ਅਮਰੀਕਾ ਦੇ ਕੇਂਟਕੀ ਵਿਚ ਅੱਜ ਦੋ ਮਿਲਟਰੀ ਹੈਲੀਕਾਪਟਰ ਟਕਰਾ ਗਏ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿਚ 9 ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ। ਅਜੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਹਾਦਸਾ ਕੇਂਟਕੀ ਦੇ ਟ੍ਰਿਗ ਕਾਊਂਟੀ ਵਿਚ ਫੋਰਟ ਕੈਂਪਬੇਲ ਮਿਲਟਰੀ ਬੇਸਕੋਲ ਹੋਇਆ। ਮਿਲਟਰੀ ਅਫਸਰ ਨੇ ਦੱਸਿਆ ਕਿ ਹਾਦਸਾ ਰਾਤ 9.30 ਵਜੇ ਹੋਇਆ। ਦੋ HH60 ਬਲੈਕਹਾਕ ਰੁਟੀਨ ਮਿਲਟਰੀ ਟ੍ਰੇਨਿੰਗ ‘ਤੇ ਸਨ। ਕੇਂਟਕੀ ਦੇ ਗਵਰਨਰ ਨੇ ਕਿਹਾ ਕਿ ਇਹ ਬੁਰੀ ਖਬਰ ਹੈ। ਕੇਂਟਕੀ ਦੀਆਂ ਵੱਖ-ਵੱਖ ਥਾਵਾਂ ਤੋਂ ਬਚਾਅ ਦਲ ਦੀ ਟੀਮ ਨੂੰ ਕੰਮ ‘ਤੇ ਲਗਾਇਆ ਗਿਆ ਹੈ। ਆਪਸ ਵਿਚ ਟਕਰਾਉਣ ਵਾਲੇ ਹੈਲੀਕਾਪਟਰਸ ਅਮਰੀਕਾ ਦੇ ਹਮਲਾ ਕਰਨ ਵਾਲੇ ਇਕਲੌਤੇ 101 ਏਅਰਬੋਰਨ ਡਵੀਜ਼ਨ ਦੇ ਸਨ।
ਇਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਵਿਚ ਲੜਾਈ ਦੌਰਾਨ ਤਾਇਨਾਤ ਕੀਤਾ ਗਿਆ। ਫੋਰਟ ਕੈਂਪਬੇਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਾਦਸਾ ਕਿਵੇਂ ਹੋਇਆ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। 5 ਸਾਲ ਪਹਿਲਾਂ 2018 ਵਿਚ ਵੀ ਕੇਂਟਕੀ ਦੇ ਫੋਰਟ ਕੈਂਪਬੇਲ ਇਲਾਕੇ ਵਿਚ ਹੈਲੀਕਾਪਟਰ ਕਰੈਸ਼ ਹੋਣ ਨਾਲ ਦੋ ਸੈਨਿਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਦੁਰਲੱਭ ਬੀਮਾਰੀਆਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ 1 ਅਪ੍ਰੈਲ ਤੋਂ ਹੋਣਗੀਆਂ ਸਸਤੀਆਂ
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵੇਂ ਹੈਲੀਕਾਪਟਰਾਂ ਵਿਚ ਕਿੰਨੇ ਲੋਕ ਮੌਜੂਦ ਸਨ. ਹਾਦਸੇ ਦੀ ਸਵੇਰ ਫੋਰਟ ਕੈਂਪਬੇਲ ਇਲਾਕੇ ਦਾ ਮੌਸਮ ਬਿਲਕੁਲ ਸਾਫ ਸੀ। ਹਵਾਵਾਂ ਵੀ ਤੇਜ਼ ਨਹੀਂ ਚੱਲ ਰਹੀਆਂ ਸਨ। ਵਿਜ਼ੀਬਿਲਟੀ 10 ਮੀਲ ਤੱਕ ਦੀ ਸੀ ਤੇ ਤਾਪਮਾਨ 39 ਡਿਗਰੀ ਸੀ।
ਵੀਡੀਓ ਲਈ ਕਲਿੱਕ ਕਰੋ -: