ਅੱਜਕਲ੍ਹ ਪਾਕਿਸਤਾਨ ਹਰ ਪਾਸਿਓਂ ਸੰਕਟ ਨਾਲ ਘਿਰਿਆ ਹੋਇਆ ਹੈ। ਜਿੱਥੇ ਇੱਕ ਪਾਸੇ ਆਰਥਿਕ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਪੂਰੀ ਦੁਨੀਆ ਵਿੱਚ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਹਾਲਾਤ ਇੰਨੇ ਮਾੜੇ ਹਨ ਕਿ ਆਮ ਲੋਕ ਭੁੱਖੇ ਮਰਨ ਵਾਲੇ ਹਨ। ਅਜਿਹੇ ਵਿੱਚ ਹੁਣ ਪਾਕਿਸਤਾਨ ਸਰਕਾਰ ਨੇ ਇੱਕ ਹੋਰ ਫ਼ਰਮਾਨ ਜਾਰੀ ਕੀਤਾ ਹੈ। ਇਸ ਮੁਤਾਬਕ ਹੁਣ ਪਾਕਿਸਤਾਨੀ ਫੌਜ ਖੇਤੀ ਕਰੇਗੀ। ਪਾਕਿਸਤਾਨ ਵਿੱਚ 100 ਅਰਬ ਡਾਲਰ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੀ ਪਾਕਿਸਤਾਨੀ ਫੌਜ ਹੁਣ ਖੇਤੀ ਕਰਨ ਜਾ ਰਹੀ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਨਿਗਰਾਨ ਸਰਕਾਰ ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਭਾਕਰ, ਖੁਸ਼ਾਬ ਅਤੇ ਸਾਹੀਵਾਲ ਦੀ 45,267 ਏਕੜ ਜ਼ਮੀਨ ਫ਼ੌਜ ਨੂੰ ਸੌਂਪ ਦਿੱਤੀ ਹੈ। ਪਾਕਿਸਤਾਨ ਦੀ ਫੌਜ ਇਸ ਜ਼ਮੀਨ ‘ਤੇ ਕਾਰਪੋਰੇਟ ਖੇਤੀ ਕਰਨ ਜਾ ਰਹੀ ਹੈ। ਪਾਕਿਸਤਾਨੀ ਮੀਡੀਆ ਦੀ ਮੰਨੀਏ ਤਾਂ ਇਸ ਦੇ ਲਈ ਆਰਮੀ ਦੇ ਲੈਂਡ ਡਾਇਰੈਕਟੋਰੇਟ ਨੇ ਪੰਜਾਬ ਸੂਬੇ ਦੇ ਮੁੱਖ ਸਕੱਤਰ ਸਮੇਤ ਕਈ ਅਧਿਕਾਰੀਆਂ ਨੂੰ ਇਸ ਸਬੰਧੀ ਪੱਤਰ ਵੀ ਲਿਖਿਆ ਹੈ। ਇਸ ਦੇ ਲਈ ਫੌਜ ਨੇ ਸੂਬੇ ਤੋਂ ਕੁੱਲ 45,267 ਏਕੜ ਜ਼ਮੀਨ ਦੀ ਮੰਗ ਕੀਤੀ ਸੀ।
ਪਾਕਿਸਤਾਨੀ ਫੌਜ ਨੂੰ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਉਹ ਫਸਲਾਂ ਦੀ ਪੈਦਾਵਾਰ ਨੂੰ ਵਧਾ ਸਕੇ। ਇਹ ਪ੍ਰਾਜੈਕਟ ਸਾਂਝੇ ਉੱਦਮ ਨਾਲ ਪੂਰਾ ਕੀਤਾ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਫੌਜ ਇਸ ‘ਚ ਪ੍ਰਬੰਧਨ ਦੀ ਭੂਮਿਕਾ ਨਿਭਾਏਗੀ ਜਦਕਿ ਜ਼ਮੀਨ ਦੀ ਮਲਕੀਅਤ ਸੂਬਾਈ ਸਰਕਾਰ ਕੋਲ ਰਹੇਗੀ। ਫੌਜ ਨੂੰ ਕਾਰਪੋਰੇਟ ਖੇਤੀ ਤੋਂ ਹੋਣ ਵਾਲੇ ਮਾਲੀਏ ਦਾ ਕੋਈ ਲਾਭ ਜਾਂ ਹਿੱਸਾ ਨਹੀਂ ਮਿਲੇਗਾ। ਇਹ ਪ੍ਰਾਜੈਕਟ ਕਈ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ।
ਪਾਕਿਸਤਾਨੀ ਨਿਊਜ਼ ਚੈਨਲ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਫੌਜ ਹਰ ਸਾਲ ਖੇਤੀਬਾੜੀ ਵਾਲੀ ਜ਼ਮੀਨ ਵਿੱਚ ਭੋਜਨ ਸੁਰੱਖਿਆ ਅਤੇ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਭੂਮਿਕਾ ਨਿਭਾਉਂਦੀ ਹੈ।
ਇਹ ਵੀ ਪੜ੍ਹੋ : ‘ਮੇਰੀ ਜ਼ਿੰਦਗੀ ਦਾ ਮਕਸਦ ਸਲਮਾਨ ਖਾਨ ਨੂੰ ਮਾਰਨਾ’, ਗੈਂਗਸਟਰ ਬਿਸ਼ਨੋਈ ਦਾ ਜੇਲ੍ਹ ਤੋਂ ਤਾਜ਼ਾ ਇੰਟਰਵਿਊ
ਪਾਕਿਸਤਾਨੀ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਅਤੇ ਪੰਜਾਬ ਸਰਕਾਰ ਵਿਚਾਲੇ ਸਾਂਝੇ ਉੱਦਮ ‘ਤੇ 8 ਮਾਰਚ ਨੂੰ ਹਸਤਾਖਰ ਹੋਏ ਸਨ। ਇਸ ਸਮਝੌਤੇ ਤੋਂ ਤੁਰੰਤ ਬਾਅਦ ਸੂਬਾ ਸਰਕਾਰ ਨੇ ਸਰਕਾਰੀ ਜ਼ਮੀਨ ਫ਼ੌਜ ਨੂੰ ਸੌਂਪ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: