ ਰਹੇਗੀ ਪਰ ਅਪ੍ਰੈਲ ਵਿੱਚ ਇਸ ਦਾ ਪ੍ਰਕੋਪ ਸੂਬੇ ਭਰ ਵਿੱਚ ਸ਼ੁਰੂ ਹੋ ਜਾਏਗਾ। ਸੂਬੇ ਵਿੱਚ ਅਪ੍ਰੈਲ ਤੋਂ ਮਈ ਤੱਕ ਲੂ ਆਪਣਾ ਅਸਰ ਦਿਖਾਏਗੀ। ਇਸ ਦੇ ਮੱਦੇਨਜ਼ਰ ਰਾਹਤ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: