ਤੁਸੀਂ ਦੁਨੀਆ ਦੀਆਂ ਸਾਰੀਆਂ ਬਦਨਾਮ ਜੇਲ੍ਹਾਂ ਬਾਰੇ ਸੁਣਿਆ ਹੋਵੇਗਾ। ਕਿਤੇ ਕੈਦੀ ਇਕ-ਦੂਜੇ ਨੂੰ ਮਾਰ ਕੇ ਖਾ ਜਾਂਦੇ ਹਨ ਅਤੇ ਕਿਤੇ ਉਨ੍ਹਾਂ ਨੂੰ 24 ਘੰਟੇ ਗੋਡਿਆਂ ਭਾਰ ਬਿਤਾਉਣੇ ਪੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਈਰਾਨ ਦੀ ਇੱਕ ਅਜਿਹੀ ਖ਼ੌਫ਼ਨਾਕ ਜੇਲ੍ਹ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਅਜਿਹੀ ਜੇਲ੍ਹ ਜਿੱਥੇ ਕੈਦੀਆਂ ਦੀਆਂ ਲਾਸ਼ਾਂ ਖੰਭਾਂ ਵਾਂਗ ਲਟਕਦੀਆਂ ਹਨ। ਔਰਤਾਂ ਨੂੰ ਨਰਕ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਇਸ ਜੇਲ੍ਹ ਵਿੱਚ ਸੱਤ ਮਹੀਨੇ ਬਿਤਾਉਣ ਤੋਂ ਬਾਅਦ ਇੱਕ ਔਰਤ ਬਾਹਰ ਆਈ ਅਤੇ ਉਸ ਨੇ ਜੋ ਖੁਲਾਸਾ ਕੀਤਾ ਉਹ ਹੈਰਾਨ ਕਰਨ ਵਾਲਾ ਹੈ।
ਮਰਜ਼ੀਆ ਅਮੀਰਿਜ਼ਾਦੇਹ ਨਾਂ ਦੀ ਇਸ ਔਰਤ ਨੂੰ 2009 ਵਿੱਚ ਤਹਿਰਾਨ ਦੀ ਏਵਿਨ ਜੇਲ੍ਹ ਵਿੱਚ ਰੱਖਿਆ ਗਿਆ ਸੀ। ਦੋਸ਼ ਲਾਇਆ ਗਿਆ ਸੀ ਕਿ ਉਹ ਈਸਾਈ ਧਰਮ ਦਾ ਪਾਲਣ ਕਰਦੀ ਹੈ। ਸੱਤ ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਜਦੋਂ ਉਹ ਬਾਹਰ ਆਈ ਅਤੇ ਇਸ ਤਸੀਹੇ ਘਰ ਬਾਰੇ ਉਸ ਨੇ ਜੋ ਖੁਲਾਸਾ ਕੀਤਾ, ਉਹ ਡਰਾਉਣਾ ਹੈ। ਮਰਜ਼ੀਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਤੋਂ ਲੋਕ ਈਰਾਨ ਦੀਆਂ ਜੇਲ੍ਹਾਂ ‘ਤੇ ਖੋਜ ਕਰਨ ਆਏ ਸਨ। ਫਿਰ ਵਧੀਆ ਵਾਰਡ ਬਣਾ ਦਿੱਤਾ ਗਿਆ। ਕੁਝ ਕੈਦੀ ਬਿਠਾ ਦਿੱਤੇ ਗਏ। ਬਾਕੀ ਵਾਰਡਾਂ ਦੇ ਦਰਵਾਜ਼ੇ ਬੰਦ ਕਰ ਦਿ4ਤੇ ਗਏ। ਅਸੀਂ ਰੌਲਾ ਪਾਇਆ ਪਰ ਕਿਸੇ ਨੇ ਸਾਡੀ ਆਵਾਜ਼ ਨਹੀਂ ਸੁਣੀ ਤਾਂ ਮੈਂ ਹੈਰਾਨ ਰਹਿ ਗਈ। ਹੱਥ-ਪੈਰ ਸੁੰਨ ਹੋ ਗਏ। ਮੈਨੂੰ ਨਹੀਂ ਪਤਾ ਸੀ ਕਿ ਹੋ ਕੀ ਰਿਹਾ ਹੈ।
ਇਸੇ ਵਿਚਾਲੇ ਇੱਕ ਦਿਨ ਪੁਰਸ਼ ਗਾਰਡ ਮਹਿਲਾ ਵਾਰਡ ਦੀ ਤਲਾਸ਼ੀ ਲੈਣ ਆਏ ਤੇ ਉਨ੍ਹਾਂ ਨੇ ਕੁੱਟਣਾ ਸ਼ਰੂ ਕਰ ਦਿੱਤਾ। ਅਸੀਂ ਮਹਿਲਾ ਕੈਦੀਆਂ ਦੇ ਸਿਸਕਣ ਦੀ ਆਵਾਜ਼ ਸੁਣ ਸਕਦੇ ਸੀ। ਬਾਅਦ ਵਿੱਚ ਉਨ੍ਹਾਂ ਨੂੰ ਜੇਲ੍ਹ ਦੇ ਵਿਹੜੇ ਵਿੱਚ ਕੱਢ ਕੇ ਕੁੱਟਿਆ ਗਿਆ। ਔਰਤਾਂ ‘ਤੇ ਮਰਦ ਹਮਲਾ ਕਰਨ ਇਹ ਸ਼ਰੀਆ ਕਾਨੂੰਨ ਦੇ ਖਿਲਾਫ ਹੈ, ਪਰ ਉਥੇ ਹਰ ਕੋਈ ਇੰਨਾ ਡਰਿਆ ਹੋਇਆ ਸੀ ਕਿ ਕੋਈ ਕੁਝ ਬੋਲ ਨਹੀਂ ਸਕਿਆ। ਸਾਡੇ ਸਾਹਮਣੇ ਹੀ ਇੱਕ ਬੰਦੇ ਦਾ ਕਤਲ ਕਰ ਦਿੱਤਾ ਗਿਆ। ਕੈਦੀਆਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਦੇਖਣ ਕਿ ਕਤਲ ਕਿਵੇਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲਾਰੇਂਸ ਮਗਰੋਂ ਗੋਲਡੀ ਦੇ ਸਾਥੀ ਦੀ ਸਲਮਾਨ ਖਾਨ ਨੂੰ ਧਮਕੀ, ਕਿਹਾ- ‘ਹੁਣ ਗੱਲ ਕਰ ਲਓ ਨਹੀਂ ਤਾਂ…’
ਰਿਪੋਰਟ ਮੁਤਾਬਕ ਮਰਜ਼ੀਆ ਅਮੀਰਿਜ਼ਾਦੇਹ ਨੇ ਦੱਸਿਆ ਕਿ ਇੱਕ ਔਰਤ ਨੂੰ ਕਲੀਨਿਕ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਸ ਨਾਲ ਜ਼ਬਰਦਸਤੀ ਕੀਤੀ ਗਈ। ਮਰਦ ਗਾਰਗ ਉਸ ਦੇ ਸਰੀਰ ਨੂੰ ਰੋਜ਼ ਨੋਚਦੇ ਸਨ। ਮੇਰੀ ਇੱਕ ਦੋਸਤ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਉਸ ਤੋਂ ਪੁੱਛਗਿੱਛ ਲਈ ਲਿਜਾਇਆ ਗਿਆ ਪਰ ਜਦੋਂ ਉਹ ਵਾਪਸ ਆਈ ਤਾਂ ਕੰਬ ਰਹੀ ਸੀ ਕਿਉਂਕਿ ਜਿਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਉਥੇ ਖੰਭਾਂ ਵਾਂਗ ਕੈਦੀਆਂ ਦੀ ਡੈੱਡ ਬਾਡੀ ਲਟਕੀ ਹੋਈ ਸੀ। ਇੱਕ ਕਮਰੇ ਵਿੱਚ 15 ਤੋਂ ਵੱਧ ਲੋਕ ਰੱਖੇ ਜਾਂਦੇ ਸਨ। ਖਟਮਲ, ਕਾਕਰੋਚ, ਚੂਹੇ ਤੇ ਸੜਿਆ ਹੋਇਆ ਖਾਣਾ, ਇਹੀ ਕੈਦੀਆਂ ਦੇ ਨਸੀਬ ਵਿੱਚ ਹੁੰਦਾ ਸੀ।
ਵੀਡੀਓ ਲਈ ਕਲਿੱਕ ਕਰੋ -: