ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਮੁੰਬਈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮੁਲਜ਼ਮ ਧਾਕੜ ਰਾਮ ਬਿਸ਼ਨੋਈ ਨੂੰ ਪੁਲਿਸ ਨੇ ਜੋਧਪੁਰ ਤੋਂ ਗ੍ਰਿਫਤਾਰ ਕੀਤਾ ਹੈ। ਮੁੰਬਈ ਪੁਲਿਸ ਤੇ ਲੂਣੀ ਥਾਣਾ ਪੁਲਿਸ ਨੇ ਸਾਂਝੀ ਕਾਰਵਾਈ ਕੀਤੀ। ਮੁਲਜ਼ਮ ਨੇ ਈ-ਮੇਲ ਜ਼ਰੀਏ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਜਾਨ ਤੋਂ ਮਾਰਨ ਦੀ ਧਮਕੀ ਦਾ ਮਾਮਲਾ ਮੁੰਬਈ ਦੇ ਬਾਂਦ੍ਰਾ ਥਾਣੇ ਵਿਚ ਦਰਜ ਹੋਇਆ ਸੀ। ਗ੍ਰਿਫਤਾਰੀ ਦੇ ਬਾਅਦ ਪੁਲਿਸ ਰੋਹਿਚਾ ਕਲਾ ਵਾਸੀ 21 ਸਾਲਾ ਧਾਕੜ ਰਾਮ ਬਿਸ਼ਨੋਈ ਨੂੰ ਮੁੰਬਈ ਲੈ ਗਈ ਹੈ। ਧਾਕੜ ਰਾਮ ਬਿਸ਼ਨੋਈ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਧਮਕੀ ਦੇਣ ਦਾ ਦੋਸ਼ ਹੈ। ਸਲਮਾਨ ਖਾਨ ਨੂੰ ਮਿਲ ਰਹੀਆਂ ਧਮਕੀਆਂ ਦੇ ਬਾਅਦ ਪੁਲਿਸ ਨੇ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਸੀ।
ਗੈਂਗਸਟਰ ਲਾਰੈਂਸ ਨੇ ਸਲਮਾਨ ਖਾਨ ਨੂੰ ਮਾਫੀ ਮੰਗਣ ਨੂੰ ਕਿਹਾ ਸੀ। ਮਾਫੀ ਨਾ ਮੰਗਣ ‘ਤੇ ਅੰਜਾਮ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ। ਸਲਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ‘ਤੇ ਪੁਲਿਸ ਨੇ ਗੈਂਗਸਟਰ ਲਾਰੈਂਸ ਤੇ ਸਾਥੀ ਗੋਲਡੀ ਬਰਾੜ ਖਿਲਾਫ ਮਾਮਲਾ ਦਰਜ ਕਰ ਲਿਆ। FIR ਸਲਮਾਨ ਖਾਨ ਦੇ ਦੋਸਤ ਪ੍ਰਸ਼ਾਂਤ ਗੁੰਜਾਲਕਰ ਵੱਲੋਂ ਦਰਜ ਕਰਾਈ ਗਈ। ਦੋ ਅਸਿਸਟੈਂਟ ਪੁਲਿਸ ਇੰਸਪੈਕਟਰ ਰੈਂਕ ਦੇ ਅਧਿਕਾਰੀ ਤੇ 8-10 ਕਾਂਸਟੇਬਲਾਂ ਦੀ 24 ਘੰਟੇ ਸਲਮਾਨ ਦੀ ਸੁਰੱਖਿਆ ਵਿਚ ਤਾਇਨਾਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਭਾਰਤ ਦੀ ਅਪੀਲ ਦੇ ਬਾਵਜੂਦ ਗੁ. ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਤੋਂ ਫੀਸ ਵਸੂਲ ਰਿਹੈ ਪਾਕਿਸਤਾਨ
ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਸਲਮਾਨ ਖਾਨ ਬਿਸ਼ਨੋਈ ਸਮਾਜ ਦੇ ਦੇਵਤਾ ਜੰਬੇਸ਼ਵਰਜੀ ਮੰਦਰ ਜਾਵੇ ਤੇ ਕਾਲੇ ਹਿਰਨ ਦੀ ਹੱਤਿਆ ਦੇ ਮਾਮਲੇ ਵਿਚ ਮਾਫੀ ਮੰਗੇ। ਅਜੇ ਮੈਂ ਗੁੰਡਾ ਨਹੀਂ ਹਾਂ ਪਰ ਸਲਮਾਨ ਖਾਨ ਦੀ ਹੱਤਿਆ ਦੇ ਬਾਅਦ ਗੁੰਡਾ ਬਣ ਜਾਵਾਂਗਾ। ਮੇਰੀ ਜ਼ਿੰਦਗੀ ਦਾ ਇਕ ਹੀ ਮਕਸਦ ਹੈ ਸਲਮਾਨ ਖਾਨ ਨੂੰ ਮਾਰਨਾ। ਸੁਰੱਖਿਆ ਹਟਦੇ ਹੀ ਸਲਮਾਨ ਖਾਨ ਦਾ ਮਰਡਰ ਕਰਾਂਗਾ।
ਵੀਡੀਓ ਲਈ ਕਲਿੱਕ ਕਰੋ -: