ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਹਾਈਕੋਰਟ ਦੇ ਸੀਨੀਅਰ ਵਕੀਲ ਨੇ ਇਸ ਮਾਮਲੇ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਇੰਟਰਵਿਊ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਕੌਮੀ ਜਾਂਚ ਏਜੰਸੀ (ਐਨਆਈਏ) ਤੋਂ ਕਰਵਾਈ ਜਾਵੇ। ਜਾਣਕਾਰੀ ਮੁਤਾਬਕ ਇਸ ਪਟੀਸ਼ਨ ‘ਤੇ ਸੋਮਵਾਰ ਤੱਕ ਸੁਣਵਾਈ ਹੋ ਸਕਦੀ ਹੈ।
ਇਸ ਇੰਟਰਵਿਊ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੈ। ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਇੰਟਰਵਿਊ ਲੈਣ ਦਾ ਮਕਸਦ ਸਿੱਧੂ ਮੂਸੇਵਾਲਾ ਨੂੰ ਬਰਸੀ ਤੋਂ ਪਹਿਲਾਂ ਬਦਨਾਮ ਕਰਨਾ ਹੈ।
ਬਲਕੌਰ ਸਿੰਘ ਦਾ ਕਹਿਣਾ ਹੈ ਕਿ 19ਮਾਰਚ ਨੂੰ ਸਿੱਧੂ ਦੀ ਬਰਸੀ ਹੈ, ਇਸ ਲਈ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਪਿੱਛੇ ਦਾ ਕਾਰਨ ਹੈ ਕਿ ਉਸ ਦੀ ਬਰਸੀ ‘ਤੇ ਘੱਟ ਤੋਂ ਘੱਟ ਲੋਕ ਪਹੁੰਚਣ।
ਦੂਜੇ ਪਾਸੇ ਇੰਟਰਵਿਊ ਦੇ ਦੋ ਦਿਨ ਬਾਅਦ ਵੀਰਵਾਰ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਇਹ ਇੰਟਰਵਿਊ ਪੰਜਾਬ ਦੇ ਅੰਦਰ ਨਹੀਂ ਹੋਈ।
ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਡੀਜੀਪੀ ਨੇ ਮੀਡੀਆ ਸਾਹਮਣੇ 9 ਮਾਰਚ, 14 ਮਾਰਚ ਅਤੇ ਅੱਜ ਯਾਨੀ 16 ਮਾਰਚ ਨੂੰ ਲਾਰੈਂਸ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ। ਬਠਿੰਡਾ ਜੇਲ੍ਹ ਅਤੇ ਤਲਵੰਡੀ ਸਾਬੋ ਅਦਾਲਤ ਵਿੱਚ ਪੇਸ਼ੀ ਦੌਰਾਨ ਲਈਆਂ ਗਈਆਂ ਇਨ੍ਹਾਂ ਫੋਟੋਆਂ ਵਿੱਚ ਲਾਰੈਂਸ ਸ਼ਾਰਟ ਹੇਅਰਕਟ ਅਤੇ ਟ੍ਰਿਮ ਦਾੜ੍ਹੀ ਵਿੱਚ ਨਜ਼ਰ ਆ ਰਿਹਾ ਹੈ, ਜਦੋਂ ਕਿ 14 ਮਾਰਚ ਨੂੰ ਇੱਕ ਟੀਵੀ ਚੈਨਲ ‘ਤੇ ਜਾਰੀ ਇੱਕ ਇੰਟਰਵਿਊ ਵਿੱਚ ਉਸ ਦੀ ਦਾੜ੍ਹੀ ਵਧੀ ਹੋਈ ਸੀ ਅਤੇ ਉਸ ਦੇ ਸਿਰ ਦੇ ਵਾਲ ਵੀ ਲੰਬੇ ਸਨ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਦਾ ਨੋਟਿਸ, ਬਲਾਤਕਾਰ ਪੀੜਤਾ ਦੀ ਮੰਗੀ ਜਾਣਕਾਰੀ, ਕਾਂਗਰਸ ਨਾਰਾਜ਼
ਡੀਜੀਪੀ ਨੇ ਕਿਹਾ ਕਿ ਲਾਰੈਂਸ ਦੇ ਇੰਟਰਵਿਊ ਦੀ ਆਵਾਜ਼ ਦੀ ਕੁਆਲਿਟੀ ਸਟੂਡੀਓ ਪੱਧਰ ਦੀ ਹੈ। ਜੇਲ੍ਹ ਆਦਿ ਤੋਂ ਜੈਮਰ ਲੱਗਣ ਕਾਰਨ ਅਜਿਹੀ ਆਡੀਓ-ਵੀਡੀਓ ਕੁਆਲਿਟੀ ਸੰਭਵ ਨਹੀਂ ਹੈ। ਲਾਰੈਂਸ ਦੇ ਪਹਿਰਾਵੇ ਅਤੇ ਵਾਲ ਕੱਟਣ ਦੇ ਆਧਾਰ ‘ਤੇ ਉਸ ਦੀ ਇੰਟਰਵਿਊ ਨੂੰ ਪੁਰਾਣੀ ਦੱਸਦਿਆਂ ਕਿਹਾ ਗਿਆ ਕਿ ਇਹ ਪੰਜਾਬ ਦੀ ਜੇਲ੍ਹ ਤੋਂ ਬਾਹਰ ਲਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: