ਸ਼੍ਰੀਨਗਰ : ਮਾਂ ਆਪਣੇ ਬੱਚਿਆਂ ਦੀ ਵੱਡੀ ਤਾਕਤ ਹੁੰਦੀ ਹੈ। ਆਪਣੇ ਬੱਚਿਆਂ ਨੂੰ ਹਮੇਸ਼ਾ ਅੱਗੇ ਵਧਦਾ ਵੇਖਣਾ ਚਾਹੁੰਦੀ ਹੈ ਤੇ ਇਸ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਦੀ ਹੈ। ਇਹ ਸਿੱਧ ਕਰ ਵਿਖਾਇਆ 40 ਸਾਲਾਂ ਆਇਸ਼ਾ ਬੇਗਮ ਨੇ, ਜੋਕਿ ਉੱਤਰੀ ਕਸ਼ਣੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁੰਡਪੋਰਾ ਪਿੰਡ ਦੇ ਗੁਆਂਢ ਵਿੱਚ ਗਨੀ ਮੁਹੱਲਾ ਇਲਾਕੇ ਦੀ ਰਹਿਣ ਵਾਲੀ ਹੈ, ਜੋ ਕਿ ਸਭ ਤੋਂ ਘੱਟ ਸਾਖਰਤਾ ਦਰ ਵਿੱਚੋਂ ਇੱਕ ਹੈ।
ਆਇਸ਼ਾ ਬੇਗਮ ਸਾਰੀਆਂ ਔਂਕੜਾਂ ਤੇ ਅਸੰਭਾਵਨਾਵਾਂ ਦੇ ਬਾਵਜੂਦ ਆਪਣਏ ਪੁੱਤਰ ਨੂੰ ਗ੍ਰੈਜੂਏਟ ਬਣਾਉਣ ਲਈ ਉਹ ਪੂਰੀ ਤਰ੍ਹਾਂ ਦ੍ਰਿੜ ਨਿਸ਼ਚੈ ਤੇ ਵਚਨਬੱਧ ਰਹੀ, ਬਾਵਜੂਦ ਇਸ ਦੇ ਕਿ ਇਸ ਭਾਈਚਾਰੇ ਵਿੱਚ ਸਿੱਖਿਆ ਨੂੰ ਕੁਝ ਨਹੀਂ ਸਮਝਿਆ ਜਾਂਦਾ।
ਬੇਗਮ ਨੇ ਸਖਤ ਮਿਹਨਤ ਕੀਤੀ ਅਤੇ ਆਪਣੇ ਆਰਾਮ ਦੀ ਕੀਮਤ ‘ਤੇ ਆਪਣੇ ਪੁੱਤਰ ਦੀ ਪੜ੍ਹਾਈ ਵਿੱਚ ਨਿਵੇਸ਼ ਕਰਨ ਲਈ ਇੱਕ-ਇੱਕ ਪੈਸਾ ਬਚਾਇਆ। ਆਇਸ਼ਾ ਦੀ ਦ੍ਰਿੜ੍ਹਤਾ ਅਤੇ ਸਮਰਪਣ ਨੇ ਇਲਾਕੇ ਦੇ ਹੋਰ ਮਾਪਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਸ ਦੀ ਇਹ ਪ੍ਰਾਪਤੀ ਯਾਦ ਦਿਵਾਉਂਦੀ ਹੈ ਕਿ ਦ੍ਰਿੜ੍ਹ ਸੰਕਲਪ ਨਾਲ ਕੋਈ ਵੀ ਔਂਕੜਾਂ ਨੂੰ ਪਾਰ ਕੀਤਾ ਜਾ ਸਕਦਾ ਹੈ ਅਤੇ ਆਪਣੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਆਇਸ਼ਾ ਦਾ ਬੇਟੇ ਜਾਵਿਦ ਅਹਿਮਦ ਆਪਣੇ ਭਾਈਚਾਰ ਦਾ ਪਹਿਲਾ ਯੂਨੀਵਰਸਿਟੀ ਗ੍ਰੈਜੂਏਟ ਵਿਦਿਆਰਥੀ ਹੈ, ਜੋਕਿ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਂ ਦੀ ਸਖਤ ਮਿਹਨਤ ਨੂੰ ਦਿੰਦਾ ਹੈ। ਉਸ ਨੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ ਜਿਥੇ ਅੰਗਰੇਜ਼ੀ ਮੀਡੀਮ ਦੀ ਸਿੱਖਿਆ ਦੇਰ ਨਾਲ ਸ਼ੁਰੂ ਹੋਈ ਸੀ, ਜਿਸ ਕਰਕੇ ਉਸ ਲਈ ਭਾਸ਼ਾ ਬੋਲਣਾ ਮੁਸ਼ਕਲ ਹੋ ਗਿਆ ਸੀ। ਉਸ ਨੇ ਭਾਸ਼ਾ ‘ਤੇ ਪਕੜ ਬਣਾਉਣ ਲਈ ਕਿਤਾਬਾਂ ਪੜ੍ਹਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਇਸ ਸਾਲ ਖੂਬ ਝੁਲਸਾਏਗੀ ਗਰਮੀ! ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ ਹੀਟ ਵੇਵ ਅਲਰਟ
ਉਸ ਨੇ ਸ਼ੁਰੂ ਵਿੱਚ ਆਪਣੀ ਪੜ੍ਹਾਈ ਲਈ ਚਾਰ ਘੰਟੇ ਅਤੇ ਬਾਅਦ ਵਿੱਚ ਪੇਪਰ ਵੇਲੇ ਅੱਠ ਘੰਟੇ ਦਿੱਤੇ, ਪਰ ਜਾਵਿਦ ਮੁਤਾਬਕ ਮੁੱਖ ਗੱਲ ਜਿਸ ਨੇ ਉਸ ਨੂੰ ਆਪਣੇ ਸੰਘਰਸ਼ਾਂ ਰਾਹੀਂ ਵੇਖਿਆ, ਉਹ ਉਸ ਦਾ ਖੁਦ ‘ਤੇ ਵਿਸ਼ਵਾਸ ਸੀ।
ਜਾਵਿਦ ਨੇ ਕਿਹਾ ਕਿ ਉਸ ਦੀ ਮਾਂ ਆਇਸ਼ਾ ਉਸ ਦੀ ਪ੍ਰੇਰਣਾ ਹੈ। ਉਸ ਦੀ ਖਰਾਬ ਸਿਹਤ ਦੇ ਬਾਵਜੂਦ ਉਹ ਉਸ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਡਟੀ ਰਹੀ। ਉਸ ਨੇ ਕਿਹਾ ਕਿ ਉਹ ਆਪਣੀ ਮਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣਾ ਚਾਹੁੰਦਾ ਹੈ। ਆਇਸ਼ਾ ਦੀਆਂ ਕੋਸ਼ਿਸ਼ਾਂ ਨੇ ਭਾਈਾਰੇ ਵਿੱਚ ਇੱਕ ਛਾਪ ਛਡੀ ਹੈ। ਕਦੇ ਗਰੀਬੀ ਨਾਲ ਜੂਝ ਰਹੇ ਪਿਤਾ ਹੁਣ ਬਿਹਤਰ ਜ਼ਿੰਦਗੀ ਲਈ ਆਪਣੇ ਬੱਚਿਆਂ ਦੀ ਸਿੱਖਿਆ ਦੀ ਗੱਲ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਆਪਣੇ ਪੁੱਤਰ ਦੀ ਸਿੱਖਿਆ ਲਈ ਆਇਸ਼ਾ ਦਾ ਡਟੇ ਰਹਿਣਾ ਤੇ ਵਚਨਬੱਧਤਾ ਸ਼ਲਾਘਾਯੋਗ ਹੈ।
ਵੀਡੀਓ ਲਈ ਕਲਿੱਕ ਕਰੋ -: