ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਵੀਰਵਾਰ ਸ਼ਾਮ 5 ਵਜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿੱਚ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 4 ਬੰਦੇ ਸਰਦੂਲਗੜ੍ਹ ਅਤੇ ਇੱਕ ਸਿਰਸਾ ਦਾ ਰਹਿਣ ਵਾਲਾ ਹੈ। ਇਹ ਹਾਦਸਾ ਸ਼ਹਿਰ ਦੇ ਸਰਦੂਲਗੜ੍ਹ ਰੋਡ ‘ਤੇ ਨਿਰੰਕਾਰੀ ਭਵਨ ਨੇੜੇ ਵਾਪਰਿਆ।
ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ। ਦੋਵਾਂ ਕਾਰਾਂ ਨੂੰ ਕਰੇਨ ਦੀ ਮਦਦ ਨਾਲ ਵੱਖ ਕੀਤਾ ਗਿਆ। ਹਾਦਸੇ ਦਾ ਕਾਰਨ ਸਕੋਡਾ ਗੱਡੀ ਦੀ ਤੇਜ਼ ਰਫਤਾਰ ਸੀ। ਇਸ ਨੂੰ 20 ਸਾਲਾਂ ਨੌਜਵਾਨ ਚਲਾ ਰਿਹਾ ਸੀ।

ਇਸ ਸਿੱਧੀ ਟੱਕਰ ਵਿੱਚ ਸਰਦੂਲਗੜ੍ਹ ਦੇ ਇੱਕੋ ਪਰਿਵਾਰ ਦੇ ਗੁਰਤੇਜ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ, 7 ਸਾਲਾ ਬੱਚੇ ਗੁਣਾਜ ਅਤੇ 6 ਮਹੀਨਿਆਂ ਦੀ ਸੁਖਜੀਤ ਦੀ ਮੌਤ ਹੋ ਗਈ, ਜਦਕਿ 14 ਸਾਲਾਂ ਕਵਲਪ੍ਰੀਤ ਕੌਰ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਧਰਮਸੋਤ ਦੇ ਮੁੰਡੇ ਸਣੇ 4 ਖਿਲਾਫ਼ ਹੋਇਆ ਪਰਚਾ, ਪਲਾਟ ਦੀ ਖਰੀਦੋ-ਫਰੋਖਤ ਦਾ ਮਾਮਲਾ
ਦੂਜੇ ਪਾਸੇ ਸਕੋਡਾ ਕਾਰ ‘ਚ ਸਵਾਰ 20 ਸਾਲਾਂ ਰਾਹੁਲ ਦੀ ਮੌਤ ਹੋ ਗਈ ਅਤੇ 20 ਸਾਲਾਂ ਰਣਜੀਤ ਅਤੇ 20 ਸਾਲਾਂ ਮੋਹਿਤ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਰਸਾ ਅਤੇ ਅਗਰੋਹਾ ਦੇ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਤਿੰਨੋਂ ਕਾਲਜ ਦੇ ਵਿਦਿਆਰਥੀ ਹਨ।
ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਹਾਦਸੇ ਵਿੱਚ ਮਰਨ ਵਾਲਾ ਗੁਰਤੇਜ ਸਿੰਘ ਵੀਰਵਾਰ ਨੂੰ ਆਪਣੇ ਪਰਿਵਾਰ ਵਾਲਿਆਂ ਦੀ ਦਵਾਈ ਲੈਣ ਸਿਰਸਾ ਆਇਆ ਹੋਇਆ ਸੀ। ਸ਼ਾਮ ਨੂੰ ਜਦੋਂ ਉਹ ਦਵਾਈ ਲੈ ਕੇ ਵਾਪਸ ਸਰਦੂਲਗੜ੍ਹ ਵੱਲ ਜਾ ਰਿਹਾ ਸੀ ਤਾਂ ਸਰਦੂਲਗੜ੍ਹ ਸਾਈਡ ਤੋਂ ਆ ਰਹੀ ਇੱਕ ਸਕੋਡਾ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਵਿੱਚ ਉਸਦੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
