ਅਮਰੀਕਾ ਦੇ ਨੈਸ਼ਨਲ ਪ੍ਰੈੱਸ ਕਲੱਬ ‘ਚ ਕਸ਼ਮੀਰ ‘ਚ ਬਦਲਾਅ ‘ਤੇ ਚਰਚਾ ਕਰਨ ‘ਤੇ ਪਾਕਿਸਤਾਨੀਆਂ ਨੇ ਇਕ ਵਾਰ ਫਿਰ ਆਪਣੀ ਬੇਇੱਜ਼ਤੀ ਕਰਵਾ ਲਈ। ਜਦੋਂ ਕਸ਼ਮੀਰ ਮੁੱਦੇ ‘ਤੇ ਚਰਚਾ ਹੋ ਰਹੀ ਸੀ ਤਾਂ ਪਾਕਿਸਤਾਨੀਆਂ ਤੋਂ ਕੌੜੀ ਸੱਚਾਈ ਨਹੀਂ ਸੁਣੀ ਗਈ ਅਤੇ ਉਨ੍ਹਾਂ ਨੇ ਸਟੇਜ ‘ਤੇ ਹੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਰਿਪੋਰਟ ਮੁਤਾਬਕ ਜੰਮੂ ਅਤੇ ਕਸ਼ਮੀਰ ਵਰਕਰਜ਼ ਪਾਰਟੀ (ਜੇਕੇਡਬਲਯੂਪੀ) ਦੇ ਪ੍ਰਧਾਨ ਮੀਰ ਜੁਨੈਦ ਵੀ ਨੈਸ਼ਨਲ ਪ੍ਰੈਸ ਕਲੱਬ ਵਿੱਚ ਮੌਜੂਦ ਸਨ। ਕਸ਼ਮੀਰ ਘਾਟੀ ਦੇ ਨੌਜਵਾਨ ਆਗੂ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਵਿਕਾਸ, ਸ਼ਾਂਤੀ ਅਤੇ ਜ਼ਮੀਨੀ ਲੋਕਤੰਤਰ ਦੇ ਫੈਲਾਅ ਬਾਰੇ ਗੱਲ ਕਰਨ ਲਈ ਵਾਸ਼ਿੰਗਟਨ ਡੀਸੀ ਪਹੁੰਚੇ ਸਨ। ਇੰਟਰਨੈਸ਼ਨਲ ਸੈਂਟਰ ਫਾਰ ਪੀਸ ਸਟੱਡੀਜ਼ ਵੱਲੋਂ ਜੁਨੈਦ ਅਤੇ ਤੌਸੀਫ ਰੈਨਾ ਨੂੰ ਸਟੇਜ ‘ਤੇ ਬੁਲਾਇਆ ਗਿਆ ਸੀ। ਪੈਨਲ ‘ਤੇ ‘ਕਸ਼ਮੀਰ – ਗੜਬੜ ਤੋਂ ਪਰਿਵਰਤਨ ਤੱਕ’ ਵਿਸ਼ੇ ‘ਤੇ ਚਰਚਾ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਜੁਨੈਦ ਇੱਕ ਲੇਖਕ ਹੈ ਅਤੇ ਕਸ਼ਮੀਰ ਯੂਨੀਵਰਸਿਟੀ ਤੋਂ ਲਾਅ ਗ੍ਰੈਜੂਏਟ ਹੈ।
ਮੀਰ ਜੁਨੈਦ ਨੇ ਮੰਚ ‘ਤੇ ਕਸ਼ਮੀਰ ਦੇ ਘਟਨਾਕ੍ਰਮ ਅਤੇ ਜ਼ਮੀਨੀ ਸਥਿਤੀ ਬਾਰੇ ਦੱਸਿਆ। ਉਨ੍ਹਾਂ ਕਿਹਾ, ‘ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਕਸ਼ਮੀਰ ਨੇ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਧਰਤੀ ਵਜੋਂ ਮੁੜ ਜਨਮ ਲਿਆ ਹੈ। ਜੰਮੂ-ਕਸ਼ਮੀਰ ‘ਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ।” ਪਾਕਿਸਤਾਨ ‘ਤੇ ਚੁਟਕੀ ਲੈਂਦੇ ਹੋਏ ਜੁਨੈਦ ਨੇ ਕਿਹਾ,”ਹੁਣ ਸਾਨੂੰ ਵਿਵਾਦਿਤ ਬਿਆਨਾਂ ਤੋਂ ਪਰ੍ਹੇ ਦੇਖਣਾ ਹੋਵੇਗਾ। ਇਹ ਸਾਰੇ ਦੇਸ਼ ਦੁਨੀਆ ਨੂੰ ਮੂਰਖ ਬਣਾਉਣ ਲਈ ਗਲੋਬਲ ਫੋਰਮਾਂ ‘ਤੇ ਰੌਲਾ ਪਾਉਂਦੇ ਨੇ। ਉਨ੍ਹਾਂ ਦਾ ਕਸ਼ਮੀਰ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਤੱਥ ਨੂੰ ਸਵੀਕਾਰ ਕਰੋ ਕਿ ਕਸ਼ਮੀਰ ਉਨ੍ਹਾਂ ਲਈ ਹੋਂਦ ਦੀ ਸਮੱਸਿਆ ਹੈ, ਇਸ ਲਈ ਉਹ ਕਸ਼ਮੀਰ ਵਿੱਚ ਹਿੰਸਾ ਦੀ ਅੱਗ ਨੂੰ ਬਲਦੀ ਰੱਖਣਾ ਚਾਹੁੰਦੇ ਹਨ।
ਜੁਨੈਦ ਦੇ ਬਿਆਨ ‘ਤੇ ਮੁੱਠੀ ਭਰ ਪ੍ਰਦਰਸ਼ਨਕਾਰੀਆਂ ਨੇ ਕਸ਼ਮੀਰੀ ਕਾਰਕੁੰਨ ਨੂੰ ਰੋਕਿਆ ਅਤੇ ਮੰਚ ‘ਤੇ ਵਿਘਨ ਪਾ ਦਿੱਤਾ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ।’ ਸੁਰੱਖਿਆ ਮੁਲਾਜ਼ਮਾਂ ਵੱਲੋਂ ਧੱਕਾ-ਮੁੱਕੀ ਕੀਤੇ ਜਾਮ ਮਗਰੋਂ ਜਦੋਂ ਉਨ੍ਹਾਂ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਪ੍ਰਦਰਸ਼ਨਕਾਰੀਆਂ ਨੇ ਆਪਣਾ ਆਪਾ ਗੁਆ ਦਿੱਤਾ ਤੇ ਗਾਲੀ-ਗਲੌਜ ਨਾਲ ਪਲਟਵਾਰ ਕਰਦੇ ਦੇਖੇ ਗਏ।
ਇਹ ਵੀ ਪੜ੍ਹੋ : ‘ਹਰ ਕੀਮਤ ਚੁਕਾਉਣ ਨੂੰ ਤਿਆਰ’, ਮੈਂਬਰਸ਼ਿਪ ਰੱਦ ਹੋਣ ਮਗਰੋਂ ਰਾਹੁਲ ਗਾਂਧੀ ਦਾ ਪਹਿਲਾ ਬਿਆਨ
ਉਦੋਂ ਜੁਨੈਦ ਕਹਿੰਦੇ ਹਨ, ‘ਸਾਰੇ ਦਰਸ਼ਕਾਂ ਨੇ ਅੱਜ ਤੁਹਾਡਾ ਅਸਲੀ ਚਿਹਰਾ ਵੇਖ ਲਿਆ। ਅਸੀਂ ਕਸ਼ਮੀਰ ਵਿੱਚ ਜੋਵੇਖਿਆ, ਅਸੀਂ ਅੱਜ ਵਾਸ਼ਿੰਗਟਨ ਵਿੱਚ ਵੀ ਵੇਖਿਆ ਤੇ ਦੁਨੀਆ ਨੂੰ ਇਹ ਵਿਖਾਉਣ ਲਈ ਧੰਨਵਾਦ ਕਿ ਤੁਸੀਂ ਲੋਕ ਕਿੰਨੇ ਕਰੂਰ ਹੋ।’ ਇਹ ਘਟਨਾਕ੍ਰਮ ਕੈਮਰੇ ਵਿੱਚ ਕੈਦ ਹੋ ਗਿਆ ਤੇ ਵੀਡੀਓ ਵਾਇਰਲ ਹੋਣ ਲੱਗਾ।
ਵੀਡੀਓ ਲਈ ਕਲਿੱਕ ਕਰੋ -: