ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂ ਲੈ ਕੇ ਹਾਈਲੈਵਲ ਮੀਟਿੰਗ ਕੀਤੀ। ਉਨ੍ਹਾਂ ਨੇ ਮੀਟਿੰਗ ਵਿਚ ਸਰਵਿਸਲਾਂਸ, ਜੀਨੋਮ ਟੈਸਟਿੰਗ ਤੇ ਸਾਹ ਦੀ ਬੀਮਾਰੀ ਤੋਂ ਪੀੜਤ ਸਾਰੇ ਮਰੀਜ਼ਾਂ ਦੀ ਟੈਸਟਿੰਗ ਕਰਨ ‘ਤੇ ਜ਼ੋਰ ਦਿੱਤਾ। ਦੇਸ਼ ਵਿਚ ਇਨ੍ਹੀਂ ਦਿਨੀਂ ਕੋਵਿਡ-19 ਤੇ ਇੰਫਲੂਏਂਜਾ ਦੇ ਕੇਸ ਲਗਾਤਾਰ ਵਧ ਰਹੇ ਹਨ।
ਮੀਟਿੰਗ ਵਿਚ ਸਿਹਤ ਮੰਤਰੀ ਮਨਸੁਖ ਮੰਡਾਵੀਆ ਸਣੇ ਕਈ ਸਿਹਤ ਅਧਿਕਾਰੀ ਸ਼ਾਮਲ ਰਹੇ। ਅੱਜ ਕੋਰੋਨਾ ਦੇ 1134 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 5 ਲੋਕਾਂ ਦੀ ਮੌਤ ਹੋ ਗਈ। 662 ਮਰੀਜ਼ ਠੀਕ ਹੋਏ। ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 7026 ਹੋ ਗਈ। ਦੂਜੇ ਪਾਸੇ ਦੇਸ਼ ਵਿਚ ਹੁਣ ਤੱਕ ਕੋਵਿਡ ਵੈਕਸੀਨ ਦੇ 220.65 ਕਰੋੜ ਡੋਜ਼ ਦਿੱਤੇ ਜਾ ਚੁੱਕੇ ਹਨ।
ਦੇਸ਼ ਵਿਚ ਕੋਰੋਨਾ ਦਾ ਪਹਿਲਾ ਕੇਸ 28 ਫਰਵਰੀ 2020 ਨੂੰ ਮਿਲਿਆ ਸੀ। ਉਦੋਂ ਤੋਂ ਹੁਣ ਤੱਕ ਦੇਸ਼ ਵਿਚ 4.46 ਕਰੋੜ ਤੋਂ ਵਧ ਕੇਸ ਸਾਹਮਣੇ ਆ ਚੁੱਕੇ ਹਨ। 5 ਲੱਖ ਤੋਂ ਵੱਧ ਸੰਕਰਮਿਤਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ ਮਾਮਲਿਆਂ ਵਿਚ ਅਚਾਨਕ ਵਾਧੇ ਦੇ ਨਾਲ-ਨਾਲ H3N2 ਨਾਲ ਦੇਸ਼ ਵਿਚ ਹੁਣ ਤੱਕ 10 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਹਰਿਆਣਾ ਦੇ ਫਤਿਆਬਾਦ ਵਿਚ H3N2 ਇੰਫਲੂਏਂਜਾ ਵਾਇਰਸ ਦਾ ਇਕ ਹੋਰ ਮਰੀਜ਼ ਮਿਲਿਆ ਹੈ। ਹਿਸਾਰ ਦੇ ਨਿੱਜੀ ਹਸਪਤਾਲ ਵਿਚ ਢਾਬੀ ਕਲਾਂ ਦੀ 62 ਸਾਲਾ ਬਜ਼ੁਰਗ ਮਹਿਲਾ ਭਰਤੀ ਹੈ। ਮਹਿਲਾ ਦੀ ਖਾਸੀ ਤੇ ਜ਼ੁਕਾਮ ਦੀ ਸ਼ਿਕਾਇਤ ਸੀ, ਅਜਿਹੇ ਵਿਚ ਵਾਇਰਸ ਦੀ ਜਾਂਚ ਲਈ ਸੈਂਪਲ ਲਏ ਗੇਏ। ਦੁਪਹਿਰ ਨੂੰ ਜੋ ਰਿਪੋਰਟ ਆਈ ਹੈ ਉਸ ਵਿਚ ਉਹ ਪਾਜ਼ੀਟਿਵ ਮਿਲੀ ਹੈ। ਸਿਹਤ ਵਿਭਾਗ ਨੇ ਹੁਣ ਬਜ਼ੁਰਗ ਮਹਿਲਾ ਦੀ ਨਿਗਰਾਨੀ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਬ-ਇੰਸਪੈਕਟਰ ਭਰਤੀ, ਪੰਜਾਬ ਸਰਕਾਰ ਵੱਲੋਂ ਅਪ੍ਰੈਲ ਦੇ ਪਹਿਲੇ ਹਫਤੇ ਕੱਢੀ ਜਾਵੇਗੀ ਮੈਰਿਟ ਸੂਚੀ
ਕੋਰੋਨਾ ਦੇ ਮਾਮਲਿਆਂ ਵਿਚ ਅਚਾਨਕ ਵਾਧੇ ਦੇ ਨਾਲ-ਨਾਲ H3N2 ਇੰਫਲਏਂਜਾ ਵਾਇਰਸ ਦੇ ਮਾਮਲੇ ਵੀ ਵਧੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਸੋਮਵਾਰ ਨੂੰ ਦੇਸ਼ ਦੇ ਵੱਡੇ ਹਸਪਤਾਲ ਦੇ ਟੌਪ ਹੈਲਥ ਮਾਹਿਰਾਂ ਨਾਲ H3N2 ਇੰਫਲੂਏਂਜਾ ਦੇ ਵਧਦੇ ਮਾਮਲਿਆਂ ‘ਤੇ ਚਰਚਾ ਕਰਨ ਲਈ ਇਕ ਬੈਠਕ ਕੀਤੀ। ਇਸ ਵਿਚ ਇੰਫਲੂਏਂਜਾ ਦੇ ਵਧਦੇ ਮਾਮਲਿਆਂ ‘ਤੇ ਚਰਚਾ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: