ਪੰਜਾਬ ‘ਚ 31 ਮਾਰਚ ਦੀ ਅੱਧੀ ਰਾਤ ਤੋਂ ਯਾਨੀ 1 ਅਪ੍ਰੈਲ ਤੋਂ ਟੋਲ ਟੈਕਸ ਮਹਿੰਗਾ ਹੋ ਜਾਵੇਗਾ। ਅੱਧੀ ਰਾਤ 12 ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵਧੇ ਹੋਏ ਟੋਲ ਟੈਕਸ ਨੂੰ ਲਾਗੂ ਕਰੇਗੀ। ਟੋਲ ਟੈਕਸ ਵਿੱਚ ਲਗਭਗ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਤਹਿਤ ਕਾਰ ਦਾ ਟੋਲ 5 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ।
ਫਿਲਹਾਲ NHAI ਪੰਜਾਬ ਵਿੱਚ ਨਕਦ ਟੋਲ ਅਦਾ ਕਰਨ ਲਈ ਇੱਕ ਲਾਈਨ ਰੱਖੇਗਾ। ਹਾਲਾਂਕਿ ਬਾਅਦ ਵਿੱਚ ਇਸ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜੇ ਕੋਈ ਫਾਸਟੈਗ ਤੋਂ ਬਿਨਾਂ ਟੋਲ ਤੋਂ ਨਿਕਲਦਾ ਹੈ ਤਾਂ ਉਸ ਨੂੰ ਜੁਰਮਾਨੇ ਵਜੋਂ ਡਬਲ ਟੋਲ ਦੇਣਾ ਪਵੇਗਾ।
ਟੋਲ ਪਲਾਜ਼ਾ ਦੇ 20 ਕਿਲਮੀਟਰ ਦੇ ਖੇਤਰ ਵਿੱਚ ਰਹਿਣ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਮਾਸਿਕ ਪਾਸ ਸਹੂਲਤ ਵਿੱਚ ਵੀ 10 ਫੀਸਦੀ ਦਾ ਵਾਧਾ ਕੀਤਾ ਜਾਏਗਾ। ਟੋਲ ਪਲਾਜ਼ਾ ਦੇ ਇੱਕ ਵਿਸ਼ੇਸ਼ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਲਈ ਛੋਟ ਦੀ ਕੋਈ ਵਿਵਸਥਾ ਨਹੀਂ ਹੈ। ਹਾਲਾਂਕਿ, ਜੋ ਨਾਨ ਕਮਰਸ਼ੀਅਲ ਵਰਤੋਂ ਲਈ ਰਜਿਸਟਰਡ ਵਾਹਨ ਦਾ ਮਾਲਕ ਹੈ ਅਤੇ ਚਾਰਜ ਪਲਾਜ਼ਾ ਦੇ 20 ਕਿਲੋਮੀਟਰ ਦੇ ਅੰਦਰ ਰਹਿੰਦਾ ਹੈ, ਉਹ ਅਸੀਮਤ ਯਾਤਰਾ ਲਈ 315 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਮਾਸਿਕ ਪਾਸ ਦਾ ਪਾਤਰ ਹੈ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਟੋਲ ਵੀ ਬੰਦ ਹੋਏ ਸਨ, ਜਿਸ ਤੋਂ ਬਾਅਦ ਪੰਜਾਬ ਵਿੱਚ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵੀ ਵਧ ਗਈਆਂ ਸਨ। ਕਿਸਾਨ ਜਥੇਬੰਦੀਆਂ ਨੇ ਉਥੇ ਪੱਕਾ ਮੋਰਚਾ ਲਾਇਆ ਹੋਇਆ ਸੀ। ਇਸ ਕਾਰਨ ਕੰਪਨੀਆਂ ਹੁਣ ਰੇਟ ਵਧਾ ਕੇ ਭਰਪਾਈ ਕਰਨ ਵਿੱਚ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਭਰੂਣ ਹੱਤਿਆ ‘ਤੇ ਸਖਤ ਮਾਨ ਸਰਕਾਰ, PCPNDT ਐਕਟ ਦੀ ਉਲੰਘਣਾ ‘ਤੇ ਸਕੈਨ ਸੈਂਟਰ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ
ਲੋਕਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ ‘ਤੇ ਹਰ ਸਾਲ ਰੇਟ ਵਧਾ ਦਿੱਤੇ ਜਾਂਦੇ ਹਨ ਪਰ ਸਰਕਾਰ ਲੋਕਾਂ ਨੂੰ ਆਵਾਜਾਈ ਦੀਆਂ ਸਹੂਲਤਾਂ ਦੇਣ ਤੋਂ ਅਸਮਰੱਥ ਹੈ। ਲੋਕਾਂ ਨੂੰ ਅਜੇ ਵੀ ਕਈ ਵਾਰ ਹਾਈਵੇਅ ‘ਤੇ ਜਾਮ ‘ਚ ਫਸਣਾ ਪੈਂਦਾ ਹੈ। ਇਸ ਦੇ ਨਾਲ ਹੀ ਕਈ ਥਾਵਾਂ ਤੋਂ ਸੜਕਾਂ ਟੁੱਟੀਆਂ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: